ਜਨਤਾ ਕਰਫਿਊ: ਐਤਵਾਰ ਨੂੰ ਪੰਜਾਬ 'ਚ ਚੋਣਵੇਂ ਰੂਟਾਂ 'ਤੇ ਨਹੀਂ ਚੱਲਣਗੀਆਂ ਬੱਸਾਂ
Published : Mar 21, 2020, 4:07 pm IST
Updated : Apr 9, 2020, 8:26 pm IST
SHARE ARTICLE
Photo
Photo

ਨਿਰਧਾਰਤ ਰੂਟਾਂ 'ਤੇ ਸੋਮਵਾਰ ਤੋਂ ਚੱਲਣਗੀਆਂ ਇਹ ਬੱਸਾਂ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਇਕ ਐਲਾਨ ਕਿਹਾ ਕਿ ਪੰਜਾਬ ਰੋਡਵੇਜ/ ਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਚੋਣਵੇਂ ਰੂਟਾਂ ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 50 ਨਿਰਧਾਰਤ ਰੂਟਾਂ 'ਤੇ ਇਹ ਸੇਵਾਵਾਂ ਸੋਮਵਾਰ ਤੋਂ ਚਾਲੂ ਹੋਣਗੀਆਂ।

ਉਨ੍ਹਾਂ ਨੇ ਅੱਗੇ ਨਿਰਦੇਸ਼ ਦਿੱਤੇ ਕਿ ਚਲਾਈਆਂ ਜਾ ਰਹੀਆਂ ਬੱਸਾਂ ਨੂੰ ਸਹੀ ਤਰ੍ਹਾਂ ਕੀਟਾਣੂ-ਮੁਕਤ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵਗੇ ਕਿ 50% ਤੋਂ ਵੱਧ ਸੀਟਾਂ ਨਾ ਭਰੀਆਂ ਹੋਣ ਅਤੇ ਯਾਤਰੀਆਂ ਦਰਮਿਆਨ ਸਹੀ ਦੂਰੀ ਬਣੀ ਰਹੇ।

ਰਜੀਆ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਿਰਫ ਐਮਰਜੈਂਸੀ ਦੌਰਾਨ ਹੀ ਘਰ ਤੋਂ ਬਾਹਰ ਜਾਣ ਕਿਉਂਕਿ ਇਸ ਨਾਲ ਭਿਆਨਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿਚ ਸਹਾਇਤਾ ਮਿਲੇਗੀ।  ਭਾਵੇਂ ਇਹ ਬਹੁਤ ਸਾਰੇ ਲੋਕਾਂ ਲਈ, ਖਾਸ ਕਰਕੇ ਸਮਾਜ ਦੇ ਗਰੀਬ ਵਰਗਾਂ ਲਈ ਅਸੁਵਿਧਾ ਹੋ ਸਕਦੀ ਹੈ, ਪਰ ਜਨਤਕ ਸੁਰੱਖਿਆ ਦੇ ਵਡੇਰੇ ਹਿੱਤ ਲਈ ਅਤੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਦੀ ਲੋੜ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਅੱਧੀ ਰਾਤ ਤੋਂ ਰਾਜ ਭਰ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਇਸ ਫ਼ੈਸਲੇ 'ਚ ਮੰਤਰੀ ਸਮੂਹ ਦੀ ਮੀਟਿੰਗ 'ਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀ ਕੀਤੀ ਗਈ ਸੀ।

ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਸੀ ਕਿ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ 'ਚ ਰਖਦਿਆਂ ਹੁਣ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦੀ ਥਾਂ ਵੱਖ-ਵੱਖ ਜ਼ਿਲ੍ਹਿਆਂ 'ਚ ਚੋਣਵੇਂ ਕੁੱਝ ਖ਼ਾਸ ਰੂਟਾਂ 'ਤੇ ਬੱਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement