ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਬਧਰ 'ਚ ਇੱਕ ਕਿਸਾਨ ਨੇ ਆੜ੍ਹਤੀਏ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਬਧਰ 'ਚ ਇੱਕ ਕਿਸਾਨ ਨੇ ਆੜ੍ਹਤੀਏ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕੁਝ ਦਿਨ ਪਹਿਲਾ ਸ੍ਰੀ ਮੁਕਤਸਰ ਸਾਹਿਬ ਚ ਰਹਿਣ ਵਾਲੇ ਆੜ੍ਹਤੀਏ ਕੇਵਲ ਕ੍ਰਿਸ਼ਨ ਦੁਆਰਾ ਪਿੰਡ ਮਹਾਬਧਰ 'ਚ ਰਹਿਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਤੋਂ ਕਰਜ਼ ਵਾਪਿਸ ਲੈਣ ਲਈ ਉਸਦੇ ਘਰ ਜਾ ਕੇ ਧਮਕਾਇਆ ਗਿਆ ਸੀ। ਕਰਜ਼ਾ ਵਾਪਿਸ ਨਾ ਕਰਨ ਦੇ ਬਦਲੇ ਗੁਰਪ੍ਰੀਤ ਸਿੰਘ ਨੇ ਆਪਣੀ ਜ਼ਮੀਨ ਆੜ੍ਹਤੀਏ ਦੇ ਨਾਂਅ ਕਰਨ ਦੀ ਗੱਲ ਕਹੀ।
ਪਰ ਇਸ ਗੱਲ ਦਾ ਸਦਮਾ ਨਾ ਸਹਿਣ ਕਰਦਿਆਂ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਬਾਰੇ ਪਤਾ ਲੱਗਣ ਤੇ ਪਿੰਡ ਵਾਸੀਆਂ ਵਲੋਂ ਗੁਰਪ੍ਰੀਤ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਹਸਪਤਾਲ ਪਹੁੰਚ ਕੇ ਦੁਪਹਿਰ ਤੱਕ ਗੁਰਪ੍ਰੀਤ ਸਿੰਘ ਨੇ ਆਪਣੇ ਆਖਰੀ ਸਾਹ ਲਏ। ਦਸ ਦੇਈਏ ਕਿ ਮ੍ਰਿਤਕ ਕਿਸਾਨ ਗੁਰਪੀਤ ਸਿੰਘ ਤੇ 10 ਲੱਖ 50 ਹਜ਼ਾਰ ਆੜ੍ਹਤੀਏ ਦਾ ਤੇ 4 ਲੱਖ 50 ਹਜ਼ਾਰ ਬੈਂਕ ਦਾ ਕਰਜ਼ਾ ਸੀ ਤੇ ਉਸ ਕੋਲ ਸਿਰਫ 2 ਏਕੜ ਜ਼ਮੀਨ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਆੜ੍ਹਤੀਏ ਕੇਵਲ ਕ੍ਰਿਸ਼ਨ ਨੇ ਗੁਰਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਬੁਰਾ ਭਲਾ ਬੋਲਿਆ ਜਿਸ ਕਾਰਨ ਮਜ਼ਬੂਰਨ ਗੁਰਪ੍ਰੀਤ ਨੂੰ ਇਹ ਕਦਮ ਚੁੱਕਣਾ ਪਿਆ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਗਈ ਐ ਕਿ ਆੜਤੀਏ ਕੇਵਲ ਕ੍ਰਿਸ਼ਨ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ।