
Punjabi elderly missing in canada : 19 ਅਪ੍ਰੈਲ ਨੂੰ ਆਖਰੀ ਵਾਰ 12 ਵਜੇ ਸਰੀ ਦੀ 150 ਸਟ੍ਰੀਟ ਦੇ 8400 ਬਲਾਕ ਵਿਖੇ ਦੇਖਿਆ ਗਿਆ
Punjabi elderly missing in canada :ਸਰੀ- ਕੈਨੇਡਾ ਵਿਚ ਪੰਜਾਬੀ ਬਜ਼ੁਰਗ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਸਰੀ ਤੋਂ ਲਾਪਤਾ ਪੰਜਾਬੀ ਬਜ਼ੁਰਗ ਦੀ ਭਾਲ ਵਿਚ ਜੁਟੀ ਆਰ.ਸੀ.ਐਮ.ਪੀ. ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ 71 ਸਾਲ ਦੇ ਕ੍ਰਿਪਾਲ ਸਿੰਘ ਨੂੰ ਆਖਰੀ ਵਾਰ 19 ਅਪ੍ਰੈਲ ਨੂੰ ਦੁਪਹਿਰ ਤਕਰੀਬਨ 12 ਵਜੇ ਸਰੀ ਦੀ 150 ਸਟ੍ਰੀਟ ਦੇ 8400 ਬਲਾਕ ਵਿਖ ਦੇਖਿਆ ਗਿਆ।
ਇਹ ਵੀ ਪੜੋ:Delhi News: ਕਾਂਗਰਸ ਨੇ ਪੰਜਾਬ, ਬਿਹਾਰ ਲਈ ਸੀਈਸੀ ਦੀ ਕੀਤੀ ਮੀਟਿੰਗ
ਸਰੀ ਆਰ.ਸੀ.ਐਮ.ਪੀ. ਨੇ ਕ੍ਰਿਪਾਲ ਸਿੰਘ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੱਦ ਤਕਰੀਬਨ 5 ਫੁੱਟ 9 ਇੰਚ ਅਤੇ ਵਜ਼ਨ 61 ਕਿਲੋ ਹੈ ਜਦਕਿ ਅੱਖਾਂ ਕਾਲੀਆਂ ਅਤੇ ਸਫੈਦ ਦਾੜੀ ਵੀ ਹੈ। ਘਰੋਂ ਰਵਾਨਾ ਹੋਣ ਵਾਲੇ ਦਿਨ ਉਨ੍ਹਾਂ ਨੇ ਕਾਲੀ ਪੱਗ ਬੰਨ੍ਹੀ ਹੋਈ ਸੀ ਜਦਕਿ ਕਾਲੀ ਜੈਕਟ ਅਤੇ ਕਾਲੀ ਹੀ ਪੈਂਟ ਪਹਿਨੀ ਹੋਈ ਸੀ। ਉਹ ਪੈਦਲ ਹੀ ਘਰੋਂ ਰਵਾਨਾ ਹੋਏ ਅਤੇ ਉਨ੍ਹਾਂ ਦਾ ਪਰਵਾਰ ਉਨ੍ਹਾਂ ਦੀ ਸੁੱਖ ਸਾਂਦੇ ਪ੍ਰਤੀ ਚਿੰਤਤ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕ੍ਰਿਪਾਲ ਸਿੰਘ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ. ਨਾਲ 604 599 0502 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।
(For more news apart from Elderly Punjabi missing in Canada, Surrey Police seeks help people News in Punjabi, stay tuned to Rozana Spokesman)