ਪੰਜਾਬੀ ਨੂੰ  ਰਾਜ ਭਾਸ਼ਾ ਬਣਾਉਣ ਲਈਪਾਸਕੀਤੇਕਾਨੂੰਨਤੋਂਬਾਅਦਵੀਬਣਦੇਸਤਿਕਾਰਲਈਤਰਸਰਹੀਹੈਮਾਂਬੋਲੀਪੰਜਾਬੀ
Published : Feb 21, 2021, 1:12 am IST
Updated : Feb 21, 2021, 1:12 am IST
SHARE ARTICLE
image
image

ਪੰਜਾਬੀ ਨੂੰ  ਰਾਜ ਭਾਸ਼ਾ ਬਣਾਉਣ ਲਈ ਪਾਸ ਕੀਤੇ ਕਾਨੂੰਨ ਤੋਂ ਬਾਅਦ ਵੀ ਬਣਦੇ ਸਤਿਕਾਰ ਲਈ ਤਰਸ ਰਹੀ ਹੈ ਮਾਂ ਬੋਲੀ ਪੰਜਾਬੀ


ਸਰਕਾਰੀ ਸਕੂਲਾਂ ਵਿਚ ਵੀ ਪੰਜਾਬੀ ਨਾਲ ਮਤਰੇਈ ਮਾਂ ਵਰਗਾ ਹੋ ਰਿਹੈ ਸਲੂਕ

ਲੁਧਿਆਣਾ, 20 ਫ਼ਰਵਰੀ: 'ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਢੀਆਂ ਖਿਲਾਰੀ ਫਿਰੇਂ ਨੀ ਬੁੱਲ੍ਹੇ ਦੀਏ ਕਾਵੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ' ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਇਹ ਸਤਰਾਂ ਜਦੋਂ ਵੀ ਕੰਨਾਂ ਵਿਚ ਪੈਂਦੀਆਂ ਨੇ ਤਾਂ ਪਤਾ ਲਗਦਾ ਹੈ ਕਿ ਮਾਂ ਬੋਲੀ ਨੂੰ  ਸਾਡੇ ਵਲੋਂ ਵਿਸਾਰੇ ਜਾਣ ਦਾ ਦਰਦ ਕਿਵੇਂ ਇਸ ਗੀਤ ਰਾਹੀਂ ਬਿਆਨ ਕੀਤਾ ਗਿਆ ਹੈ | ਅੱਜ ਮਾਂ ਬੋਲੀ ਦਿਵਸ ਹੈ ਪਰ ਮਾਂ ਬੋਲੀ ਪ੍ਰਤੀ ਸਾਡੀ ਬੇਰੁਖ਼ੀ ਨੇ ਰੋਜ਼ ਮਨਾਉਣ ਵਾਲੇ ਦਿਨ ਨੂੰ  ਇਕ ਦਿਹਾੜੇ ਤਕ ਸੀਮਿਤ ਤਾਂ ਨਹੀਂ ਕਰ ਕੇ ਰੱਖ ਦਿਤਾ? ਇਹ ਉਹ ਸਵਾਲ ਹੈ ਜਿਸ ਦਾ ਜਵਾਬ ਕਿਸੇ ਹੋਰ ਨੇ ਨਹੀਂ ਸਗੋਂ ਅਸੀ ਖ਼ੁਦ ਦੇਣਾ ਹੈ | 
ਮਾਂ ਬੋਲੀ ਪੰਜਾਬੀ ਨੂੰ  ਰਾਜ ਭਾਸ਼ਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸਾਲ 2008 ਵਿਚ ਪੰਜਾਬ ਵਿਧਾਨ ਸਭਾ ਅੰਦਰ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਇਸ ਕਾਨੂੰਨ ਦਾ ਓਨਾ ਅਸਰ ਦੇਖਣ ਨੂੰ  ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ | ਪੰਜਾਬ ਦੇ ਕਈ ਸਰਕਾਰੀ ਅਦਾਰਿਆਂ ਵਿਚ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਅੱਜ ਵੀ ਅੰਗ੍ਰੇਜ਼ੀ ਭਾਰੂ ਹੈ ਅਤੇ ਇਸ ਦੇ ਲਈ ਸਰਕਾਰ ਨਾਲੋਂ ਜ਼ਿਆਦਾ ਸਰਕਾਰੀ ਤੰਤਰ ਨੂੰ  ਜੇਕਰ ਜ਼ਿੰਮੇਦਾਰ ਕਿਹਾ ਜਾਵੇ ਤਾਂ ਸ਼ਾਇਦ ਕੋਈ ਅੱਤਕਥਨੀ ਨਹੀਂ ਹੋਵੇਗੀ | ਜ਼ਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਨੂੰ  ਸੂਬੇ ਵਿਚ ਰਾਜ ਭਾਸ਼ਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸਾਲ 2008 ਵਿਚ ਪੰਜਾਬ ਵਿਧਾਨ ਸਭਾ ਵਿਚ ਦੋ ਕਾਨੂੰਨ ਪਾਸ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਇਕ ਵਿਚ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ  ਬਾਰ੍ਹਵੀਂ ਜਮਾਤ ਤਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਤੇ ਦੂਜੇ ਵਿਚ ਪੰਜਾਬੀ ਭਾਸ਼ਾ ਨੂੰ  ਰਾਜ ਭਾਸ਼ਾ ਬਣਾ ਕੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੰਜਾਬੀ ਵਿਚ ਕਰਨਾ ਯਕੀਨੀ ਬਣਾਉਣਾ ਅਤੇ ਹੇਠਲੀਆਂ ਅਦਾਲਤਾਂ ਦਾ ਕੰਮ ਪੰਜਾਬੀ ਵਿਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ ਪਰ ਤਕਰੀਬਨ 12-13 ਸਾਲ ਬਾਅਦ ਵੀ ਇਸ ਮਸਲੇ ਦੀ ਹਕੀਕਤ ਨੂੰ  ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਪੰਜਾਬੀ ਮਾਂ ਬੋਲੀ ਨੂੰ  ਉਸੇ ਤਰ੍ਹਾਂ ਹੀ ਅਣਗੌਲਿਆਂ ਕੀਤਾ ਜਾ ਰਿਹਾ ਹੈ | 
ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ  ਕੋਈ ਬੱਦਦੁਆ ਦੇਣੀ ਹੁੰਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਪਰ ਹੁਣ ਕੀ ਕਹੀਏ ਇਹ ਵੀ ਸਮਝ ਨਹੀਂ ਆਉਂਦਾ | ਸਰਕਾਰੀ ਅਦਾਰਿਆਂ ਦੀ ਗੱਲ ਕਰੀਏ ਤਾਂ ਅਜੇ ਵੀ ਕਈ ਅਦਾਰੇ ਪੰਜਾਬ ਵਿਚ ਅਜਿਹੇ ਹਨ ਜਿਥੇ ਪੰਜਾਬੀ ਤੇ ਅੰਗ੍ਰੇਜ਼ੀ ਭਾਰੂ ਹੈ | ਜਿਹੜੇ ਸਰਕਾਰੀ ਤੰਤਰ ਨੇ ਮਾਂ ਬੋਲੀ ਦੇ ਇਸ ਕਾਨੂੰਨ ਨੂੰ  ਸਿਰੇ ਚੜ੍ਹਾਉਣਾ ਹੈ ਜੇਕਰ ਉਨ੍ਹਾਂ ਦਾ ਹੀ ਇਹ ਹਾਲ ਹੈ ਤਾਂ ਕਿਸ ਹੋਰ ਨੂੰ  ਉਲਾਂਭਾ ਕਿਸ ਗੱਲ ਦਾ? ਗੱਲ ਇਥੇ ਹੀ ਨਹੀਂ ਮੁਕਦੀ, ਸੜਕਾਂ ਦੇ ਨਾਮ ਪੰਜਾਬੀ ਵਿਚ ਤਾਂ ਜ਼ਰੂਰ ਲਿਖੇ ਜਾਂਦੇ ਹਨ ਪਰ ਕਈ ਥਾਈਾ ਉਹ ਪੂਰੀ ਤਰ੍ਹਾਂ ਨਾਲ ਗ਼ਲਤ ਲਿਖੇ ਹੋਏ ਹੁੰਦੇ ਹਨ | 

