ਲੰਬੀ, ਜਲਾਲਾਬਾਦ ਵਿਚ ਦੋਵੇਂ ਬਾਦਲ ਹਾਰ ਰਹੇ ਨੇ, ਮਜੀਠੀਆ ਤੀਜੇ ਨੰਬਰ ’ਤੇ ਆਊ : ਰਵਨੀਤ ਬਿੱਟੂ
Published : Feb 21, 2022, 12:20 am IST
Updated : Feb 21, 2022, 12:20 am IST
SHARE ARTICLE
image
image

ਲੰਬੀ, ਜਲਾਲਾਬਾਦ ਵਿਚ ਦੋਵੇਂ ਬਾਦਲ ਹਾਰ ਰਹੇ ਨੇ, ਮਜੀਠੀਆ ਤੀਜੇ ਨੰਬਰ ’ਤੇ ਆਊ : ਰਵਨੀਤ ਬਿੱਟੂ

ਚੰਡੀਗੜ੍ਹ, 20 ਫ਼ਰਵਰੀ (ਸਸਸ): ਅੱਜ ਸੂਬੇ ਵਿਚ ਵਿਧਾਨ ਸਭਾ ਲਈ ਵੋਟਿੰਗ ਹੋ ਰਹੀ ਹੈ ਅਤੇ ਵੱਡੇ ਸਿਆਸੀ ਆਗੂਆਂ ਸਮੇਤ ਪੰਜਾਬ ਦੀ ਜਨਤਾ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਤਰ੍ਹਾਂ ਹੀ ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਨੇ ਵੀ ਅਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਅਤੇ ਪਾਰਟੀ ਦੀ ਜਿੱਤ ਦੀ ਗੱਲ ਕਰਦਿਆਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਵੀ ਸਾਧੇ। ਬਿੱਟੂ ਨੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਕਿਸਤਾਨ ਵਾਲੇ ਪੰਜਾਬ ਤੋਂ ਹੀ ਮਿਲ ਸਕਦੀਆਂ ਹਨ ਪਰ ਇਧਰ ਵਾਲੇ ਪੰਜਾਬ ਤੋਂ ਤਾਂ ਨਹੀਂ ਮਿਲਣਗੀਆਂ ਕਿਉਂਕਿ ਪੰਜਾਬ ਦੀ ਜਨਤਾ ਜਾਂਦੀ ਹੈ ਕਿ ਇਨ੍ਹਾਂ ਨੇ ਪੰਜਾਬ ਦਾ ਕੀ ਹਸ਼ਰ ਕੀਤਾ ਹੈ। ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਪੰਜਾਬ ਨੂੰ ਕਿਸ ਤਰੀਕੇ ਨਾਲ ਰੋਲਿਆ ਹੈ।
ਬਿੱਟੂ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਦੇ ਹਰ ਘਰ ਵਿਚ ਚਿੱਟਾ ਵਾੜ ਦਿਤਾ ਹੈ ਇਸ ਲਈ ਪੰਜਾਬ ਦੀਆਂ ਮਾਵਾਂ ਹੁਣ ਮੁੜ ਇਨ੍ਹਾਂ ਨੂੰ ਚੁਣ ਕੇ ਅਪਣੇ ਪੁੱਤਰ ਨਹੀਂ ਮਰਵਾਉਣੇ ਚਾਹੁੰਦੀਆਂ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਜਲਾਲਾਬਾਦ ਅਤੇ ਲੰਬੀ ਤੋਂ ਹਾਰ ਰਹੇ ਹਨ ਅਤੇ ਮਜੀਠੀਆ ਤਾਂ ਅਪਣੇ ਹਲਕੇ ਤੋਂ ਤੀਜੇ ਨੰਬਰ ’ਤੇ ਹੈ। ਇਹ ਹਵਾ ਵਿਚ ਹੀ ਗੱਲਾਂ ਕਰਦੇ ਹਨ ਪਰ ਸੱਚ ਤਾਂ ਇਹ ਹੈ ਕਿ ਜਿਸ ਭਾਜਪਾ ਦੇ ਸਿਰ ’ਤੇ ਇਹ ਪਹਿਲਾਂ 20-30 ਸੀਟਾਂ ਕੱਢ ਜਾਣਦੇ ਸਨ ਹੁਣ ਉਹ ਵੀ ਵੱਖ ਹੋ ਗਈ ਹੈ ਅਤੇ ਇਹ ਪਹਿਲੀ ਵਾਰ ਇੱਕਲੇ ਲੜ ਰਹੇ ਹਨ। 
ਬਿੱਟੂ ਨੇ ਕਿਹਾ ਕਿ ਇਕ ਅਤੇ ਇਕ ਗਿਆਰਾਂ ਹੁੰਦੇ ਹਨ ਪਰ ਹੁਣ ਇਹ ਵਖਰੇ ਹੋ ਗਏ ਹਨ। ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ‘ਆਪ’ ਬਦਲ ਦੀ ਗੱਲ ਕਰਦੀ ਹੈ ਪਰ ਅੱਜ ਜਿਵੇਂ ਸਾਰੇ ਉਮੀਦਵਾਰ ਗੁਰੂ ਘਰ ਜਾ ਕੇ ਮੱਥਾ ਟੇਕਿਆ ਸਨ ਉਵੇਂ ਹੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਅਤੇ ਪੰਜਾਬ ਤੋਂ ਪਾਰਟੀ ਸੁਪ੍ਰੀਮੋ ਭਗਵੰਤ ਮਾਨ ਵੀ ਗਏ ਪਰ ਉਨ੍ਹਾਂ ਦੇ ਨਾਲ ਨਾ ਤਾਂ ਕੋਈ ਪਾਰਟੀ ਵਰਕਰ ਸੀ ਤੇ ਨਾ ਹੀ ਕੋਈ ਆਮ ਆਦਮੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਬਾਦਲਾਂ ਨਾਲੋਂ ਵੀ ਕਈ ਗੁਣਾਂ ਅਮੀਰ ਹਨ, ਉਨ੍ਹਾਂ ਨੇ ਮੁਹਾਲੀ ਵਿਚ ਕਈ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਹਨ ਅਤੇ ਖ਼ੁਦ ਵੱਡੇ ਵੱਡੇ ਕਈ ਮੰਜ਼ਲ ਘਰ ਬਣਾਏ ਹਨ। ਉਨ੍ਹਾਂ ਕਿਹਾ ਕਿ ਅੱਜ ਕੋਈ ਹੋਰ ਨਹੀਂ ਸਗੋਂ ਭਗਵੰਤ ਮਾਨ ਅਤੇ ਕੁਲਵੰਤ ਸਿੰਘ ਦੀ ਇਕੱਠਿਆਂ ਤਸਵੀਰ ਸੀ।
ਬਿੱਟੂ ਨੇ ਕਿਹਾ ਕਿ ਜੇਕਰ ‘ਆਪ’ ਦੀ ਸਰਕਾਰ ਆਈ ਤਾਂ ਮੁਹਾਲੀ ਦੀ ਤਰ੍ਹਾਂ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸੇ ਤਰ੍ਹਾਂ ਲੁੱਟ ਮਚਾਉਣਗੇ। ਕੁਲਵੰਤ ਸਿੰਘ ਨੇ ਪੱਗ ਜ਼ਰੂਰ ਚਿੱਟੀ ਬੰਨ੍ਹੀ ਹੋਈ ਸੀ ਪਰ ਉਹ ਚਿੱਕੜ ਨਾਲ ਲਿਬੜਿਆ ਹੋਇਆ ਆਦਮੀ ਹੈ। ਇਸ ਲਈ ਜੇਕਰ ਇਨ੍ਹਾਂ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਘਰ ਬਣਾਉਣ ਲਈ ਵੀ ਜਗ੍ਹਾ ਨਹੀਂ ਮਿਲੇਗੀ। 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement