
ਐਸਐਸਪੀ ਪਟਿਆਲਾ ਨੇ ਸ਼ਹਿਰ ਵਾਸੀਆਂ ਨੂੰ ਮੁਹਿੰਮ ਵਿਚ ਸਾਥ ਦੇਣ ਦੀ ਕੀਤੀ ਅਪੀਲ
ਪਟਿਆਲਾ: ਪਟਿਆਲਾ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਗੁੰਡਾਗਰਦੀ , ਲੁੱਟ ਅਤੇ ਸੱਟੇ ਦੇ ਕਾਰੋਬਾਰ ਦੀਆਂ ਖਬਰਾਂ ਦੇ ਮੱਦੇਨਜ਼ਰ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਐਂਟੀ ਗੁੰਡਾ ਟਾਸਕ ਫੋਰਸ ਵਿਚ ਇੰਸਪੈਕਟਰ ਜੀਐਸ ਸਿਕੰਦ ਦੀ ਨਿਯੁਕਤੀ ਕੀਤੀ ਹੈ। ਉਹਨਾਂ ਨੂੰ ਇਹਨਾਂ ਕਾਰਵਾਈਆਂ ’ਤੇ ਠੱਲ ਪਾਉਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਇਸ ਕੜੀ ਵਿਚ ਪਟਿਆਲਾ ਪੁਲਿਸ ਲਗਾਤਾਰ ਪਟਿਆਲਾ ਵਿਚ ਚਲ ਰਹੇ ਸੱਟੇ ਖ਼ਿਲਾਫ਼ ਕਈ ਥਾਵਾਂ ’ਤੇ ਰੇਡ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਰਹੀ ਹੈ।
ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੁਲਿਸ ਦੀ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇਣ ਅਤੇ ਜਿਥੇ ਵੀ ਕੋਈ ਗਲਤ ਕੰਮ ਜਾਂ ਲੜਾਈ ਦੀ ਜਾਣਕਾਰੀ ਮਿਲੇ ਉਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸ਼ਹਿਰ ਵਿਚ ਅਮਨ ਕਾਨੂੰਨ ਸਥਾਪਿਤ ਕੀਤਾ ਜਾ ਸਕੇ।