ਸੁਪ੍ਰੀਮ ਕੋਰਟ ਨੇ ਪੁਛਿਆ ਕੀ ਸਿੱਖ ਧਰਮ 'ਚ ਪੱਗ ਬੰਨ੍ਹਣਾ ਲਾਜ਼ਮੀ ਹੈ?
Published : Apr 21, 2018, 11:34 pm IST
Updated : Apr 21, 2018, 11:34 pm IST
SHARE ARTICLE
Supreme Court
Supreme Court

ਦਿੱਲੀ ਦੀ ਸਾਈਕਲ ਐਸੋਸੀਏਸ਼ਨ ਵਲੋਂ ਹੈਲਮੇਟ ਪਾਉਣ ਦੇ ਨਿਯਮ ਨੂੰ 50 ਸਾਲ ਦੇ ਸਿੱਖ ਨੇ ਅਦਾਲਤ 'ਚ ਦਿਤੀ ਚੁਨੌਤੀ

ਮਾਣਯੋਗ ਸੁਪਰੀਮ ਕੋਰਟ ਨੇ ਇਹ ਸਵਾਲ ਪੁੱਛਿਆ ਹੈ ਕਿ ਕੀ ਸਿੱਖਾਂ ਲਈ ਪੱਗ ਬੰਨ੍ਹਣੀ ਲਾਜ਼ਮੀ ਹੈ? ਅਦਾਲਤ ਨੇ ਇਹ ਗੱਲ ਦਿੱਲੀ ਆਧਾਰਤ ਸਾਇਕਲਿਸਟ ਜਗਦੀਪ ਸਿੰਘ ਪੁਰੀ ਦੀ ਪਟੀਸ਼ਨ 'ਤੇ ਪੁੱਛੀ ਹੈ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਪੁਰੀ ਨੇ ਦਿੱਲੀ ਦੀ ਸਥਾਨਕ ਸਾਈਕਲ ਐਸੋਸੀਏਸ਼ਨ ਦੇ ਉਸ ਨਿਯਮ ਨੂੰ ਅਦਾਲਤ 'ਚ ਚੁਨੌਤੀ ਦਿਤੀ ਸੀ ਜਿਸ 'ਚ ਕਿਹਾ ਗਿਆ ਸੀ ਕਿ ਐਸੋਸੀਏਸ਼ਨ ਵਲੋਂ ਕਰਵਾਈ ਜਾਣ ਵਾਲੀ 'ਸਾਈਕਲ ਦੌੜ ਮੁਕਾਬਲੇ' 'ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਹੈਲਮੇਟ ਪਾਉਣਾ ਪਵੇਗਾ।50 ਸਾਲ  ਦੇ ਜਗਦੀਪ ਪੁਰੀ ਨੇ ਐਸੋਸੀਏਸ਼ਨ ਦੇ ਇਸ ਨਿਯਮ ਨੂੰ ਅਦਾਲਤ 'ਚ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਸਾਈਕਲ ਚਲਾਉਣ ਵੇਲੇ ਹੈਲਮੇਟ ਨਹੀਂ ਪਾ ਸਕਦੇ ਕਿਉਂਕਿ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ 'ਪੱਗ ਉਤਾਰਨ' ਦੀ ਇਜਾਜ਼ਤ ਨਹੀਂ ਦਿੰਦਾ। ਜਸਟਿਸ ਐਸ.ਏ. ਗੌੜਵੇ ਅਤੇ ਐਲ.ਐਨ. ਰਾਉ ਦੇ ਬੈਂਚ ਨੇ ਹੈਰਾਨੀ ਜਤਾਉਂਦੇ ਹੋਏ ਸਵਾਲ ਪੁਛਿਆ ਕਿ ਕੀ ਸਿੱਖ ਧਰਮ 'ਚ 'ਪੱਗ ਬੰਨ੍ਹਣਾ' ਜ਼ਰੂਰੀ ਹੈ ਜਾਂ ਸਿਰਫ਼ ਸਿਰ ਢਕ ਕੇ ਵੀ ਕੰਮ ਚਲਾਇਆ ਜਾ ਸਕਦਾ ਹੈ।ਅਦਾਲਤ ਨੇ ਪੁਛਿਆ ਕਿ ਅਰਜ਼ੀ ਕਰਤਾ ਨੇ ਸਿੱਖ ਧਰਮ 'ਚ 'ਪੱਗ ਬੰਨ੍ਹਣ' ਦੇ ਜ਼ਰੂਰੀ ਨਿਯਮ ਦਾ ਹਵਾਲਾ ਦਿਤਾ ਹੈ ਪਰ ਇਸ ਦੇ ਸਬੰਧ 'ਚ ਕੀ ਅਦਾਲਤ ਨੂੰ ਕੋਈ ਸਬੂਤ ਦਿਤਾ ਹੈ? ਅਦਾਲਤ ਨੇ ਕਿਹਾ ਕਿ ਬਿਸ਼ਨ ਸਿੰਘ ਬੇਦੀ ਸਿਰਫ਼ ਪਟਕਾ ਬੰਨ੍ਹ ਕੇ ਹੀ ਕ੍ਰਿਕਟ ਖੇਡਦੇ ਰਹੇ ਹਨ ਅਤੇ ਉਹ ਕਦੇ ਪੱਗ ਨਹੀਂ ਸਨ ਬੰਨ੍ਹਦੇ। ਇਸੇ ਤਰ੍ਹਾਂ ਜੰਗੇ ਮੈਦਾਨ 'ਚ ਲੜਾਈ ਲੜਨ ਵਾਲੇ ਲੋਕ ਵੀ ਪੱਗ ਬੰਨ੍ਹ ਕੇ ਲੜਾਈ 'ਤੇ ਨਹੀਂ ਜਾਂਦੇ। ਅਦਾਲਤ ਨੇ ਜਗਦੀਪ ਸਿੰਘ ਪੁਰੀ ਨੂੰ ਕਿਹਾ ਕਿ ਤੁਹਾਨੂੰ ਇਹ ਪਰਿਭਾਸ਼ਿਤ ਕਰਨਾ ਹੋਵੇਗਾ ਕਿ ਆਖ਼ਰ 'ਪੱਗ' ਕੀ ਹੈ। ਪੁਰੀ ਦੇ ਵਕੀਲ ਆਰ.ਐਸ. ਪੁਰੀ ਨੇ ਅਦਾਲਤ ਨੂੰ ਦਸਿਆ ਕਿ 'ਸੈਂਟਰਲ ਮੋਟਰ ਵਹੀਕਲ ਐਕਟ' ਸਿੱਖਾਂ ਨੂੰ ਦੋ-ਪਹੀਆ ਵਾਹਨ ਚਲਾਉਣ ਵੇਲੇ ਹੈਲਮੇਟ ਪਾਉਣ ਤੋਂ ਛੋਟ ਦਿੰਦਾ ਹੈ। ਯੂ.ਕੇ. ਅਤੇ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਸਿੱਖਾਂ ਸਮੇਤ ਹੋਰ ਕਈ ਧਰਮਾਂ ਦੇ ਲੋਕਾਂ ਨੂੰ ਖੇਡਾਂ 'ਚ ਹਿੱਸਾਂ ਲੈਣ ਸਮੇਂ 'ਪੱਗ ਬੰਨ੍ਹਣ' ਦੀ ਛੋਟ ਹੈ।ਇਸ ਦੇ ਜਵਾਬ 'ਚ ਅਦਾਲਤ ਨੇ ਮਿਲਖਾ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਿਲਖਾ ਸਿੰਘ ਬਹੁਤ ਵੱਡੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਖੇਡਣ ਦੌਰਾਨ ਕਦੇ 'ਪੱਗ' ਨਹੀਂ ਬੰਨ੍ਹੀ। ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ 'ਪੱਗ ਬੰਨ੍ਹਣਾ' ਜ਼ਰੂਰੀ ਨਹੀਂ ਹੈ ਪਰ ਸਿਰ ਨੂੰ ਢਕਣਾ ਜ਼ਰੂਰੀ ਹੈ।

Supreme CourtSupreme Court

ਜਸਟਿਸ ਗੌੜਵੇ ਨੇ ਕਿਹਾ ਕਿ ਹੈਲਮੇਟ ਪਾਉਣ ਨਾਲ ਤੁਹਾਡੀ ਅਪਣੀ ਸੁਰੱਖਿਆ ਹੁੰਦੀ ਹੈ ਅਤੇ ਅਜਿਹੇ 'ਚ ਤੁਸੀ ਹੈਲਮੇਟ ਕਿਉਂ ਨਹੀਂ ਪਾਉਣਾ ਚਾਹੁੰਦੇ। ਤੁਸੀਂ ਅਪਣੇ ਸਿਰ 'ਤੇ ਸੱਟ ਵੱਜਣ ਦਾ ਜੋਖਮ ਕਿਉਂ ਲੈਣਾ ਚਾਹੁੰਦੇ ਹੋ? ਤੁਸੀਂ ਸਾਈਕਲ ਦੌੜ ਮੁਕਾਬਲੇ 'ਚ ਹਿੱਸਾ ਲੈ ਰਹੇ ਹੋ ਅਤੇ ਸਾਈਕਲ ਦੌੜਾਉਣ ਸਮੇਂ ਜੇਕਰ ਤੁਹਾਨੂੰ ਸੱਟ ਵੱਜ ਜਾਂਦੀ ਹੈ ਤਾਂ ਫਿਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਆਯੋਜਕਾਂ ਨੇ ਸੁਰੱਖਿਆ ਦੇ ਨਿਯਮਾਂ ਦਾ ਪੂਰਾ ਖ਼ਿਆਲ ਨਹੀਂ ਰਖਿਆ। ਅਦਾਲਤ ਨੇ ਇਸ ਪੂਰੇ ਮਾਮਲੇ 'ਚ 23 ਅਪ੍ਰੈਲ ਨੂੰ ਮੁੜ ਸੁਣਵਾਈ ਤੈਅ ਕੀਤੀ ਹੈ ਅਤੇ ਨਾਲ ਹੀ ਅਦਾਲਤ ਦੇ ਸਵਾਲਾਂ ਦੇ ਜਵਾਬ ਲਿਆਉਣ ਲਈ ਕਿਹਾ ਹੈ।ਅਦਾਲਤ ਨੇ ਕਿਹਾ ਹੈ ਕਿ ਸਿਰਫ਼ ਗੁਰੂਆਂ ਦੇ 'ਪੱਗ ਬੰਨ੍ਹਣ' ਦੇ ਕਥਨ ਦਾ ਹਵਾਲਾ ਨਾ ਦਿਤਾ ਜਾਵੇ। ਸਾਨੂੰ ਇਹ ਦਸਿਆ ਜਾਵੇ ਕਿ ਸਿੱਖ ਧਰਮ 'ਚ ਕਿੱਥੇ ਲਿਖਿਆ ਹੈ ਕਿ 'ਪੱਗ ਬੰਨ੍ਹਣਾ' ਜ਼ਰੂਰੀ ਹੈ। ਅਦਾਲਤ ਨੇ ਇਸ ਮਾਮਲੇ 'ਚ ਸੀਨੀਅਰ ਵਕੀਲ ਸੀ.ਯੂ. ਸਿੰਘ ਨੂੰ ਮਦਦ ਕਰਨ ਲਈ ਕਿਹਾ ਹੈ। ਅਦਾਲਤ ਨੇ ਪੁਛਿਆ ਹੈ ਕਿ ਉਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿਤੀ ਜਾਵੇ ਕਿ ਸਿੱਖ ਜੰਗ 'ਚ ਜਾਣ ਵੇਲੇ ਕੀ ਕਰਦੇ ਹਨ? ਪੇਸ਼ੇ 'ਤੋਂ ਗ੍ਰਾਫ਼ਿਕ ਡਿਜ਼ਾਈਨਰ ਜਗਦੀਪ ਸਿੰਘ ਪੁਰੀ ਨੂੰ ਦਿੱਲੀ ਦੀ 'ਉਡੈਕਸ ਇੰਡੀਆ ਰੈਂਡਨਰ' ਨਾਂ ਦੀ ਸੰਸਥਾ ਨੇ ਕਰਵਾਈ ਜਾਣ ਵਾਲੀ ਲੰਮੀ ਦੂਰੀ ਦੀ ਇਕ ਸਾਈਕਲ ਦੌੜ 'ਚ ਹਿੱਸਾ ਲੈਣ ਤੋਂ ਅਯੋਗ ਕਰਾਰ ਦਿਤਾ ਸੀ ਕਿਉਂਕਿ ਪੁਰੀ ਨੇ ਇਸ ਮੁਕਾਬਲੇ 'ਚ ਹਿੱਸਾ ਲੈਣ ਲਈ ਹੈਲਮੇਟ ਪਾਉਣ ਤੋਂ ਨਾਂਹ ਕਰ ਦਿਤੀ ਸੀ। ਪੁਰੀ ਨੇ ਅਪਣੀ ਅਰਜ਼ੀ 'ਚ ਕਿਹਾ ਹੈ ਕਿ ਹੈਲਮੇਟ ਪਾਉਣ ਦੀ ਜ਼ਬਰਦਸਤੀ ਸੰਵਿਧਾਨ ਦੀ ਧਾਰਾ-25 ਤਹਿਤ ਦਿਤੇ ਗਏ ਉਨ੍ਹਾਂ ਦੇ ਮੁਢਲੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਪੁਰੀ ਨੇ 2017 'ਚ ਦਿੱਲੀ ਤੋਂ ਡੇਰਾ ਬਾਬਾ ਨਾਨਕ ਦੇ ਬਾਰਡਰ ਤਕ 510 ਕਿਲੋਮੀਟਰ ਸਾਈਕਲ ਚਲਾਈ ਸੀ। ਮਾਮਲੇ ਦੀ ਅਗਲੀ ਸੁਣਵਾਈ 23 ਅਪ੍ਰੈਲ ਨੂੰ ਹੋਵੇਗੀ। ਅਦਾਲਤ ਪੱਗ ਮਾਮਲੇ 'ਤੇ ਕਿਸੇ ਅਜਿਹੇ ਸ਼ਖ਼ਸ ਦੀ ਸਲਾਹ ਵੀ ਲਵੇਗਾ ਜਿਸ ਨੂੰ ਸਿੱਖ ਧਰਮ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇ।  (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement