
ਅਲੂਣਾ ਤੋਲਾ ਦਾ ਨੌਜਵਾਨ ਵੋਟ ਦਾ ਇਸਤੇਮਾਲ ਕਰ ਕੇ ਚੜਿ੍ਹਆ ਬਰਾਤ
ਰਾੜਾ ਸਾਹਿਬ, 20 ਫ਼ਰਵਰੀ (ਬਲਜੀਤ ਸਿੰਘ ਜੀਰਖ): ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਵਿਚ ਵੋਟਾਂ ਪਾਉਣ ਦਾ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। ਜਿਵੇਂ ਕਿ ਹਲਕਾ ਪਾਇਲ ਦੇ ਪਿੰਡ ਅਲੂਣਾ ਤੋਲਾ ਦਾ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਕੇਵਲ ਸਿੰਘ ਅਪਣੇ ਪ੍ਰਵਾਰ ਸਮੇਤ ਵੋਟਾਂ ਪਾ ਕੇ ਖ਼ੁਸ਼ੀ ਖੁਸ਼ੀ ਲਾੜੀ ਨੂੰ ਵਿਆਹੁਣ ਲਈ ਬਰਾਤ ਲੈ ਕੇ ਰਵਾਨਾ ਹੋਇਆ। ਇਸ ਮੌਕੇ ਵੋਟਾਂ ਪਵਾਉਣ ਆਏ ਅਮਲੇ ਨੇ ਲਾੜੇ ਦੇ ਪ੍ਰਵਾਰ ਨੂੰ ਵਧਾਈ ਦਿਤੀ। ਬਰਾਤ ਚੜ੍ਹਨ ਸਮੇਂ ਲਾੜੇ ਪਰਮਿੰਦਰ ਸਿੰਘ ਨੇ ਕਿਹਾ ਕਿ ਚੰਗੀ ਸਰਕਾਰ ਬਣਾਉਣ ਲਈ ਹਰ ਵਿਅਕਤੀ ਅਪਣੀ ਵੋਟ ਦਾ ਇਸਤੇਮਾਲ ਕਰੇ। ਵੋਟ ਪਾਉਣਾ ਹਰ ਵਿਅਕਤੀ ਦਾ ਮੁਢਲਾ ਫ਼ਰਜ਼ ਹੈ ਜੋ ਬਿਨਾਂ ਡਰ ਭੈਅ ਤੋਂ ਦੇਸ਼ ਦੀ ਤਰੱਕੀ ਕਰਨ ਵਾਲੀ ਸਰਕਾਰ ਬਣਾਉਣ ਵਿਚ ਅਪਣਾ ਯੋਗਦਾਨ ਪਾਵੇ।