''ਨੌਸਿਖੀਏ ਅਰਥਸ਼ਾਸਤਰੀਆਂ ਦੀਆਂ ਬੇਤੁਕੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਅਰਥਚਾਰੇ ਦਾ ਭੱਠਾ ਬਿਠਾਇਆ''
Published : Mar 21, 2021, 5:26 pm IST
Updated : Mar 21, 2021, 5:26 pm IST
SHARE ARTICLE
Rana Gurmit Singh Sodhi
Rana Gurmit Singh Sodhi

ਕੇਂਦਰ ਸਰਕਾਰ ਨੂੰ ਡਾ.ਮਨਮੋਹਨ ਸਿੰਘ ਤੋਂ ਸਲਾਹ ਲੈਣ ਦੀ ਦਿੱਤੀ ਨਸੀਹਤ

ਚੰਡੀਗੜ੍ਹ: ਮੋਦੀ ਸਰਕਾਰ ਦੀਆਂ ਵਿੱਤੀ ਨੀਤੀਆਂ ਨੂੰ ਬੇਤੁਕੀਆਂ ਤੇ ਪਿਛਾਂਹ-ਖਿੱਚੂ ਦੱਸਦਿਆਂ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਵਿੱਤੀ ਮਾਹਰਾਂ ਤੋਂ ਵਿੱਤੀ ਮਾਰਗਦਰਸ਼ਨ ਲੈਣ ਦੀ ਲੋੜ ਹੈ।  ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਆਰਥਿਕਤਾ ਬੁਰੀ ਤਰਾਂ ਬਰਬਾਦ  ਹੋ ਗਈ ਹੈ

Manmohan SinghManmohan Singh

ਹੁਣ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਗਈ  ਮੁਦਰੀਕਰਨ 2021 ਨੀਤੀ  ਭਾਰਤ ਦੇ ਵਡਮੁੱਲੇ ਅਸਾਸਿਆਂ ਦੀ ਵਿਕਰੀ ਤੋਂ ਇਲਾਵਾ ਕੁਝ ਵੀ ਨਹੀਂ ਹੈ ਅਤੇ ਕੇਂਦਰ  ਸਰਕਾਰ ਇਸ ਨੂੰ ਵੀ ਆਪਣਾ ਇੱਕ ਹੋਰ ਸੁਧਾਰ ਜਾਂ ਇੱਕ ਹੋਰ ਪ੍ਰਾਪਤੀ ਗਰਦਾਨ ਸਕਦੀ ਹੈ ਪਰ ਜਾਇਦਾਦ (ਅਸਾਸਿਆਂ) ਦੀ ਵਿਕਰੀ ਸਾਡੇ ਲਈ ਲਾਭਕਾਰੀ ਕਿਵੇਂ ਸਾਬਤ ਹੋਵੇਗੀ ਜਦੋਂ ਅਸੀਂ ਜਨਤਕ ਖਰਚਿਆਂ ਦੇ ਟੀਚਿਆਂ ਦੀ ਪੂਰਤੀ ਕਰਨ ਵਿੱਚ ਸਫ਼ਲ ਨਹੀਂ ਹੋ ਪਾ ਰਹੇ। ਉਨਾਂ ਦੱਸਿਆ ਕਿ ਕੇਂਦਰ ਸਰਕਾਰ 50 ਰੇਲਵੇ ਸਟੇਸ਼ਨ, 150 ਰੇਲ ਗੱਡੀਆਂ, ਦੂਰ ਸੰਚਾਰ ਅਸਾਸੇ, ਬਿਜਲੀ ਸੰਚਾਰ ਸੰਪਤੀ, ਖੇਡ ਸਟੇਡੀਅਮ, ਹਵਾਈ ਅੱਡਿਆਂ ਵਿੱਚ ਹਿੱਸੇਦਾਰੀ, ਪੈਟਰੋਲੀਅਮ ਪਾਈਪ ਲਾਈਨਾਂ ਅਤੇ ਸਮੁੰਦਰੀ ਬੰਦਰਗਾਹਾਂ ਨੂੰ ਵੇਚਣਾ ਚਾਹੁੰਦੀ ਹੈ।

Rana Gurmit Singh SodhiRana Gurmit Singh Sodhi

ਸਭ ਕੁਝ ਵੇਚਣ ਦੀ ਤਿਆਰੀ  ਹੈ ਪਰ ਕੇਂਦਰ  ਸਰਕਾਰ ਦਾ ਇਹ ਦੱਸਣਾ ਬਣਦਾ ਹੈ ਕਿ ਇਸ ਤੋਂ ਬਾਅਦ ਦੇਸ਼ ਨੂੰ ਚਲਾਉਣ ਲਈ ਉਨਾਂ ਕੋਲ ਕਿਹੜੀ ਯੋਜਨਾ ਹੈ। ਸਰਕਾਰ ਦੀਆਂ ਕੰਮਚਲਾਊ ਨੀਤੀਆਂ  ਕਈ ਸਵਾਲ ਖੜੇ ਕਰਦੀਆਂ ਹਨ ਅਤੇ  ਦੂਰਅੰਦੇਸ਼ੀ ਦੀ ਘਾਟ ਦਰਸਾਉਂਦੀਆਂ ਹਨ।  ਬੈਂਕਾਂ ਦੇ ਨਿੱਜੀਕਰਨ ਦੇ ਫੈਸਲੇ ਨੂੰ ਇਕ ਬਹੁਤ ਭਾਰੀ ਗਲਤੀ ਕਰਾਰ ਦਿੰਦਿਆਂ  ਸੋਢੀ ਨੇ ਕਿਹਾ  ਕਿ ਇਸ ਸਰਕਾਰ ਨੂੰ ਰਾਸ਼ਟਰੀ ਜਾਇਦਾਦ ਵੇਚਣ ਦਾ ਕੋਈ ਅਧਿਕਾਰ ਨਹੀਂ ਹੈ ਜਦੋਂ ਉਹ ਇੱਕ  ਵੀ ‘ਨਵਰਤਨ’ ਬਣਾਉਣ ਦੇ ਯੋਗ ਨਹੀਂ ਹੈ ਅਤੇ ਪਿਛਲੇ ਛੇ ਸਾਲਾਂ ਵਿੱਚ ਇੱਕ ਵੀ ‘ਨਵਰਤਨ’ ਬਣਾਉਣ ਵਿੱਚ ਅਸਫ਼ਲ ਰਹੀ ਮੋਦੀ ਸਰਕਾਰ ਨੇ  ਪਿਛਲੀਆਂ ਸਰਕਾਰਾਂ ਵਲੋਂ ਕੇਂਦਰ ਨੂੰ ‘ਵਿਰਾਸਤ’ ਵਿੱਚ ਮਿਲੇ ਕੌਮੀ ਅਸਾਸਿਆਂ ਨੂੰ ਵੇਚਿਆ ਹੈ।

Pm modiPm modi

ਰਾਣਾ ਸੋਢੀ ਨੇ ਕਿਹਾ ਕਿ ਨਰਿੰਦਰ ਮੋਦੀ ਵਿੱਚ ਦੂਰਅੰਦੇਸ਼ੀ ਦੀ ਘਾਟ  ਹੋਣ ਕਰਕੇ ਕੇਂਦਰ ਸਰਕਾਰ  ਪੈਸਾ ਜੁਟਾਉਣ ਵਿੱਚ ਨਾਕਾਮ ਰਹੀ  ਹੈ ਇਸ ਲਈ  ਆਪਣੇ ਮੌਜੂਦਾ (ਮਾਲੀਆ) ਖਰਚਿਆਂ ਨੂੰ ਚਲਾਉਣ ਲਈ ਸਰਕਾਰ ਲਗਾਤਾਰ ਉਧਾਰ ਲੈ ਰਹੀ ਹੈ। ਉਨਾਂ ਕਿਹਾ ਕਿ ਭਾਰਤੀ ਆਰਥਿਕਤਾ ਵਿੱਚ ਚੱਲ ਰਹੇ ਸੰਕਟ ਦੀ ਸੁਰੂਆਤ 8 ਨਵੰਬਰ, 2016 ਦੀ ਇੱਕ ਬੁਰੀ ਰਾਤ ਨੂੰ ਹੋਈ ਸੀ। ਸ੍ਰੀ ਸੋਢੀ ਨੇ ਭਾਰਤੀ ਸੰਸਦ ਵਿੱਚ ਡਾ: ਮਨਮੋਹਨ ਸਿੰਘ ਵੱਲੋਂ ਨੋਟਬੰਦੀ ਬਾਰੇ ਕੀਤੀ ਗਈ ਪੇਸ਼ਨਗੋਈ ਕਿ ‘‘ ਨੋਟਬੰਦੀ  ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 2 ਫੀਸਦ ਘਾਟਾ ਲਿਆਵੇਗੀ ’’ ਦਾ ਜ਼ਿਕਰ ਕਰਦਿਆਂ ਕਿਹਾ ਕਿ  ਇਸ ਪੇਸ਼ਨਗੋਈ ਵੱਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਕੁਲ  ਵੀ ਧਿਆਨ ਨਹੀਂ ਸੀ ਦਿੱਤਾ।

PM ModiPM Modi

ਇਸਦੇ ਉਲਟ ਗਲਤ ਢੰਗ ਨਾਲ ਉਲੀਕੇ ਅਤੇ ਕਾਹਲੀ ਵਿੱਚ ਲਾਗੂ ਕੀਤੇ ਨੁਕਸਦਾਰ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਨੇ ਵੱਡੀ ਗਿਣਤੀ ਵਿੱਚ ਮੱਧਮ ਅਤੇ ਛੋਟੇ ਉੱਦਮਾਂ ਸਮੇਤ ਸਾਡੀ ਆਰਥਿਕਤਾ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨਾਂ ਦੋਵਾਂ ਤਬਾਹੀਆਂ ਨੇ ਲੱਖਾਂ ਲੋਕਾਂ ਦੀ ਰੋਜੀ- ਰੋਟੀ ਖੋਹ ਲਈ ਅਤੇ ਭਾਰਤੀ ਆਰਥਿਕਤਾ ਨੂੰ ਲੰਬੇ ਸਮੇਂ ਲਈ ਹਨੇਰੇ ਵੱਲ ਧੱਕ  ਦਿੱਤਾ।  ਰਾਣਾ ਸੋਢੀ ਨੇ ਕਿਹਾ ਕਿ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਆਈ ਕਮੀ ਨੇ ਮੋਦੀ ਸਰਕਾਰ ਨੂੰ ਤੇਲ ਕੀਮਾਂ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਲਾਭ ਦੇਣ ਦਾ ਮੌਕਾ ਦਿੱਤਾ ਸੀ ਪਰੰਤੂ ਸਰਕਾਰ ਨੇ ਇਸਦੇ ਉਲਟ ਲੋਕਾਂ ਦੇ ਹਿੱਤਾਂ ਨੂੰ  ਛਿੱਕੇ ਟੰਗਦਿਆਂ ਆਪਣੇ ਖਜ਼ਾਨੇ ਭਰਨੇ ਜ਼ਰੂਰੀ ਸਮਝੇ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਵਾਧੂ ਪੈਟਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement