Punjab News: ਨਜ਼ਾਇਜ਼ ਹਿਰਾਸਤ ’ਚ ਅੱਤਿਆਚਾਰ ਦਾ ਮਾਮਲਾ; 19 ਸਾਲ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ 2 ਪਰਵਾਰ
Published : Feb 21, 2024, 12:28 pm IST
Updated : Feb 21, 2024, 12:28 pm IST
SHARE ARTICLE
Image: For representation purpose only.
Image: For representation purpose only.

ਕਿਹਾ, 40 ਹਜ਼ਾਰ ਆਰਟੀਆਈ ਚਿੱਠੀਆਂ-ਪੱਤਰ ਅਤੇ ਸ਼ਿਕਾਇਤਾਂ ਲਿਖਣ ਦੇ ਬਾਵਜੂਦ ਨਹੀਂ ਮਿਲਿਆ ਇਨਸਾਫ਼

Punjab News: ਨਜ਼ਾਇਜ਼ ਹਿਰਾਸਤ ’ਚ ਰੱਖ ਕੇ ਅੱਤਿਆਚਾਰ ਕਰਨ ਵਾਲੇ ਥਾਣੇਦਾਰਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਅਨੁਸੂਚਿਤ ਜਾਤੀ ਦੇ ਦੋ ਪਰਵਾਰ ਪਿਛਲੇ 19 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਪਰਵਾਰਾਂ ਵਲੋਂ ਹੁਣ ਤਕ 40 ਹਜ਼ਾਰ ਆਰਟੀਆਈ ਚਿੱਠੀਆਂ-ਪੱਤਰ ਅਤੇ ਸ਼ਿਕਾਇਤਾਂ ਲਿਖਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ ਹੈ।

ਇਸ ਮਾਮਲੇ ਸਬੰਧੀ 16 ਸਾਲ ਬਾਅਦ ਦਰਜ ਕੀਤੀ ਐਫਆਈਆਰ ਦੇ ਮੁਦਈ ਇਕਬਾਲ ਸਿੰਘ ਰਸੂਲਪੁਰ ਨੇ ਦਸਿਆ ਕਿ ਸੰਗੀਨ ਧਾਰਾਵਾਂ ਤਹਿਤ ਐਫਆਈਆਰ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰੀ ਤੋਂ ਇਨਕਾਰੀ ਹੋਏ ਸੀਨੀਅਰ ਪੁਲਿਸ ਅਧਿਕਾਰੀ ਸਾਲ 2023 'ਚ ਕਰੀਬ 7 ਵਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਦਿੱਲੀ ਅਦਾਲਤ ਵਲੋਂ ਤਲਬ ਕੀਤੇ ਗਏ ਪਰ 28 ਅਗਸਤ ਦੇ ਹੁਕਮ ਤਹਿਤ ਡੀਜੀਪੀ ਪੰਜਾਬ ਦੀ ਕੌਮੀ ਕਮਿਸ਼ਨ ਅੱਗੇ ਪੇਸ਼ੀ ਚੇਅਰਮੈਨ ਦੀ ਕੁਰਸੀ ਖ਼ਾਲੀ ਹੋਣੇ ਕਾਰਨ ਹੁਣ ਨਿਆਂ ਵੀ ਦੂਰ ਜਾਪ ਰਿਹਾ ਹੈ।

ਇਸ ਤੋਂ ਪਹਿਲਾਂ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਖਾਲੀ ਹੋਣ ਕਾਰਨ ਮਾਮਲਾ ਦਿੱਲੀ ਕਮਿਸ਼ਨ ਕੋਲ ਪਹੁੰਚਿਆ ਸੀ। ਉਨ੍ਹਾਂ ਦਸਿਆ ਕਿ 2004 ਤੋਂ ਨਿਆਂ ਦੀ ਜੰਗ ਲੜ ਰਹੇ ਉਨ੍ਹਾਂ ਦੇ ਦੋਵੇਂ ਪਰਵਾਰ ਨੇ ਹੁਣ ਤਕ 40,000 ਤੋਂ ਵਧੇਰੇ ਚਿੱਠੀਆਂ-ਪੱਤਰ ਲਿਖ ਚੁੱਕੇ ਹਨ, ਇਸ ਦੇ ਨਾਲ ਹੀ ਸੈਂਕੜੇ ਵੱਡੇ-ਛੋਟੇ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਕਮਿਸ਼ਨਾਂ ਅੱਗੇ ਤਲ਼ਬ ਕਰਵਾਉਣ ਦੇ ਨਾਲ-ਨਾਲ, ਦਰਜਨ ਤੋਂ ਵਧੇਰੇ ਅਧਿਕਾਰੀਆਂ ਨੂੰ ਹਰਜਾਨੇ-ਜੁਰਮਾਨੇ ਤੇ ਵਿਭਾਗੀ ਕਾਰਵਾਈਆਂ ਵੀ ਕਰਵਾ ਚੁੱਕੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਸੂਲਪੁਰ ਅਨੁਸਾਰ ਸਥਾਨਕ ਪੁਲਿਸ ਜ਼ਿਲ੍ਹੇ ਦੇ ਤਤਕਾਲੀ ਐਸਐਸਪੀ ਹੁਣ ਆਈਜੀ ਪੁਲਿਸ, ਅਸ਼ੀਸ ਚੌਧਰੀ ਤੇ ਇਕ ਹੋਰ ਪੁਲਿਸ ਅਧਿਕਾਰੀ ਨੂੰ ਕਮਿਸ਼ਨ ਵਲੋਂ ਠੋਕੇ 45000-45000 ਰੁਪਏ ਜੁਰਮਾਨੇ ਦਾ ਮਾਮਲਾ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 6 ਸਾਲਾਂ ਤੋਂ ਲੰਬਤ, ਅਗਾਮੀ 8 ਅਗਸਤ ਨੂੰ ਸੁਣਵਾਈ ਲਈ ਤੈਅ ਹੈ। ਉਨ੍ਹਾਂ ਨਿਰਾਸ਼ਾ ਜ਼ਾਹਰ ਕਰਦਿਆਂ ਦਸਿਆ ਕਿ ਕਰੀਬ 21 ਮਹੀਨਿਆਂ ਤੋਂ ਥਾਣੇ ਅੱਗੇ ਧਰਨੇ 'ਤੇ ਬੈਠਣ ਮਗਰੋਂ ਵੀ ਕੋਈ ਅਧਿਕਾਰੀ ਸੁਣਵਾਈ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਇਕ ਅਧਿਕਾਰੀ ਜਿਸ ਗੱਲ ਨੂੰ ਝੂਠਾ ਕਹਿ ਰਿਹਾ, ਉਸੇ ਸਮੇਂ ਦੂਜਾ ਉਸ ਨੂੰ ਸੱਚ ਕਹਿ ਰਿਹਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਉਂਦੇ ਜੀਅ ਪੁਲਿਸ ਅਧਿਕਾਰੀ ਪੀੜ੍ਹਤ ਮੰਨਣ ਨੂੰ ਤਿਆਰ ਨਹੀਂ, ਮਰਨ ਉਪਰੰਤ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕਰ ਰਹੇ ਹਨ। ਮੌਜੂਦਾ ਹਲਾਤਾਂ 'ਤੇ ਸੰਘਰਸ਼ ਕਮੇਟੀ ਦੇ ਮੁਖੀ ਤਰਲੋਚਨ ਸਿੰਘ ਝੋਰੜਾਂ ਅਤੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਹੁਣ ਨਿਆਂ ਲਈ ਸੰਘਰਸ਼ ਹੀ ਇਕਲੌਤਾ ਰਾਹ ਬਚਿਆ ਹੈ।

(For more Punjabi news apart from 2 families struggling for justice for 19 years against illegal detention, stay tuned to Rozana Spokesman)

                                                     

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement