
ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ 3 ਕੈਦੀਆਂ ਤੋਂ ਸਰਚ ਅਭਿਆਨ ਦੌਰਾਨ ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ...
ਅੰਮ੍ਰਿਤਸਰ: ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ 3 ਕੈਦੀਆਂ ਤੋਂ ਸਰਚ ਅਭਿਆਨ ਦੌਰਾਨ ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਬਚਨ ਸਿੰਘ ਅਨੁਸਾਰ ਹਵਾਲਾਤੀ ਸਾਵਨ ਉਰਫ਼ ਗੋਰੀ ਨਿਵਾਸੀ ਕਬੀਰ ਨਗਰ ਤੁੰਗਬਾਲਾ ਮਜੀਠੀਆ ਰੋਡ ਜੇਲ੍ਹ ਵਿੱਚ ਹੈ। ਗੋਰੀ ਨੂੰ ਥਾਣਾ ਸਦਰ ਪੁਲਿਸ ਨੇ 22 ਜੁਲਾਈ 2018 ਅਤੇ 3 ਸਤੰਬਰ 2017 ਵਿੱਚ ਦਰਜ ਕੀਤੇ ਸਨੈਚਿੰਗ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਸੀ। 20 ਅਪ੍ਰੈਲ ਦੀ ਦੁਪਹਿਰ ਸਾਢੇ 12 ਵਜੇ ਜੀਵਨ ਲਾਲ ਨਿਵਾਸੀ ਇੰਦਰਾ ਕਲੋਨੀ ਤੁੰਗਪਾਈ ਗੋਰੀ ਨਾਲ ਮੁਲਾਕਾਤ ਕਰਨ ਲਈ ਆਇਆ।
Drugs
ਮੁਲਾਕਾਤ ਦੌਰਾਨ ਵਾਰਡਨ ਨਰਿੰਦਰ ਕੁਮਾਰ ਨਿਗਰਾਨੀ ਕਰ ਰਿਹਾ ਸੀ। ਜੀਵਨ ਕੁਮਾਰ ਦੇ ਜਾਣ ਤੋਂ ਬਾਅਦ ਗੋਰੀ ‘ਤੇ ਸ਼ੱਕ ਹੋਇਆ ਅਤੇ ਤਲਾਸ਼ੀ ਲੈਣ ‘ਤੇ ਗੋਰੀ ਕੋਲੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮਾਮਲਾ ਜੇਲ੍ਹ ਸੁਪਰਡੈਂਟ ਕੋਲ ਪੁੱਜਾ। ਜੇਲ੍ਹ ਸੁਪਰਡੈਂਟ ਨੇ ਜੇਲ੍ਹ ਵਿੱਚ ਬੰਦ ਹਵਾਲਾਤੀ ਸਾਵਨ ਉਰਫ਼ ਗੋਰੀ ਅਤੇ ਮੁਲਾਕਾਤੀ ਜੀਵਨ ਲਾਲ ਦੇ ਵਿਰੁੱਧ ਕੇਸ ਦਰਜ ਕਰਾਇਆ ਹੈ। ਪੁਲਿਸ ਵਲੋਂ ਜੀਵਨ ਲਾਲ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।
Mobile
ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਗਿਆਨ ਸਿੰਘ ਅਨੁਸਾਰ ਸ਼ੁੱਕਰਵਾਰ ਦੀ ਰਾਤ ਉਹ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਨਾਲ ਰੂਟੀਨ ਚੈਕਿੰਗ ਕਰ ਰਹੇ ਸਨ ਤਾਂ ਉਸੇ ਦੌਰਾਨ ਬੈਰਕ ਨੰਬਰ-5 ਦੇ ਕਮਰੇ ਨੰਬਰ-5 ਵਿਚ ਪੁੱਜੇ ਤਾਂ ਵੇਖਿਆ 2 ਕੈਦੀ ਮੋਬਾਇਲ ਫੋਨ ‘ਤੇ ਗੱਲਾਂ ਕਰ ਰਹੇ ਸਨ। ਉਨ੍ਹਾਂ ਨੂੰ ਵੇਖ ਮੋਬਾਇਲ ਫੋਨ ਕੰਬਲ ਦੇ ਹੇਠਾਂ ਲੁੱਕਾ ਦਿੱਤਾ। ਉਨ੍ਹਾਂ ਨੇ ਹਵਾਲਾਤੀ ਹਰਦੀਪ ਸਿੰਘ ਉਰਫ ਸੋਨੂ ਨਿਵਾਸੀ ਪਿੰਡ ਬੱਚੀ ਵਿੰਡ ਅਤੇ ਜੁਗਰਾਜ ਸਿੰਘ ਨਿਵਾਸੀ ਪਿੰਡ ਚੀਚਾ ਦੇ ਸਾਮਾਨ ਦੀ ਤਲਾਸ਼ੀ ਲੈਣ ‘ਤੇ ਮੋਬਾਇਲ ਫੋਨ ਬਰਾਮਦ ਕਰ ਲਿਆ।
ਹਰਦੀਪ ਸਿੰਘ ਨੂੰ ਥਾਣਾ ਛੇਹਰਟਾ ਪੁਲਿਸ ਨੇ ਸਾਲ 2014 ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਸੀ। ਜ਼ਮਾਨਤ ਹੋਣ ਤੋਂ ਬਾਅਦ 8 ਅਪ੍ਰੈਲ 2019 ਨੂੰ ਉਸਨੂੰ ਦੁਬਾਰਾ ਤੋਂ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਗਿਆ ਹੈ। ਜੁਗਰਾਜ ਸਿੰਘ ਉੱਤੇ ਥਾਨਾ ਘਰਿੰਡਾ ਵਿੱਚ ਹੱਤਿਆ ਕੋਸ਼ਿਸ਼ ਅਤੇ 2 ਹੋਰ ਕੇਸ ਦਰਜ ਹਨ। ਬਰਾਮਦ ਕੀਤਾ ਗਿਆ ਮੋਬਾਇਲ ਥਾਣਾ ਇਸਲਾਮਾਬਾਦ ਪੁਲਿਸ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ।