
ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਹਲਚਲ ਮੱਚੀ ਹੋਈ ਹੈ ਪਰ ਕੁੱਝ ਲੋਕ ਇਸ ਡਰ ਦੇ ਮਹੌਲ ਵਿੱਚ ਅਫਵਾਹਾਂ ਫੈਲਾ ਕੇ ਸਮਾਜ ਵਿਚ ਸਹਿਮ ਦਾ .....
ਚੰਡੀਗੜ੍ਹ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਹਲਚਲ ਮੱਚੀ ਹੋਈ ਹੈ ਪਰ ਕੁੱਝ ਲੋਕ ਇਸ ਡਰ ਦੇ ਮਹੌਲ ਵਿੱਚ ਅਫਵਾਹਾਂ ਫੈਲਾ ਕੇ ਸਮਾਜ ਵਿਚ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਖ਼ਾਸ ਕਰਕੇ ਸੋਸ਼ਲ ਮੀਡੀਆ 'ਤੇ ਕੁੱਝ ਸਿਰ ਫ਼ਿਰੇ ਲੋਕਾਂ ਨੇ ਅਫ਼ਵਾਹਾਂ ਦਾ ਬਾਕਸ ਖੋਲ੍ਹਿਆ ਹੋਇਆ ਹੈ, ਪਰ ਇਨ੍ਹਾਂ ਸਾਰੇ ਲੋਕਾਂ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਖ਼ਤ ਚੇਤਾਵਨੀ ਦਿੱਤੀ ਹੈ,
File Photo
ਡੀਜੀਪੀ ਨੇ ਕਿਹਾ ਜਿਹੜਾ ਵੀ ਵਿਅਕਤੀ ਅਫ਼ਵਾਹ ਵਿੱਚ ਸ਼ਾਮਲ ਫੜਿਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਦਿਨਕਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਮੈਸੇਜ ਆਉਂਦਾ ਹੈ ਤਾਂ ਤੁਸੀਂ ਤੱਥਾਂ ਦੀ ਪੜਤਾਲ ਕੀਤੇ ਬਿਨ੍ਹਾਂ ਤੁਸੀਂ ਉਸਨੂੰ ਸ਼ੇਅਰ ਨਾ ਕਰੋ, ਮੈਸੇਜ FORWARD ਕਰਨ ਤੋਂ ਪਹਿਲਾਂ ਮੈਸੇਜ ਦੇ SOURCE ਦੀ ਜਾਂਚ ਜ਼ਰੂਰ ਕਰ ਲਓ,
Corona Virus
ਸਮਾਜ ਵਿੱਚ ਪੈਨਿਕ ਫੈਲਾਉਣ ਵਾਲੇ ਮੈਸੇਜ ਨੂੰ ਬਿਲਕੁਲ ਵੀ FORWARD ਨਾ ਕਰੋਂ, SOCIAL MEDIA, WHATAPP ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ, ਦਿਨਕਰ ਗੁਪਤਾ ਨੇ ਕਿਹਾ ਕੀ ਸਰਕਾਰ ਵੱਲੋਂ HELPLINE ਸੇਵਾ ਸ਼ੁਰੂ ਕੀਤੀ ਗਈ ਹੈ ਜੇਕਰ ਤੁਹਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਹੈਲਪਲਾਈਨ ਨੰਬਰਾਂ 'ਤੇ ਫ਼ੋਨ ਕਰਕੇ ਜਾਣਕਾਰੀ ਲੈ ਸਕਦੇ ਹੋ,
Corona Virus
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕੀ ਕੋਰੋਨਾ ਨੇ ਪੂਰੀ ਦੁਨੀਆ 'ਤੇ ਅਸਰ ਪਾਇਆ ਹੈ ਭਾਰਤ ਨੇ ਜੇਕਰ ਇਸ ਨਾਲ ਲੜਨਾ ਹੈ ਤਾਂ ਸਭ ਨੂੰ ਇਕੱਠਾ ਹੋਣਾ ਪਵੇਗਾ, ਡੀਜੀਪੀ ਨੇ ਵਿਸ਼ਵਾਸ ਦਵਾਇਆ ਕੀ ਪੰਜਾਬ ਪੁਲਿਸ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਨਾਲ ਤੈਨਾਤ ਹੈ, ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ,ਪੁਲਿਸ ਅਤੇ ਹੋਰ ਅਧਾਰਿਆਂ ਨਾਲ ਜੁੜੇ ਲੋਕਾਂ ਦਾ ਧੰਨਵਾਦ ਕੀਤਾ ਸੀ
Corona Virus
ਜੋ ਦਿਨ ਰਾਤ ਕੋਰੋਨਾ ਨਾਲ ਲੜਨ ਦੇ ਲਈ ਸਰਕਾਰ ਦੀ ਪੂਰੀ ਮਦਦ ਕਰ ਰਹੇ ਨੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਂ ਜਨਤਾ ਕਰਫ਼ਿਊ ਵਾਲੇ ਦਿਨ ਸ਼ਾਮ 5 ਵਜੇ ਅਜਿਹੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਆਪਣੇ ਦਰਵਾਜ਼ੇ 'ਤੇ ਖੜੇ ਹੋਕੇ ਤਾਲੀ,ਥਾਲ਼ੀ ਅਤੇ ਘੰਟੀ ਵਜ੍ਹਾਂ ਕੇ ਧੰਨਵਾਦ ਕਰਨ ਦੀ ਅਪੀਲ ਕੀਤੀ ਹੈ।
ਵੀਰਵਾਰ ਨੂੰ ਪੰਜਾਬ ਸਰਕਾਰ ਨੇ ਜਦੋਂ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਸੀ
Corona virus
ਤਾਂ ਸੋਸ਼ਲ ਮੀਡੀਆ 'ਤੇ ਅਫ਼ਵਾਹ ਉੱਡੀ ਸੀ ਕੀ ਪੰਜਾਬ ਵਿੱਚ ਇੰਟਰਨੈੱਟ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣਗੇ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਆਕੇ ਸਾਫ਼ ਕੀਤਾ ਸੀ ਕੀ ਅਜਿਹਾ ਕੁੱਝ ਵੀ ਨਹੀਂ ਹੋਣ ਜਾ ਰਿਹਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਹੁਣ ਡੀਜੀਪੀ ਨੇ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