ਵਿਧਾਨ ਸਭਾ ਚੋਣਾਂ ਵਿਚ ਆਉਂਦੇ ਰਹੇ ਹਨ ਦਿਲਚਸਪ ਮੋੜ
Published : Mar 21, 2019, 1:24 pm IST
Updated : Mar 21, 2019, 4:08 pm IST
SHARE ARTICLE
Chandigarh Lok Sabha Elections 2019 13 Parliamentary Elections
Chandigarh Lok Sabha Elections 2019 13 Parliamentary Elections

ਚੋਣਾਂ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ 2 ਚੋਣਾਂ ਵਿਚ ਕਾਂਗਰਸ ਅਤੇ 1 ਵਿਚ ਅਕਾਲੀ ਦਲ ਦੇ ਹੱਥ ਇਕ ਵੀ ਸੀਟ ਨਹੀਂ ਆਈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਮਜ਼ੇਦਾਰ ਸਥਿਤੀਆਂ ਰਹੀਆਂ ਹਨ ਤੇ ਰਾਜ ਨੇ ਦੇਸ਼ ਨੂੰ ਵੱਡੇ ਵੱਡੇ ਦਿੱਗਜ ਨੇਤਾ ਦਿੱਤੇ ਹਨ। ਸਾਲ 1966 ਦੌਰਾਨ ਪੁਨਰਗਠਨ ਪੰਜਾਬ 'ਚ 13 ਸੰਸਦੀ ਚੋਣਾਂ ਵਿਚ ਮੁੱਖ ਤੌਰ 'ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਕਦੇ ਕਾਂਗਰਸ 'ਤੇ ਕਦੇ ਅਕਾਲੀ ਦਲ ਜੇਤੂ ਬਣਦਾ ਰਿਹਾ ਹੈ। ਚੋਣਾਂ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ 2 ਚੋਣਾਂ ਵਿਚ ਕਾਂਗਰਸ ਅਤੇ 1 ਵਿਚ ਅਕਾਲੀ ਦਲ ਦੇ ਹੱਥ ਇਕ ਵੀ ਸੀਟ ਨਹੀਂ ਆਈ।

ਬੇਸ਼ੱਕ ਅਤਿਵਾਦ ਦੇ ਦੌਰ ਵਿਚ ਗਰਮਦਲੀ ਗਰੁੱਪ ਜ਼ਿਆਦਾਤਰ ਸੀਟਾਂ 'ਤੇ ਜੇਤੂ ਹੋਏ ਸਨ 'ਤੇ ਕਮਿਊਨਿਸਟ ਪਾਰਟੀਆਂ ਅਤੇ ਬਸਪਾ ਦੇ ਕੁਝ ਉਮੀਦਵਾਰ ਵੀ ਜਿੱਤੇ ਪਰ ਤੀਸਰੇ ਬਦਲ ਨੂੰ ਸਫਲਤਾ ਨਹੀਂ ਮਿਲੀ। ਵਿਧਾਨ ਸਭਾ ਚੋਣਾਂ 'ਤੇ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿਚ ਬੇਸ਼ੱਕ ਆਮ ਆਦਮੀ ਪਾਰਟੀ ਤੀਸਰੇ ਬਦਲ ਦੇ ਤੌਰ 'ਤੇ ਉਭਰੀ ਸੀ ਪਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਲਾਤ ਬਦਲੇ ਹੋਏ ਲੱਗ ਰਹੇ ਹਨ।

SBaldev Singh

1999 ਵਿਚ ਕਾਂਗਰਸ 8, ਅਕਾਲੀ ਦਲ ਭਾਜਪਾ 3 ਸੀਟਾਂ 'ਤੇ ਜੇਤੂ ਰਹੇ ਜਦਕਿ ਮਾਨ ਦਲ ਤੋਂ ਸਿਮਰਜੀਤ ਸਿੰਘ ਮਾਨ ਦੂਜੀ ਵਾਰ ਚੋਣ ਜਿੱਤੇ 'ਤੇ 1 ਸੀਟ ਸੀਪੀਆਈ ਨੂੰ ਮਿਲੀ ਸੀ। 2004 ਵਿਚ ਫਿਰ ਕਾਂਗਰਸ 2 ਸੀਟਾਂ 'ਤੇ ਆ ਸਿਮਟੀ ਜਦੋਂ ਕਿ ਪਟਿਆਲਾ ਤੋਂ ਪਰਨੀਤ ਕੌਰ ਅਤੇ ਜਲੰਧਰ ਵਿਚ 8 ਸੀਟਾਂ ਕਾਂਗਰਸ, 5 ਅਕਾਲੀ ਭਾਜਪਾ ਨੇ ਜਿੱਤੀਆਂ। ਸਾਲ 2014 ਦੀਆਂ ਚੋਣਾਂ ਵਿਚ ਨਵੀਂ ਪਾਰਟੀ ਦੇ ਰੂਪ ਵਿਚ ਉਭਰੀ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਅਕਾਲੀ ਭਾਜਪਾ 6 ਅਤੇ ਕਾਂਗਰਸ 3 ਸੀਟਾਂ 'ਤੇ ਜੇਤੂ ਰਹੀ ਸੀ। ਇਹਨਾਂ ਚੋਣਾਂ ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਪਰਨੀਤ ਕੌਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।1966 ਤੋਂ ਬਾਅਦ ਸੰਸਦੀ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ 2 ਪਾਰਟੀਆਂ ਹੀ ਮੁੱਖ ਤੌਰ 'ਤੇ ਮੈਦਾਨ ਵਿਚ ਦਿਖਦੀਆਂ ਹਨ। ਪੁਨਰਗਠਨ ਤੋਂ ਬਾਅਦ ਚੌਥੀ ਲੋਕ ਸਭਾ ਲਈ 1967 ਦੌਰਾਨ ਪਹਿਲੀ ਚੋਣ ਵਿਚ 9 ਸੀਟਾਂ ਕਾਂਗਰਸ, 3 ਸੀਟਾਂ ਅਕਾਲੀ ਦਲ ਅਤੇ ਭਾਰਤੀ ਜਨ ਸੰਘ ਨੇ ਜਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement