
ਇਸ ਲਈ ਕਿਸੇ ਵੀ ਦਿਨ ਦਫ਼ਤਰ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਢੁੱਕਵਾਂ ਰਿਕਾਰਡ ਰੱਖਿਆ ਜਾਣਾ ਜ਼ਰੂਰੀ ਹੈ।
ਚੰਡੀਗੜ, 21 ਅਪ੍ਰੈਲ: ਕੋਵਿਡ -19 ਵਿਰੁੱਧ ਜੰਗ ਵਿਚ ਮੋਹਰਲੀ ਕਤਾਰ ਵਿਚ ਡੱਟੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਰਾਜ ਦੇ ਸਾਰੇ ਦਫਤਰਾਂ ਦੇ ਐਂਟਰੀ ਗੇਟਾਂ 'ਤੇ ਥਰਮਲ ਸਕੈਨਰ ਲਗਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਘਰ ਤੋਂ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਹੈਂਡ ਸੈਨੇਟਾਈਜ਼ਰ, ਮਾਸਕ ਦੀ ਵਰਤੋਂ ਨੂੰ ਹਰ ਸਮੇਂ ਲਾਜ਼ਮੀ ਬਣਾਉਣ ਲਈ ਹਦਾਇਤ ਵੀ ਕੀਤੀ ਤਾਂ ਜੋ ਵੱਧ ਤੋਂ ਵੱਧ ਸਕ੍ਰੀਨਿੰਗ ਨੂੰ ਸੰਭਵ ਬਣਾਇਆ ਜਾ ਸਕੇ।
File Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਰਫ ਲੋੜੀਂਦੇ ਸਟਾਫ ਨੂੰ ਹੀ ਦਫਤਰ ਵਿਚ ਆਉਣ ਲਈ ਕਿਹਾ ਜਾਣਾ ਚਾਹੀਦਾ ਅਤੇ ਅਜਿਹੇ ਸਟਾਫ ਦੇ ਸੰਬੰਧ ਵਿਚ ਇਕ ਵਿਆਪਕ ਯੋਜਨਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਹੈ, ਜਿਸ ਵਿਚ ਕਰਮਚਾਰੀਆਂ ਦਰਮਿਆਨ ਘੱਟੋ ਘੱਟ 1 ਮੀਟਰ ਦੀ ਦੂਰੀ ਰੱਖਣ ਦੀ ਵਿਵਸਥਾ, ਡਿਊਟੀ ਲਈ ਰਿਪੋਰਟ ਕਰਨ ਦੇ ਸਮੇਂ ਵਿਚ ਢਿੱਲ , ਦਫਤਰ ਛੱਡਣ ਦੇ ਸਮੇਂ ਵਿਚ ਢਿੱਲ, ਦੁਪਹਿਰ ਦੇ ਖਾਣੇ ਅਤੇ ਟੀ ਬਰੇਕ ਵਿਚ ਢਿੱਲ ਦੇਣਾ ਸ਼ਾਮਲ ਹਨ।
Photo
ਇਹ ਸਭ ਇਸ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸਟਾਫ ਵਿਚਕਾਰ ਭੀੜ ਇਕੱਠੀ ਹੋਣ ਤੋਂ ਰੋਕੀ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਅਡਵਾਈਜ਼ਰੀ ਵਿਚ ਵਿਭਾਗਾਂ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਦਫ਼ਤਰ ਦੇ ਪ੍ਰਵੇਸ਼ ਦੁਆਰ 'ਤੇ ਅਲਕੋਹਲ ਵਾਲੇ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ) ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤਾਂ ਜੋ ਅਮਲਾ ਦਫਤਰ ਵਿਚ ਪ੍ਰਵੇਸ਼ ਕਰਨ ਮੌਕੇ ਆਪਣੇ ਹੱਥਾਂ ਨੂੰ ਰੋਗਾਣੂ ਮੁਕਤ ਕਰ ਕੇ ਹੀ ਅੰਦਰ ਦਾਖਲ ਹੋਵੇ ਇਸਦੇ ਨਾਲ ਹੀ ਘਰੋਂ ਨਿਕਲਣ ਸਮੇਂ ਤੋਂ ਵਾਪਸ ਘਰ ਪਰਤਣ ਤੱਕ ਕੱਪੜੇ ਦਾ ਮਾਸਕ ਪਹਿਨਣਾ ਵੀ ਲਾਜ਼ਮੀ ਕੀਤਾ ਜਾਵੇ।
File Photo
ਬੁਲਾਰੇ ਨੇ ਕਿਹਾ ਕਿ ਬਹੁ-ਮੰਜ਼ਲਾ ਦਫਤਰਾਂ ਦੀ ਸਥਿਤੀ ਵਿਚ, ਜਿੱਥੇ ਐਲੀਵੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਸੈਨੀਟਾਈਜ਼ਰਜ਼ ਨੂੰ ਹਰ ਇਕ ਮੰਜ਼ਲ 'ਤੇ ਐਲੀਵੇਟਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ। ਅਡਵਾਈਜ਼ਰੀ ਵਿਚ ਇਹ ਵੀ ਕਿਹਾ ਹੈ ਕਿ ਹੈਂਡ ਸੈਨੀਟਾਈਜਿੰਗ ਸਟੇਸ਼ਨਾਂ ਨੂੰ ਦਫਤਰ ਵਿਚ ਅਤੇ ਉੱਚ ਸੰਪਰਕ ਦੀਆਂ ਥਾਵਾਂ ਦੇ ਨੇੜੇ ਲਗਾਇਆ ਜਾਣਾ ਚਾਹੀਦਾ ਹੈ।
Photo
ਦਫਤਰੀ ਸਥਾਨਾਂ ਨੂੰ ਰੁਗਾਣੂਮੁਕਤ ਕਰਨ ਦੇ ਸੰਬੰਧ ਵਿੱਚ ਬੁਲਾਰੇ ਨੇ ਕਿ ਇਹ ਸਲਾਹ ਦਿੱਤੀ ਗਈ ਹੈ ਕਿ ਕਾਨਫਰੰਸ ਰੂਮ ਸਮੇਤ ਅੰਦਰਲੇ ਖੇਤਰਾਂ ਨੂੰ ਦਫ਼ਤਰ ਦੇ ਕੰਮਕਾਜੀ ਸਮੇਂ ਤੋਂ ਬਾਅਦ ਜਾਂ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਸਵੇਰੇ ਸੁਵਕਤੇ ਸਾਫ਼ ਕੀਤਾ ਜਾਵੇ। ਜੇ ਸੰਪਰਕ ਵਾਲੀ ਥਾਂ ਗੰਦੀ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਰੋਗਾਣੂ ਮੁਕਤ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਸਾਫ਼ ਕੀਤਾ ਜਾਵੇ। ਸਫਾਈ ਕਰਨ ਸਮੇਂ ਸਫਾਈ ਕਰਮਚਾਰੀ ਨੂੰ ਡਿਸਪੋਜ਼ੇਬਲ ਰਬੜ ਦੇ ਬੂਟ, ਦਸਤਾਨੇ ਅਤੇ ਕੱਪੜੇ ਦਾ ਇੱਕ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।
Photo
ਬੁਲਾਰੇ ਮੁਤਾਬਕ, ਅਡਵਾਈਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਅੰਦਰੂਨੀ ਖੇਤਰਾਂ ਜਿਵੇਂ ਪ੍ਰਵੇਸ਼ ਦੁਆਰ, ਲਾਂਘੇ ਅਤੇ ਪੌੜੀਆਂ, ਐਸਕਲੇਟਰ, ਐਲੀਵੇਟਰ, ਸੁਰੱਖਿਆ ਗਾਰਡ ਬੂਥ, ਦਫਤਰ ਦੇ ਕਮਰੇ, ਮੀਟਿੰਗ ਕਮਰੇ, ਕੈਫੇਟੇਰੀਆ ਆਦਿ ਨੂੰ 1% ਸੋਡੀਅਮ ਹਾਈਪੋਕਲੋਰਾਈਟ ਜਾਂ ਅਜਿਹੇ ਕਿਸੇ ਹੋਰ ਕੀਟਨਾਸ਼ਕ ਨਾਲ ਰੋਗਾਣੂਮੁਕਤ ਕਰਨਾ ਚਾਹੀਦਾ ਹੈ।
Photo
ਕਰਮਚਾਰੀਆਂ ਨੂੰ ਸਿਹਤ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਤਾਕੀਦ ਕਰਦਿਆਂ ਅਡਵਾਈਜ਼ਰੀ, ਉਨ੍ਹਾਂ ਨੂੰ ਸਵੈ-ਇੱਛਾ ਨਾਲ ਛੇਤੀ ਇਲਾਜ ਸਬੰਧੀ ਲੱਛਣਾਂ ਬਾਰੇ ਦੱਸਣ ਤੋਂ ਇਲਾਵਾ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਵਿਡ -19 ਸੰਬੰਧੀ ਝੂਠੀਆਂ ਖ਼ਬਰਾਂ / ਅਫਵਾਹਾਂ ਵਿੱਚ ਨਾ ਉਲਝਣ ਦੀ ਅਪੀਲ ਕਰਦੀ ਹੈ।
Photo
ਉਸਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਕਾਰੋਨਾ ਪਾਜ਼ਟਿਵ ਪਾਇਆ ਜਾਂਦਾ ਹੈ ਅਤੇ ਉਹ ਦਫਤਰ ਵਿਚ ਹਾਜ਼ਰ ਰਹਿ ਚੁੱਕਾ ਹੈ ਤਾਂ ਵਿਭਾਗ ਤੁਰੰਤ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074 / + 91-8872090029 ਤੇ ਸੂਚਿਤ ਕਰੇਗਾ ਅਤੇ ਕਰਮਚਾਰੀ ਸਬੰਧੀ ਸਾਰੇ ਤੱਥਾਂ ਸਮੇਤ ਦਫਤਰ ਵਿੱਚ ਹਾਜ਼ਰੀ ਦੌਰਾਨ ਉਕਤ ਕਰਮਚਾਰੀ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਸਬੰਧੀ ਜਾਣਕਾਰੀ ਵੀ ਉਪਲਬਧ ਕਰਵਾਏਗਾ।ਇਸ ਲਈ ਕਿਸੇ ਵੀ ਦਿਨ ਦਫ਼ਤਰ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਢੁੱਕਵਾਂ ਰਿਕਾਰਡ ਰੱਖਿਆ ਜਾਣਾ ਜ਼ਰੂਰੀ ਹੈ।Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।