Farmers Protest 2024: ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ 38 ਦਿਨਾਂ ਤੋਂ ਲੱਗੇ ਮੋਰਚੇ ’ਚ ਹੁਣ ਤਕ 12 ਮੌਤਾਂ
Published : Mar 21, 2024, 12:00 pm IST
Updated : Mar 21, 2024, 2:56 pm IST
SHARE ARTICLE
Farmers Protest 2024
Farmers Protest 2024

ਜਾਣੋ ਕੀ ਹਨ ਅੰਦੋਲਨ ਦੇ ਹਾਲਾਤ

Farmers Protest 2024: ਪੰਜਾਬ-ਹਰਿਆਣਾ ਦੀ ਸ਼ੰਭੂ ਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 38 ਦਿਨ ਬੀਤ ਚੁੱਕੇ ਹਨ। ਸ਼ੰਭੂ ਹੱਦ ਤੋਂ ਇਲਾਵਾ ਖਨੌਰੀ ਹੱਦ ’ਤੇ ਵੀ ਐਮਐਸਪੀ ’ਤੇ ਗਾਰੰਟੀ ਦੀ ਮੰਗ ਕਰ ਰਹੇ ਕਿਸਾਨ ਡਟੇ ਹੋਏ ਹਨ। ਕਿਸਾਨਾਂ ਨੇ ਕਈ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿਤਾ। ਅੰਦੋਲਨ ਦੌਰਾਨ 9 ਕਿਸਾਨਾਂ ਸਮੇਤ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਸਰਕਾਰ ਨਾਲ ਚਾਰ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਕਿਸਾਨਾਂ ਦੇ ਰੋਸ ਨੂੰ ਘਟਦਾ ਦੇਖ ਕੇ ਦਿੱਲੀ ਪੁਲਿਸ ਨੇ ਦਿੱਲੀ ਬਾਰਡਰ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿਤੇ ਹਨ। ਬੁੱਧਵਾਰ ਨੂੰ ਦਿੱਲੀ-ਗਾਜ਼ੀਪੁਰ ਹੱਦ 'ਤੇ ਲੱਗੇ ਸੀਮਿੰਟ ਬੈਰੀਕੇਡ ਹਟਾ ਦਿਤੇ ਗਏ।

13 ਫਰਵਰੀ ਤੋਂ ਸ਼ੁਰੂ ਹੋਏ ਇਸ ਅੰਦੋਲਨ ਦੀ ਅਗਵਾਈ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਹਨ। ਇਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਕਰ ਰਿਹਾ ਹੈ। ਅਜਿਹਾ ਹੀ ਕਿਸਾਨ ਅੰਦੋਲਨ 2021 ਵਿਚ ਹੋਇਆ ਸੀ। ਉਦੋਂ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਡਟੇ ਸਨ। ਦੇਸ਼ਾਂ- ਵਿਦੇਸ਼ਾਂ ਵਿਚ ਇਸ ਦੀ ਅੰਦੋਲਨ ਦੀ ਚਰਚਾ ਹੋਈ ਸੀ। ਇਸ ਅੰਦੋਲਨ ਦੀ ਵਾਗਡੋਰ ਸੰਯੁਕਤ ਕਿਸਾਨ ਮੋਰਚਾ ਨੇ ਸੰਭਾਲੀ ਸੀ ਪਰ ਮੌਜੂਦਾ ਅੰਦੋਲਨ ਵਿਚ ਇਹ ਸ਼ਾਮਲ ਨਹੀਂ ਹਨ।

ਕਿਸਾਨਾਂ ਦੀਆਂ ਮੰਗਾਂ

2021 ਵਿਚ, ਕਿਸਾਨਾਂ ਨੇ ਕੇਂਦਰ ਦੁਆਰਾ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ। ਕਿਸਾਨ ਅਪਣੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੀ ਗਾਰੰਟੀ ਚਾਹੁੰਦੇ ਹਨ। ਕਾਨੂੰਨ ਨੂੰ ਵਾਪਸ ਲੈਣ 'ਤੇ ਸਹਿਮਤੀ ਬਣ ਗਈ ਸੀ, ਪਰ ਐਮਐਸਪੀ 'ਤੇ ਕੋਈ ਗਾਰੰਟੀ ਨਹੀਂ ਮਿਲੀ। ਇਸ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਕਿਸਾਨਾਂ-ਖੇਤ ਮਜ਼ਦੂਰਾਂ ਲਈ ਪੈਨਸ਼ਨ ਅਤੇ ਕਰਜ਼ਾ ਮੁਆਫ਼ੀ ਵਰਗੀਆਂ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਨੇ ਫਰਵਰੀ 2024 ਵਿਚ ਮੁੜ ਅੰਦੋਲਨ ਸ਼ੁਰੂ ਕਰ ਦਿਤਾ ਸੀ।

ਕਿਸਾਨ ਆਗੂਆਂ ਦੇ ਬਿਆਨ

ਇਸ ਨਾਲ ਜੁੜੇ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ ਦਾ ਕਹਿਣਾ ਹੈ, ‘ਪਿਛਲੇ ਦੋ ਸਾਲਾਂ ਵਿਚ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਅਸੀਂ 26 ਅਤੇ 27 ਨਵੰਬਰ 2023 ਨੂੰ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਅੰਦੋਲਨ ਕੀਤਾ, ਪਰ ਸਰਕਾਰ ਨੇ ਧਿਆਨ ਨਹੀਂ ਦਿਤਾ। ਅਸੀਂ ਸਮਝ ਗਏ ਕਿ ਅੰਦੋਲਨ ਤੋਂ ਬਿਨਾਂ ਸਰਕਾਰ ਨਹੀਂ ਜਾਗੇਗੀ। ਇਸ ਲਈ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਅੰਦੋਲਨ ਕਰਾਂਗੇ’।

ਅਮਰਜੀਤ ਸਿੰਘ ਮੋਹਰੀ ਦੱਸਦੇ ਹਨ, '2021 'ਚ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਕੁੱਝ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਗਈਆਂ ਸਨ। ਉਨ੍ਹਾਂ ਵਿਚੋਂ ਇਕ, SKM, ਗੈਰ-ਸਿਆਸੀ ਵੀ ਸੀ। ਇਸ ਫਰੰਟ ਦੇ ਕਿਸਾਨ ਆਗੂ ਪੰਜਾਬ ਚੋਣਾਂ ਵਿਚ ਨਹੀਂ ਗਏ। ਭਾਰਤ ਦੇ 100 ਗਰੁੱਪ ਇਸ ਵਿਚ ਸ਼ਾਮਲ ਹਨ। ਜਗਜੀਤ ਸਿੰਘ ਡੱਲੇਵਾਲ ਨੇ SKM (ਗੈਰ-ਸਿਆਸੀ) ਬਣਾਈ ਸੀ। ਉਨ੍ਹਾਂ ਨੂੰ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ। ਬਾਅਦ ਵਿਚ ਸਰਵਣ ਸਿੰਘ ਪੰਧੇਰ 18 ਜਥੇਬੰਦੀਆਂ ਦੀ ਟੀਮ ਲੈ ਕੇ ਆਏ। ਇਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਹਾ ਜਾਂਦਾ ਸੀ। ਦੋਵਾਂ ਜਥੇਬੰਦੀਆਂ ਸਮੇਤ, ਹੁਣ ਲਗਭਗ 250 ਜਥੇਬੰਦੀਆਂ ਹਨ’।

ਅਮਰਜੀਤ ਸਿੰਘ ਮੋਹਰੀ ਦੱਸਦੇ ਹਨ, ‘ਕਿਸਾਨ ਮਜ਼ਦੂਰ ਮੋਰਚੇ ਦੇ ਰਣਜੀਤ ਸਿੰਘ ਰਾਜੂ ਅਤੇ ਰਮਨਦੀਪ ਸਿੰਘ ਮਾਨ 10 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਆਗੂਆਂ ਨੂੰ ਮਿਲਣ ਗਏ ਸਨ ਪਰ ਕੋਈ ਸਹਿਮਤੀ ਨਹੀਂ ਬਣ ਸਕੀ’। ਉਨ੍ਹਾਂ ਕਿਹਾ, ‘ਕੋਈ ਆਗੂ ਵੱਡਾ ਨਹੀਂ ਹੈ, ਅੰਦੋਲਨ ਵੱਡਾ ਹੈ। ਅਸੀਂ ਸੱਭ ਇਕ ਹਾਂ, ਕੋਈ ਵੀ ਅੰਦੋਲਨ ਕਰੇ, ਸੱਭ ਉਸ ਦਾ ਸਾਥ ਦਿੰਦੇ ਹਨ। ਪਹਿਲਾਂ ਕਾਨੂੰਨ ਰੱਦ ਕਰਨ ਦੀ ਗੱਲ ਸੀ ਹੁਣ ਕਾਨੂੰਨ ਬਣਾਉਣ ਦੀ ਗੱਲ ਹੈ’।