ਪੰਜਾਬ ਦੇ ਟੋਲ ਪਲਾਜ਼ਿਆਂ ਉਤੇ ਵੀ ਕੁੱਝ ਅਜਿਹਾ ਹੀ ਹਾਲ ਵੇਖਣ ਨੂੰ  ਮਿਲਦਾ ਹੈ | ਜੇਕਰ ਗੱਲ ਕਰੀਏ ਨਿਜੀ ਸਕੂਲਾਂ ਦੀ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਿਤ ਸਕੂਲ ਪੰਜਾਬੀ ਭਾਸ਼ਾ ਨੂੰ  ਲਾਜ਼ਮੀ ਵਿਸ਼ੇ ਵਜੋਂ ਪੜ੍ਹਾ ਤਾਂ ਰਹੇ ਹਨ ਪਰ ਇਨ੍ਹਾਂ ਸਕੂਲਾਂ ਵਿਚ ਅੰਗ੍ਰੇਜ਼ੀ ਭਾਸ਼ਾ ਦੇ ਬੋਲਬਾਲੇ ਕਾਰਨ ਪੰਜਾਬੀ ਬੋਲੀ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ ਸਗੋਂ ਇਹ ਲਗਾਤਾਰ ਚੱਲੀ ਆ ਰਹੀ ਉਹ ਗੱਲ ਹੈ ਜਿਸ ਦੇ ਲਈ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਹੋਣ ਤੋਂ ਰੋਕਿਆ ਜਾਵੇ | 
ਸੀ.ਬੀ.ਐਸ.ਈ. ਨਾਲ ਸਬੰਧਤ ਸਕੂਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਕੂਲਾਂ ਵਿਚ ਅੱਜ ਵੀ ਬਹੁਤਾ ਜ਼ੋਰ ਅੰਗ੍ਰੇਜ਼ੀ 'ਤੇ ਦਿਤਾ ਜਾ ਰਿਹਾ ਹੈ | ਪੰਜਾਬੀ ਵਿਸ਼ੇ ਨੂੰ  ਤਾਂ ਐਵੇਂ ਹੀ ਵਾਧੂ ਵਿਸ਼ੇ ਵਜੋਂ ਲਿਆ ਜਾ ਰਿਹਾ ਹੈ | ਇਨ੍ਹਾਂ ਨਿਜੀ ਸਕੂਲਾਂ ਦੇ ਬਾਹਰ ਖ਼ੂਬਸੂਰਤ ਬਣੇ ਗੇਟਾਂ ਤੇ ਬੋਰਡਾਂ 'ਤੇ ਅੰਗਰੇਜ਼ੀ ਵਿਚ ਇਨ੍ਹਾਂ ਸਕੂਲਾਂ ਦੇ ਨਾਮ ਬਹੁਤ ਖ਼ੂਬਸੂਰਤ ਢੰਗ ਨਾਲ ਲਿਖੇ ਨਜ਼ਰੀ ਪੈਂਦੇ ਹਨ | ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਸਕੂਲਾਂ ਵਿਚ ਅੱਜ ਵੀ ਅੰਗ੍ਰਜ਼ੀ ਅਤੇ ਹਿੰਦੀ ਵਿਚ ਹੀ ਗੱਲਬਾਤ ਕਰਨ ਨੂੰ  ਤਰਜੀਹ ਦਿਤੀ ਜਾਂਦੀ ਹੈ | ਇਹ ਸਟੇਟਸ ਸਿੰਬਲ ਹੀ ਬਣਿਆ ਕਿਹਾ ਜਾ ਸਕਦਾ ਹੈ ਕਿ ਅਸੀ ਅਪਣੀ ਮਾਂ ਬੋਲੀ ਨੂੰ  ਵਿਸਾਰ ਕੇ ਹੋਰਨਾਂ ਭਾਸ਼ਾਵਾਂ ਨੂੰ  ਤਰਜੀਹ ਦੇ ਰਹੇ ਹਾਂ | 
ਭਾਸ਼ਾ ਗਿਆਨ ਬਹੁਤ ਵਧੀਆ ਹੈ ਅਤੇ ਜਿੰਨੀਆਂ ਭਾਸ਼ਾਵਾਂ ਆਉਂਦੀਆਂ ਹੋਣ ਓਨੀਆਂ ਹੀ ਵਧੀਆ ਨੇ ਪਰ ਅਪਣੀ ਮਾਂ ਬੋਲੀ ਦੀ ਕੀਮਤ ਤੇ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਜਾਂ ਬੋਲਣੀਆਂ ਕਿੰਨੀਂ ਕੁ ਵਧੀਆ ਗੱਲ ਹੈ, ਇਹ ਜ਼ਰੂਰ ਸੋਚਣ ਦਾ ਵਿਸ਼ਾ ਹੈ | ਅੱਜ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ, ਪੰਜਾਬੀ ਮਾਂ ਬੋਲੀ ਦੇ ਰਾਖੇ ਅੱਜ ਵੀ ਮਾਂ ਬੋਲੀ ਦੇ ਸਤਿਕਾਰ ਵਿਚ ਅਪੀਲਾਂ ਕਰਨਗੇ ਪਰ ਉਹ ਅਪੀਲਾਂ ਤਾਂ ਹੀ ਸਾਰਥਕ ਸਿੱਟੇ ਦੇਣਗੀਆਂ ਜਦੋਂ ਅਸੀਂ ਸਾਰੇ ਪੰਜਾਬੀ ਅਪਣਾ ਫ਼ਰਜ਼ ਸਮਝਦੇ ਹੋਏ ਪੰਜਾਬੀ ਮਾਂ ਬੋਲੀ ਨੂੰ  ਬਣਦਾ ਸਤਿਕਾਰ ਦਿਆਂਗੇ ਅਤੇ ਅਪਣੇ ਕੰਮਾਂ ਜਾਂ ਬੋਲਚਾਲ ਵਿਚ ਮਾਂ ਬੋਲੀ ਪੰਜਾਬੀ ਨੂੰ  ਤਰਜੀਹ ਦਿਆਂਗੇ | 

SHARE ARTICLE

ਏਜੰਸੀ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement