
'ਪੰਜਾਬ ਦੇ ਵਜ਼ੀਰ ਨਾਮ ਦੇ ਹੀ ਹਨ ਜਦਕਿ ਸਰਕਾਰ ਤਾਂ ਦਿੱਲੀ ਤੋਂ ਹੀ ਚੱਲੇਗੀ'
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਹਲਕੇ ਦੇ ਦੌਰੇ ’ਤੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਨਾਲ ਸਿਆਸੀ ਤੌਰ ’ਤੇ ਨਹੀਂ ਸਗੋਂ ਪਰਿਵਾਰਕ ਤੌਰ ’ਤੇ ਜੁੜੇ ਹੋਏ ਹਨ।
Parkash Badal
ਉਨ੍ਹਾਂ ਇਸ ਵਾਰ ਚੋਣ ਨਤੀਜਿਆਂ ਨੂੰ ਗਲਤ ਪ੍ਰਾਪੇਗੰਡਾ ਦਾ ਅਸਰ ਦੱਸਿਆ। ਉਨ੍ਹਾਂ ‘ਆਪ’ ਵੱਲੋਂ ਨਿਯੁਕਤ ਕੀਤੇ ਰਾਜ ਸਭਾ ਮੈਂਬਰਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦਿੱਲੀ ਤੋਂ ਰਾਜ ਸਭਾ ਮੈਂਬਰ ਲਏ ਗਏ ਹਨ, ਜਦਕਿ ਇਹ ਪੰਜਾਬ ਦਾ ਹੱਕ ਸੀ।
Parkash Badal With Sukhbir Badal
ਉਹਨਾਂ ਆਖਿਆ ਇਹ ਸ਼ੁਰੂਆਤ ਵਿੱਚ ਹੀ ਧੋਖਾ ਕਮਾ ਰਹੇ ਹਨ। ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਪੰਜਾਬ ਵਿੱਚ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਕੀ ਪਤਾ ਕੱਲ੍ਹ ਨੂੰ ਪਾਣੀ ਵੀ ਖੋਹ ਲੈਣ।
Parkash Singh Badal
ਅਸੀਂ ਲੋਕਾਂ ਨੂੰ ਪਹਿਲਾਂ ਹੀ ਕਹਿ ਰਹੇ ਸੀ ਕਿ ਦਿੱਲੀ ਤੋਂ ਸਰਕਾਰ ਚੱਲੇਗੀ। ਦਿੱਲੀ ਵਾਲਿਆਂ ਦਾ ਰਾਜ ਆਵੇਗਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਪੰਜਾਬ ਦੇ ਵਜ਼ੀਰ ਨਾਮ ਦੇ ਹੀ ਹਨ ਜਦਕਿ ਸਰਕਾਰ ਤਾਂ ਦਿੱਲੀ ਤੋਂ ਹੀ ਚੱਲੇਗੀ।