ਇਸ ਦੇ ਨਾਲ ਹੀ ਅੰਦੋਲਨ ਵਿਚ ਸ਼ਾਮਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਦੇ ਪ੍ਰਧਾਨ ਮਨਜੀਤ ਸਿੰਘ ਅਪਣੀ ਜਥੇਬੰਦੀ ਨਾਲ ਸ਼ੰਭੂ ਬਾਰਡਰ 'ਤੇ ਬੈਠੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ, ‘ਆਗੂਆਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਉਹ ਇਸ ਅੰਦੋਲਨ ਨੂੰ ਖਰਾਬ ਨਾ ਕਰਨ। ਅੰਦੋਲਨ ਤੋਂ ਵੱਖ ਹੋਏ ਆਗੂਆਂ ਨੇ ਪਿਛਲੀ ਲਹਿਰ ਦੀ ਅਗਵਾਈ ਕੀਤੀ ਸੀ। ਇਨ੍ਹਾਂ ਦੋ ਸਾਲਾਂ ਵਿਚ ਉਹ ਮੰਗਾਂ ਪੂਰੀਆਂ ਨਹੀਂ ਕਰਵਾ ਸਕੇ। ਹੁਣ ਵੱਖਰਾ ਮੋਰਚਾ ਬਣਾਇਆ ਗਿਆ ਹੈ, ਇਸ ਲਈ ਉਹ ਇਸ ਦਾ ਸਮਰਥਨ ਨਹੀਂ ਕਰ ਰਹੇ। ਅੱਜ ਉਹ ਵੱਖ-ਵੱਖ ਬਿਆਨ ਦੇ ਕੇ ਮੋਰਚਾ ਖਰਾਬ ਕਰਨਾ ਚਾਹੁੰਦੇ ਹਨ’।

ਅੰਦੋਲਨ ਵਿਚ ਸ਼ਾਮਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, ‘ਐਸਕੇਐਮ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨਾਲ 13 ਮੀਟਿੰਗਾਂ ਹੋਈਆਂ। ਅਸੀਂ ਮਹਿਸੂਸ ਕੀਤਾ ਕਿ ਉਹ ਦਿਲਚਸਪੀ ਨਹੀਂ ਦਿਖਾ ਰਹੇ ਸਨ। ਫਿਰ ਅਸੀਂ ਦੂਜੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਅੰਦੋਲਨ ਦਾ ਸਮਰਥਨ ਕੀਤਾ’।

ਪਹਿਲੇ ਕਿਸਾਨ ਅੰਦੋਲਨ ਦੀਆਂ ਜਥੇਬੰਦੀਆਂ

ਇਸ ਅੰਦੋਲਨ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਆਗੂ ਸ਼ਾਮਲ ਸਨ। ਇਨ੍ਹਾਂ ਵਿਚ ਯੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਦਰਸ਼ਨ ਪਾਲ, ਮਨਜੀਤ ਰਾਏ ਸ਼ਾਮਲ ਸਨ।

ਸ਼ੁਰੂਆਤੀ ਦੌਰ ਵਿਚ ਅੰਦੋਲਨ ਦੀ ਅਗਵਾਈ 35 ਕਿਸਾਨ ਜਥੇਬੰਦੀਆਂ ਨੇ ਕੀਤੀ। ਇਨ੍ਹਾਂ ਵਿਚੋਂ 31 ਜਥੇਬੰਦੀਆਂ ਪੰਜਾਬ ਦੀਆਂ ਸਨ। ਬਾਕੀ ਹਰਿਆਣਾ ਅਤੇ ਮੱਧ ਪ੍ਰਦੇਸ਼ ਦੀਆਂ ਸਨ। ਸਿਆਸੀ ਜਥੇਬੰਦੀਆਂ, ਵਿਦਿਆਰਥੀ, ਕਲਾਕਾਰ, ਵਕੀਲ ਅਤੇ ਔਰਤਾਂ ਵੀ ਇਸ ਅੰਦੋਲਨ ਵਿਚ ਸ਼ਾਮਲ ਹੋਈਆਂ। ਉਦੋਂ 22 ਜਥੇਬੰਦੀਆਂ ਨੇ ਸਰਕਾਰ ਨਾਲ ਗੱਲਬਾਤ ਵਿਚ ਹਿੱਸਾ ਲਿਆ।

ਦੂਜੇ ਅੰਦੋਲਨ ਦੀਆਂ ਜਥੇਬੰਦੀਆਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਜਗਜੀਤ ਸਿੰਘ ਡੱਲੇਵਾਲ ਇਸ ਦੀ ਅਗਵਾਈ ਕਰ ਰਹੇ ਹਨ। ਇਸ ਅੰਦੋਲਨ ਵਿਚ 14 ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਨੇ ਇਸ ਅੰਦੋਲਨ ਤੋਂ ਦੂਰੀ ਬਣਾ ਲਈ ਹੈ।

(For more Punjabi news apart from Farmers Protest 2024 day 38 punjabi news, stay tuned to Rozana Spokesman)

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement