
ਜਾਣੋ ਬੱਚੇ ਦੀ ਕਿਸ ਗ਼ਲਤੀ ਕਾਰਨ ਵੇਖਣਾ ਪਿਆ ਮਾਂ ਨੂੰ ਜ਼ੇਲ੍ਹ ਦਾ ਮੂੰਹ
ਹਾਰਟਫੋਰਡ : ਅਮਰੀਕਾ ਦੇ ਹਾਰਟਫੋਰਡ ਵਿਖੇ ਇੱਕ ਵਿਦਿਆਰਥੀ ਸਕੂਲ ਵਿਚ ਪਿਸਤੌਲ ਲੈ ਕੇ ਚਲਾ ਗਿਆ ਸੀ ਪਰ ਹੁਣ ਉਸ ਬੱਚੇ ਦੀ ਮਾਂ ਨੂੰ 4 ਸਾਲ ਦੀ ਜੇਲ੍ਹ ਹੋ ਗਈ ਹੈ। ਅਸਲ ਵਿਚ ਇਸ ਮਹਿਲਾ ਦਾ 15 ਸਾਲਾਂ ਦਾ ਪੁੱਤਰ ਸਕੂਲ ਵਿਚ ਪਿਸਤੌਲ ਲੈ ਕੇ ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਹਾਰਟਫੋਰਡ ਸਿਟੀ ਵਿਚ ਰਹਿਣ ਵਾਲੀ 40 ਸਾਲਾਂ ਮਹਿਲਾ ਨੂੰ ਮੰਗਲਵਾਰ ਨੂੰ ਇਸ ਮਾਮਲੇ ਵਿਚ ਕੋਰਟ ਨੇ ਸਜ਼ਾ ਸੁਣਾਈ ਹੈ। ਇਸ ਦੌਰਾਨ ਕੋਰਟ ਨੇ ਕਿਹਾ ਕਿ ਆਖਰ ਕਿਵੇਂ ਮਾਪੇ ਅਪਣੇ ਬੱਚਿਆਂ ਨੂੰ ਪਿਸਤੌਲ ਲੈ ਕੇ ਜਾਣ ਦੀ ਆਗਿਆ ਦੇ ਸਕਦੇ ਹਨ।
Police
ਪੁਲਿਸ ਜਾਂਚ ਰਿਪੋਰਟ ਵਿਚ ਮਹਿਲਾ ਨੇ ਕਬੂਲ ਕੀਤਾ ਕਿ ਉਸ ਨੂੰ ਇਹ ਗੱਲ ਪਤਾ ਸੀ ਕਿ ਉਸ ਦੇ ਬੱਚੇ ਕੋਲ ਪਿਸਤੌਲ ਹੈ, ਪਰ ਉਸ ਨੇ ਕਦੇ ਇਸ ਬਾਰੇ ਅਪਣੇ ਬੱਚੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਸਮਝਾਇਆ। ਜਿਸ ਕਰਕੇ ਇਹ ਬੱਚਾ ਪਿਛਲੇ ਸਾਲ ਅਕਤੂਬਰ ਵਿਚ ਪਿਸਤੌਲ ਲੈ ਕੇ ਬਲੈਕ ਫੋਰਡ ਸਕੂਲ ਵਿਚ ਪਹੁੰਚ ਗਿਆ ਸੀ।
ਦੱਸ ਦੇਈਏ ਕਿ ਅਮਰੀਕਾ ਵਿਚ 21 ਸਾਲ ਤੋਂ ਪਹਿਲਾਂ ਅਲਕੋਹਲ ਖਰੀਦਣਾ ਗੈਰ ਕਾਨੂੰਨੀ ਹੈ, ਪਰ ਉਥੇ ਜ਼ਿਆਦਾਤਰ ਰਾਜਾਂ ਵਿਚ ਨੌਜਵਾਨ 18 ਸਾਲ ਤੋਂ ਪਹਿਲਾਂ ਹੀ ਏਆਰ 15 ਮਿਲਟਰੀ ਸਟਾਇਲ ਰਾਈਫਲ ਖਰੀਦ ਸਕਦੇ ਹਨ। ਜਿਥੇ ਫੈਡਰਲ ਕਨੂੰਨ ਤਹਿਤ ਹੈਂਡਗੰਨ ਖਰਦੀਣ ਲਈ ਸਖ਼ਤ ਹਦਾਇਤਾਂ ਹਨ ,ਉਥੇ 21 ਸਾਲ ਤੋਂ ਵੱਧ ਉਮਰ ਵਾਲੇ ਕਿਸੇ ਲਾਇਸੰਸੀ ਡੀਲਰ ਤੋਂ ਇਸ ਨੂੰ ਖਰੀਦ ਸਕਦੇ ਹਨ।