West Bengal News: ਪੱਛਮੀ ਬੰਗਾਲ ਵਿਚ ਸਿੱਖ IPS ਅਧਿਕਾਰੀ ਵਿਰੁਧ ਟਿੱਪਣੀ ਨੂੰ ਲੈ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ
Published : Feb 21, 2024, 8:13 am IST
Updated : Feb 21, 2024, 8:13 am IST
SHARE ARTICLE
West Bengal News
West Bengal News

ਕਿਹਾ, ਇਹ ਟਿੱਪਣੀ ਜਿੰਨੀ ਖਤਰਨਾਕ ਅਤੇ ਨਸਲੀ ਹੈ, ਓਨੀ ਹੀ ਭੜਕਾਊ ਵੀ ਹੈ

West Bengal News: ਪੱਛਮੀ ਬੰਗਾਲ ਪੁਲਿਸ ਨੇ ਇਕ ਸਿੱਖ ਅਧਿਕਾਰੀ ਨੂੰ ‘ਖਾਲਿਸਤਾਨੀ’ ਦੱਸੇ ਜਾਣ ਦੇ ਮਾਮਲੇ ਨੂੰ ‘ਅਪਰਾਧਿਕ ਕਾਰਵਾਈ’ ਕਰਾਰ ਦਿਤਾ ਹੈ। ਇਕ ਬਿਆਨ ਵਿਚ ਪੁਲਿਸ ਨੇ ਕਿਹਾ, “ਇਸ ਵੀਡੀਉ ਨੂੰ ਸਾਂਝਾ ਕਰਦਿਆਂ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ, ਜਿਸ ਵਿਚ ਸਾਡੇ ਅਪਣੇ ਹੀ ਇਕ ਅਧਿਕਾਰੀ ਨੂੰ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਦੁਆਰਾ 'ਖਾਲਿਸਤਾਨੀ' ਕਿਹਾ ਗਿਆ। ਉਨ੍ਹਾਂ ਦਾ 'ਕਸੂਰ' ਇਹ ਹੈ ਕਿ ਉਹ ਇਕ ਮਾਣਮੱਤਾ ਸਿੱਖ ਅਤੇ ਇਕ ਕਾਬਲ ਪੁਲਿਸ ਅਫਸਰ ਹੈ, ਜੋ ਕਾਨੂੰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"

ਸਥਾਨਕ ਪੁਲਿਸ ਨੇ ਇਕ ਬਿਆਨ ਵਿਚ ਕਿਹਾ, "ਇਹ ਟਿੱਪਣੀ ਜਿੰਨੀ ਖਤਰਨਾਕ ਅਤੇ ਨਸਲੀ ਹੈ, ਓਨੀ ਹੀ ਫਿਰਕੂ ਭੜਕਾਊ ਵੀ ਹੈ। ਇਹ ਇਕ ਅਪਰਾਧਿਕ ਕਾਰਵਾਈ ਹੈ। ਅਸੀਂ ਇਕ ਵਿਅਕਤੀ ਦੀ ਧਾਰਮਿਕ ਪਛਾਣ ਅਤੇ ਵਿਸ਼ਵਾਸਾਂ 'ਤੇ ਇਸ ਅਸਵੀਕਾਰਨਯੋਗ ਹਮਲੇ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੇ ਹਾਂ। ਇਸ ਦਾ ਉਦੇਸ਼ ਲੋਕਾਂ ਨੂੰ ਭੜਕਾਉਣਾ ਹੈ। ਹਿੰਸਾ ਕਰਨ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸ਼ੁਭੇਂਦੂ ਅਧਿਕਾਰੀ ਨੂੰ ਅਸ਼ਾਂਤ ਸੰਦੇਸ਼ਖਾਲੀ ਜਾਣ ਤੋਂ ਰੋਕਣ ਲਈ ਧਮਖਾਲੀ ’ਚ ਤਾਇਨਾਤ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਭਾਜਪਾ ਵਰਕਰਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਖਾਲਿਸਤਾਨੀ ਕਹਿ ਦਿਤਾ, ਜਿਸ ਤੋਂ ਬਾਅਦ ਅਧਿਕਾਰੀ ਗੁੱਸੇ ’ਚ ਆ ਗਏ।

ਇਸ ਮਗਰੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵੀਡੀਉ ਕਲਿੱਪ ਸਾਂਝੀ ਕੀਤੀ ਅਤੇ ਕਿਹਾ, ‘‘ਅੱਜ ਭਾਜਪਾ ਦੀ ਵੰਡਪਾਊ ਸਿਆਸਤ ਬੇਸ਼ਰਮੀ ਨਾਲ ਸੰਵਿਧਾਨਕ ਹੱਦਾਂ ਪਾਰ ਕਰ ਗਈ ਹੈ। ਭਾਜਪਾ ਮੁਤਾਬਕ ਪੱਗ ਬੰਨ੍ਹਣ ਵਾਲਾ ਹਰ ਕੋਈ ਖਾਲਿਸਤਾਨੀ ਹੈ। ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਖਰਾਬ ਕਰਨ ਦੀ ਇਸ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਾਡੇ ਦੇਸ਼ ਲਈ ਅਟੁੱਟ ਦ੍ਰਿੜਤਾ ਲਈ ਸਨਮਾਨਿਤ ਕੀਤਾ ਜਾਂਦਾ ਹੈ।’’

ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਅਸੀਂ ਬੰਗਾਲ ਦੀ ਸਮਾਜਕ ਸਦਭਾਵਨਾ ਦੀ ਰਾਖੀ ਕਰਨ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁਧ ਸਖਤ ਕਾਨੂੰਨੀ ਕਦਮ ਚੁੱਕਾਂਗੇ।’’ ਹਾਲਾਂਕਿ, ਭਾਜਪਾ ਨੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਅਤੇ ਪੁਲਿਸ ਅਧਿਕਾਰੀ ’ਤੇ ਸੰਵਿਧਾਨ ਅਨੁਸਾਰ ਅਪਣੀ ਡਿਊਟੀ ਨਾ ਨਿਭਾਉਣ ਦਾ ਦੋਸ਼ ਲਾਇਆ।

(For more Punjabi news apart from West Bengal police to take stern action against leader for statement against Sikh officer, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big News: BDPO Office 'ਚ MLA Narinder Kaur Bharaj Raid, BDPO 'ਤੇ Bribe ਲੈ ਕੇ ਉਮੀਦਵਾਰਾਂ ਦੇ ਕਾਗਜ਼ ਪਾਸ .

06 Oct 2024 9:28 AM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM
Advertisement