Punjab News: ਸਿੱਖਿਆ ਵਿਭਾਗ ਵਲੋਂ ਬਰਨਾਲਾ ’ਚ 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ
Published : Mar 21, 2024, 9:05 am IST
Updated : Mar 21, 2024, 9:05 am IST
SHARE ARTICLE
Image: For representation purpose only
Image: For representation purpose only

ਨਹੀਂ ਪੇਸ਼ ਕੀਤੀ ਬਿਲਡਿੰਗ ਸੁਰੱਖਿਆ, ਫਾਇਰ ਸੁਰੱਖਿਆ ਅਤੇ ਪਾਣੀ ਦੀ ਰੀਪੋਰਟ

Punjab News: ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਬਰਨਾਲਾ ਜ਼ਿਲ੍ਹੇ ਦੇ 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿਰੁਧ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਬਰਨਾਲਾ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਾਲ 2023-24 ਦੇ ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ ਤੇ ਪਾਣੀ ਦੀ ਰੀਪੋਰਟ ਪੇਸ਼ ਨਾ ਕਰਨ ਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ।

ਵਿਭਾਗ ਵਲੋਂ ਇਹ ਸਰਟੀਫਿਕੇਟ 24 ਫ਼ਰਵਰੀ ਤਕ ਜਮ੍ਹਾਂ ਕਰਵਾਉਣ ਦੀ ਹਦਾਇਤ ਦਿਤੀ ਸੀ, ਪਰ ਸਕੂਲਾਂ ਵਲੋਂ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ। ਇਸ ਲਈ ਆਰਟੀਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਇਨ੍ਹਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ।

Photo

ਇਨ੍ਹਾਂ ਸਕੂਲਾਂ ਵਿਚ ਦਇਆਨੰਦ ਕੇਂਦਰੀ ਵਿੱਦਿਆ ਮੰਦਿਰ ਸਕੂਲ ਬਰਨਾਲਾ, ਜੀਟੀਬੀ ਸੀਨੀਅਰ ਸੈਕੰਡਰੀ ਸਕੂਲ ਜੀ ਹੰਡਿਆੲਆ, ਗੁਰੂ ਨਾਨਕ ਮਿਡਲ ਸਕੂਲ ਕਾਲੇਕੇ, ਗੁਰੂ ਰਾਮਸਰ ਪਬਲਿਕ ਸਕੂਲ ਧਨੌਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ, ਕਿੰਗ ਕੇਰੀਅਰ ਪਬਲਿਕ ਸਕੂਲ ਬਰਨਾਲਾ, ਮਾਸਕੋਟ ਪਬਲਿਕ ਸਕੂਲ ਬਡਬਰ, ਨਵਜੋਤ ਪਬਲਿਕ ਸਕੂਲ ਬਡਬਰ, ਐਸਐਸ ਇੰਟਰਨੈਸ਼ਨਲ ਪਬਲਿਕ ਸਕੂਲ ਖੁੱਡੀ ਕਲਾਂ, ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ, ਐਸਐਚ ਦਸਮੇਸ਼ ਪਬਲਿਕ ਸਕੂਲ ਧਨੌਲਾ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਭੈਣੀ ਮਹਿਰਾਜ, ਸੰਤ ਬਾਬਾ ਫ਼ਰੀਦ ਪਬਲਿਕ ਸਕੂਲ, ਟੈਗੋਰ ਸੀਨੀਅਰ ਸੈਕੰਡਰੀ ਸਕੂਲ ਧਨੌਲਾ, ਉੱਤਰ ਜੈਨ ਸੇਵਾ ਸਦਨ ਵਿੱਦਿਆ ਮੰਦਰ ਸਕੂਲ, ਅਕਾਲ ਅਕੈਡਮੀ ਮਹਿਲ ਕਲਾਂ, ਬੀਐਮਐਸਐਮ ਪੁਬਲਿਕ ਸਕੂਲ ਕਾਲਾ ਮਾਲਾ ਛਾਪਾ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਦਸਮੇਸ਼ ਮਾਡਲ ਸਕੂਲ ਭੋਤਨਾ, ਗੁਰੂ ਨਾਨਕ ਪੁਲਿਸ ਸਕੂਲ ਕਰਮਗੜ੍ਹ, ਹਰਗੋਬਿੰਦ ਪਬਲਿਕ ਸਕੂਲ ਛੰਨਣਵਾਲ, ਰਾਈਜ਼ਿੰਗ ਸਨ ਪਬਲਿਕ ਸਕੂਲ ਮਨਾਲ, ਸਟੈਨਫੋਰਡ ਇੰਟਰਨੈਸ਼ਨਲ ਸਕੂਲ ਛੰਨਵਾਲ, ਅਕਾਲ ਅਕੈਡਮੀ, ਦਸਮੇਸ਼ ਪਬਲਿਕ ਸਕੂਲ ਢਿੱਲਵਾਂ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਮਲ ਸਿੰਘ ਵਾਲਾ ਸਕੂਲ ਸ਼ਾਮਲ ਹਨ।

(For more Punjabi news apart from Education department canceled recognition of 26 private schools in Barnala, stay tuned to Rozana Spokesman)

Tags: barnala

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement