Punjab News: ਦੋਵੇਂ ਲੱਤਾਂ ਕੱਟੇ ਜਾਣ ਦੇ ਬਾਵਜੂਦ ਨਹੀਂ ਬਚਾਈ ਜਾ ਸਕੀ ਭਾਵਨਾ ਦੀ ਜਾਨ; ਲੜ ਰਹੀ ਸੀ ਜ਼ਿੰਦਗੀ ਦੀ ਜੰਗ
Published : Feb 21, 2024, 9:35 am IST
Updated : Feb 21, 2024, 9:35 am IST
SHARE ARTICLE
File Photo
File Photo

10ਵੀਂ ਦੀ ਪ੍ਰੀਖਿਆ ਦੇ ਕੇ ਪਰਤਣ ਸਮੇਂ ਟਿੱਪਰ ਨੇ ਕੁਚਲਿਆ

Punjab News: ਲਾਲੜੂ ਵਿਖੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਆਈਟੀਆਈ ਚੌਕ ਨੇੜੇ ਮਿੱਟੀ ਨਾਲ ਭਰੇ ਟਿੱਪਰ ਹੇਠ ਆਉਣ ਕਾਰਨ ਸਕੂਲੀ ਵਿਦਿਆਰਥਣ ਦੀ ਇਕ ਹਫਤੇ ਬਾਅਦ ਪੀਜੀਆਈ ਚੰਡੀਗੜ੍ਹ ਵਿਚ ਮੌਤ ਹੋ ਗਈ। ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਪਰ ਇਸ ਦੇ ਬਾਵਜੂਦ 17 ਸਾਲਾ ਵਿਦਿਆਰਥਣ ਭਾਵਨਾ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਅੱਜ ਉਸ ਦੀ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ।

ਭਾਵਨਾ ਦੇ ਪਿਤਾ ਨਵੀਨ ਨੇ ਦਸਿਆ ਕਿ ਭਾਵਨਾ ਨੂੰ ਉਸ ਦੀਆਂ ਲੱਟਾਂ ਕੱਟੇ ਜਾਣ ਬਾਰੇ ਵੀ ਪਤਾ ਨਹੀਂ ਸੀ। ਪਰਵਾਰ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਕੀ ਭਾਵਨਾ ਇਸ ਸਦਮੇ ਨੂੰ ਸਹਿ ਸਕੇਗੀ ਕਿ ਉਸ ਦੀਆਂ ਦੋਵੇਂ ਲੱਤਾਂ ਗੋਡਿਆਂ ਤੋਂ ਉੱਪਰ ਸਰੀਰ ਤੋਂ ਵੱਖ ਹੋ ਗਈਆਂ ਹਨ। ਇਸ ਤੋਂ ਪਹਿਲਾਂ ਹੀ ਮੰਗਲਵਾਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੇ ਪ੍ਰਿੰਸੀਪਲ ਸਮੇਤ ਸਮੁੱਚੇ ਸਟਾਫ ਨੇ ਭਾਵਨਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਿੰਸੀਪਲ ਦਵਿੰਦਰ ਕੌਰ ਨੇ ਕਿਹਾ ਕਿ ਭਾਵਨਾ ਪੜ੍ਹਾਈ ਵਿਚ ਬਹੁਤ ਹੋਣਹਾਰ ਸੀ ਅਤੇ ਸਮੁੱਚਾ ਸਟਾਫ ਉਸ ਦੀ ਚੰਗੀ ਸਿਹਤ ਲਈ ਅਰਦਾਸਾਂ ਕਰਦਾ ਰਿਹਾ ਸੀ ਪਰ ਭਾਵਨਾ ਨੂੰ ਬਚਾਇਆ ਨਹੀਂ ਗਿਆ ਜਾ ਸਕਿਆ।

ਜਾਂਚ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਭਾਵਨਾ ਦੀ ਮੌਤ ਬਾਰੇ ਸਾਮ ਕਰੀਬ 4 ਵਜੇ ਪਤਾ ਲੱਗਿਆ ਜਦਕਿ ਉਸ ਦੀ ਮੌਤ ਕਰੀਬ 3 ਵਜੇ ਹੋਈ ਸੀ। ਉਨ੍ਹਾਂ ਦਸਿਆ ਕਿ ਹਾਦਸੇ ਵਿਚ ਸ਼ਾਮਲ ਟਿੱਪਰ ਅਤੇ ਉਸ ਦੇ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ, ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ। ਹੁਣ ਡਰਾਈਵਰ ਵਿਰੁਧ ਆਈਪੀਸੀ 304 ਏ ਦੀ ਧਾਰਾ ਵੀ ਜੋੜ ਦਿਤੀ ਗਈ ਹੈ।

ਜ਼ਿਕਰਯੋਗ ਹੈ ਕਿ ਭਾਵਨਾ 12 ਫਰਵਰੀ ਨੂੰ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਪਹਿਲਾ ਪੇਪਰ ਦੇਣ ਤੋਂ ਬਾਅਦ ਅਪਣੀ ਮਾਂ ਨਾਲ ਘਰ ਪਰਤ ਰਹੀ ਸੀ । ਇਸ ਦੌਰਾਨ ਆਈਟੀਆਈ ਚੌਕ ਲਾਲੜੂ ਨੇੜੇ ਇਕ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿਤੀ। ਹਾਦਸੇ ਦੌਰਾਨ ਭਾਵਨਾ ਦੀਆਂ ਦੋਵੇਂ ਲੱਤਾਂ ਟਿੱਪਰ ਦੇ ਟਾਇਰਾਂ ਹੇਠ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਭਾਵਨਾ ਦੇ ਪਿਤਾ ਨਵੀਨ ਦਿਹਾੜੀਦਾਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement