
ਹਲਕਾ ਸਨੌਰ ਦੇ ਬੂਥਾਂ 'ਤੇ ਅਮਾਨ-ਅਮਾਨ ਢੰਗ ਨਾਲ ਵੋਟਾਂ ਪੈਣ ਦਾ ਕੰਮ ਸਮਾਪਤ
ਸਨੌਰ, 20 ਫਰਵਰੀ (ਰਜਿੰਦਰ ਸਿੰਘ ਥਿੰਦ): ਹਲਕਾ ਸਨੋਰ ਦੇ ਸਾਰੇ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਢੰਗ ਨਾਲ ਸੰਪੰਨ ਹੋ ਗਿਆ ਹੈ | ਵੋਟਰਾਂ ਵੱਲੋ ਬੜੇ ਪਿਆਰ ਨਾਲ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ |
ਕਸਬਾ ਸਨੌਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਬੂਥ ਨੰ: 97, 98, 99, 100 ਤੇ 101 ਤੇ ਸਵੇਰੇ ਜਦੋ ਅੱਠ ਵਜੇ ਵੋਟਿੰਗ ਸੁਰੂ ਹੋਈ ਜਦੋ ਵੋਟਰ ਅੰਦਰ ਵੋਟ ਪਾਉਣ ਗਏ ਤਾਂ ਅੰਦਰ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਣ ਹਨੇਰੇ ਚ ਵੋਟਰਾਂ ਨੂੰ ਮਸੀਨ ਦੇ ਬਟਨ ਦਿਖਾਈ ਨਹੀ ਦਿਤੇ ਇਸ ਤੇ ਵੋਟਰਾਂ ਨੇ ਹੰਗਾਮਾਂ ਖੜਾ ਕਰ ਦਿੱਤਾ, ਜਿਸ ਕਾਰਨ ਤਕਰੀਬਨ ਇੱਕ ਘੰਟਾਂ ਵੋਟਿੰਗ ਚ ਵਿਘਨ ਪਿਆ |ਲਾਈਟ ਦਾ ਪ੍ਰਬੰਧ ਕਰਨ ਤੋ ਬਾਅਦ ਵੋਟਿੰਗ ਦਾ ਕੰਮ ਸੁਰੂ ਕੀਤਾ ਗਿਆ |ਇਸੇ ਤਰਾਂ ਗਰਿੱਡ ਕਲੋਨੀ ਸਨੌਰ ਦੇ ਬੁਥ ਨੰ: 82 ਤੇ ਅੰਦਰ ਹਨੇਰਾ ਹੋਣ ਕਾਰਣ ਤਕਰੀਬਨ ਇੱਕ ਘੰਟਾਂ ਮਸੀਨ ਬੰਦ ਰਹੀ | ਫੇਰ ਵੀ ਚੋਣ ਕਮਿਸ਼ਨ ਵੱਲੋ ਵੋਟਾਂ ਪਵਾਉਣ ਦਾ ਵਧੀਆਂ ਪ੍ਰਬੰਧ ਦੇਖਣ ਨੂੰ ਮਿਲਿਆ | ਕਿਸੇ ਵੀ ਪੋਲਿੰਗ ਬੂਥ ਤੇ ਕੋਈ ਜਿਆਦਾ ਲੰਮੀ ਲਾਈਨ ਦਿਖਾਈ ਨਹੀ ਦਿੱਤੀ | ਬੜੇ ਅਰਾਮ ਨਾਲ ਵੋਟਰ ਵੋਟ ਪਾ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ |ਇਸ ਤੋ ਵਧੀਆਂ ਹੋਰ ਗੱਲ ਪਿੰਡ ਪੰਜੋਲਾ, ਬਲਬੇੜਾ, ਮਰਦਾਂਹੇੜੀ ਆਦਿ ਵਿਖੇ ਪੋਲਿੰਗ ਬੁਥਾਂ ਤੇ ਦੇਖਣ ਨੂੰ ਮਿਲੀ ਕਿ ਜਦੋ ਵੀ ਕੋਈ ਕਿਸੇ ਵੀ ਪਾਰਟੀ ਦਾ ਉਮੀਦਵਾਰ ਆਉਦਾ ਸੀ ਤਾਂ ਉਹ ਸਾਰੀਆਂ ਪਾਰਟੀਆਂ ਦੇ ਲੱਗੇ ਪੋਲਿੰਗ ਬੂਥਾਂ 'ਤੇ ਜਾ ਕੇ ਵਰਕਰਾਂ ਨੂੰ ਬੜੇ ਪਿਆਰ ਨਾਲ ਮਿਲਦੇ ਦੇਖੇ ਗਏ | ਪਿੰਡ ਪੰਜੋਲਾ ਦੇ ਪੋਲਿੰਗ ਬੂਥ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਬੂਟਾ ਸਿੰਘ ਸਾਦੀਪੁਰ ਨੇ ਤਾਂ ਇਥੋ ਤੱਕ ਕਹਿ ਦਿੱਤਾ ਕਿ ਵੋਟਾਂ ਵੇਲੇ ਬਾਹਰ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਵੱਲੋ ਇਹ ਬੁੁਥ ਲਾਉਣੇ ਹੀ ਨਹੀਂ ਚਾਹੀਦੇ | ਅਜਿਹੇ ਪੋਲਿੰਗ ਬੂਥ ਪਿੰਡ ਵਿੱਚ ਥੜੇ ਬੰਦੀ ਨੂੰ ਜਨਮ ਦਿੰਦੇ ਹਨ | ਵੋਟਰਾਂ ਦੇ ਘਰਾਂ ਚ ਪਰਚੀਆਂ ਅਧਿਕਾਰੀ ਪਹੁੰਚਾ ਦਿੰਦੇ ਹਨ ਤਾਂ ਫੇਰ ਪਿੋਲੰਗ ਬੂਥ ਦਾ ਕੋਈ ਕੰਮ ਹੀ ਨਹੀ, ਜੇਕਰ ਕਿਸੇ ਨੂੰ ਪਰਚੀ ਨਹੀਂ ਵੀ ਮਿਲੀ ਤਾਂ ਉਹ ਅੰਦਰ ਬੈਠੇ ਅਧਿਕਾਰੀਆਂ ਤੋ ਆਪਣਾ ਅਧਾਰ ਕਾਰਡ ਦਿਖਾ ਕੇ ਵੋਟ ਬੜੀ ਅਸਾਨੀ ਨਾਲ ਪਾ ਸਕਦਾ ਹੈ |
ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਲੋਕਾਂ ਨੂੰ ਕਿਹਾ ਕਿ ਵੋਟਰ ਨੇ ਆਪਣੀ ਇੱਛਾ ਅਨੁਸਾਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾਂ ਹੈ ਆਪਣੇ ਵਰਕਰਾਂ ਨੂੰ ਕਿਹਾ ਕਿ ਕਿਸੇ ਨੇ ਵੀ ਗਲਤ ਵੋਟ ਪਵਾਉਣ ਦੀ ਕੋਸ਼ਿਸ ਨਹੀ ਕਰਨੀ, ਬਿਲਕੁਲ ਸਹੀ ਢੰਗ ਨਾਲ ਕੰਮ ਕਰਨਾ ਹੈ | ਵੋਟਾਂ ਪਿਛੇ ਆਪਣਾਂ ਭਾਈਚਾਰ ਖਰਾਬ ਨਹੀਂ ਕਰਨਾ ਅਸੀਂ ਸਾਫ-ਸੁਥਰਾ ਕੰਮ ਚਾਹੁਦੇ ਹਾਂ | ਇਸ ਮੌਕੇ ਉਹਨਾਂ ਵੱਲੋ ਹਲਕੇ ਸਨੌਰ ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਸਾਰਿਆਂ ਨੂੰ ਪਿਆਰ ਨਾਲ ਵੋਟਾਂ ਪਾਉਣ ਦੀ ਬੇਨਤੀ ਕੀਤੀ |
ਫੋਟੋ ਨੰ 20ਪੀਏਟੀ. 13