ਜਾਪਾਨ 'ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ
Published : Mar 21, 2021, 1:12 am IST
Updated : Mar 21, 2021, 1:12 am IST
SHARE ARTICLE
image
image

ਜਾਪਾਨ 'ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ

ਟੋਕੀਉ, 20 ਮਾਰਚ : ਜਾਪਾਨ 'ਚ ਅੱਜ ਭੂਚਾਲ ਦਾ ਤੇਜ਼ ਝਟਕਾ ਆਇਆ | ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.2 ਮਾਪੀ ਗਈ ਹੈ | ਜਾਪਾਨ ਦੀ ਉਤਰ-ਪੂਰਬੀ ਤੱਟ ਇਲਾਕਿਆਂ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ | ਪਿਛਲੇ ਹੀ ਮਹੀਨੇ ਜਾਪਾਨ ਦੇ ਪੂਰਬੀ ਸਮੁੰਦਰੀ ਤੱਟ 'ਤੇ 7.1 ਤੀਬਰਤਾ ਦਾ ਭੂਚਾਲ ਆਇਆ ਸੀ ਹਾਲਾਂਕਿ ਉਦੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ | ਹਾਲ 'ਚ ਹੀ 11 ਮਾਰਚ ਨੂੰ  ਜਾਪਾਨ 'ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਦਾ ਇਕ ਦਹਾਕਾ ਬੀਤਿਆ ਹੈ | ਉਸ ਸਮੇਂ ਭੂਚਾਲ ਕਾਰਨ 6 ਤੋਂ ਦਸ ਮੀਟਰ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਨੇ ਤਬਾਹੀ ਮਚਾਈ ਸੀ | ਜਾਪਾਨ ਦੇ ਤੱਟ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਕਹਿਰ ਢਾਉਂਦੇ ਹੋਏ ਤੱਟ ਤੋਂ 10 ਕਿਲੋਮੀਟਰ ਅੰਦਰ ਤਕ ਤਬਾਹੀ ਹੋਈ ਸੀ | ਇਸ 'ਚ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ | ਇਸ ਝਟਕੇ imageimageਤੋਂ ਬਾਅਦ ਜਪਾਨ ਦੇ ਲੋਕਾਂ ਅੰਦਰ ਘਬਰਾਹਟ ਦੇਖੀ ਗਈ ਤੇ ਕਈ ਲੋਕ ਸਮੁੰਦਰੀ ਤੱਟਾਂ ਤੋਂ ਦੂਰ ਜਾਂਦੇ ਵੀ ਦਿਖਾਈ ਦਿਤੇ |         (ਪੀਟੀਆਈ)

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement