
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਸ਼ਰਨਜੀਤ ਸਿੰਘ ਉਰਫ ਕਾਲੂ ਨਿਵਾਸੀ ਦੀਨੇਵਾਲ ਦੇ ਰੂਪ ਵਿੱਚ ਹੋਈ ਹੈ।
Tarn Taran Murder: ਤਰਨਤਾਰਨ ਦੇ ਪਿੰਡ ਕੰਗ ਵਿੱਚ ਸਹਿਜ ਪਾਠ ਕਰ ਅੰਮ੍ਰਿਤਧਾਰੀ ਔਰਤ ਗੁਰਪ੍ਰੀਤ ਕੌਰ ਦੀ ਗਲਾ ਰੇਤ ਕੇ ਹੱਤਿਆ ਕਰਨ ਵਾਲੇ ਹਤਿਆਰਿਆਂ ਨੂੰ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਸ਼ਰਨਜੀਤ ਸਿੰਘ ਉਰਫ ਕਾਲੂ ਨਿਵਾਸੀ ਦੀਨੇਵਾਲ ਦੇ ਰੂਪ ਵਿੱਚ ਹੋਈ ਹੈ। ਕਾਲੂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
9 ਅਪ੍ਰੈਲ ਦੀ ਦੁਪਹਿਰ ਪਿੰਡ ਕੰਗ ਵਿੱਚ ਸਹਿਜ ਪਾਠ ਕਰ ਰਹੀ ਅੰਮ੍ਰਿਤਧਾਰੀ ਗੁਰਪ੍ਰੀਤ ਦੀ ਖੂਨ ਨਾਲ ਲਥਪਥ ਲਾਸ਼ ਉਸ ਦੇ ਘਿਰ ਵਿਚੋਂ ਮਿਲੀ ਸੀ। ਉਸ ਕੋਲ ਬੈਠੀ ਉਸ ਦੀ ਇੱਕ ਸਾਲ ਦੀ ਬੱਚੀ ਰੋ ਰਹੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਵਾਰਦਾਤ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਪਰਿਵਾਰ ਨਾਲ ਮਿਲੇ ਸੀ। ਮੁਲਜ਼ਮਾਂ ਨੇ ਪੈਸਿਆਂ ਲ਼ਈ ਗੁਰਪ੍ਰੀਤ ਕੌਰ ਦੀ ਹੱਤਿਆ ਕੀਤੀ ਸੀ।