ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਨੇ ਕੀਤੀ ਪੰਜਾਬ ਦੇ ਦੋ ਸ਼ਿਵ ਸੈਨਾ ਆਗੂਆਂ ਦੀ ਹਤਿਆ: ਐਨਆਈਏ
Published : May 21, 2018, 12:30 pm IST
Updated : May 21, 2018, 12:30 pm IST
SHARE ARTICLE
Khalistan Liberation Front kills 2 Shiv Sena leaders of Punjab
Khalistan Liberation Front kills 2 Shiv Sena leaders of Punjab

ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐਲਐਫ਼) ਦੁਆਰਾ ਕੀਤੀ ਗਈ ਹਤਿਆ ਦੇ ਸਿਲਸਿਲੇ ਵਿਚ 15 ਲੋਕਾਂ ਵਿਰੁਧ ਦੋ ਦੋਸ਼ਪੱਤਰ ਦਾਖ਼ਲ ਕੀਤੇ ਗਏ ਹਨ

ਨਵੀਂ ਦਿੱਲੀ, 21 ਮਈ : ਸ਼ਿਵ ਸੈਨਾ ਦੇ ਪੰਜਾਬ ਦੇ ਨੇਤਾ ਸਤਪਾਲ ਸ਼ਰਮਾ ਅਤੇ ਦੁਰਗਾ ਪ੍ਰਸਾਦ ਗੁਪਤਾ ਦੀ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐਲਐਫ਼) ਦੁਆਰਾ ਕੀਤੀ ਗਈ ਹਤਿਆ ਦੇ ਸਿਲਸਿਲੇ ਵਿਚ 15 ਲੋਕਾਂ ਵਿਰੁਧ ਦੋ ਦੋਸ਼ਪੱਤਰ ਦਾਖ਼ਲ ਕੀਤੇ ਗਏ ਹਨ। 

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਕਲ ਦੋਸ਼ ਪੱਤਰ ਦਾਖ਼ਲ ਕੀਤੇ। ਸ਼ਰਮਾ ਅਤੇ ਉਸ ਦੇ ਬੇਟੇ ਕੁਮਾਰ ਦੀ ਪਿਛਲੇ ਸਾਲ 25 ਫ਼ਰਵਰੀ ਨੂੰ ਲੁਧਿਆਣਾ ਦੇ ਜਗੇੜਾ ਇਲਾਕੇ ਦੇ 'ਨਾਮ ਚਰਚਾ ਘਰ' ਵਿਚ ਹਤਿਆ ਕਰ ਦਿਤੀ ਗਈ ਜਦਕਿ ਗੁਪਤਾ ਦੀ ਲੁਧਿਆਣਾ ਦੇ ਖੰਨਾ ਵਿਚ 23 ਅਪ੍ਰੈਲ 2016 ਨੂੰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਸ਼ਰਮਾ ਅਤੇ ਕੁਮਾਰ ਸੌਦਾ ਸਾਧ ਦੇ ਚੇਲੇ ਸਨ। 

NIANIAਐਨਆਈਏ ਨੇ ਕਿਹਾ ਕਿ ਜਾਂਚ ਦੌਰਾਨ ਵੇਖਿਆ ਗਿਆ ਕਿ ਸ਼ਰਮਾ, ਉਸ ਦੇ ਬੇਟੇ ਅਤੇ ਗੁਪਤਾ ਦੀ ਹਤਿਆ ਕੇਐਲਐਫ਼ ਦੇ ਆਗੂਆਂ ਦੁਆਰਾ ਰਚੀ ਗਈ ਸਾਜ਼ਸ਼ ਤਹਿਤ ਕੀਤਾ ਗਿਆ। ਏਜੰਸੀ ਨੇ ਕਿਹਾ, 'ਜਨਵਰੀ 2016 ਅਤੇ ਅਕਤੂਬਰ 2017 ਵਿਚਕਾਰ ਪੰਜਾਬ ਵਿਚ ਹਤਿਆ ਦੇ ਯਤਨ ਦੀਆਂ ਅੱਠ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ। ਇਸ ਮਹੇ ਇਸ ਬਾਰੇ ਦੋਸ਼ਪੱਤਰ ਦਾਖ਼ਲ ਕੀਤਾ ਗਿਆ ਸੀ।'

 ਏਜੰਸੀ ਨੇ ਕਿਹਾ, 'ਸਾਜ਼ਸ਼ ਦਾ ਉਦੇਸ਼ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਅਸਥਿਰ ਕਰਨਾ ਅਤੇ ਰਾਜ ਵਿਚ ਅਤਿਵਾਦ ਨੂੰ ਫਿਰ ਤੋ ਜੀਵਤ ਕਰਨਾ ਸੀ।' ਐਨਆਈਏ ਨੇ ਕਿਹਾ ਕਿ ਇਹ ਸਾਜ਼ਸ਼ ਪਾਕਿਸਤਾਨ, ਬ੍ਰਿਟੇਨ, ਆਸਟਰੇਲਆ, ਫ਼ਰਾਂਸ, ਇਟਲੀ, ਯੂਏਈ ਸਮੇਤ ਕਈ ਦੇਸ਼ਾਂ ਵਿਚ ਰਚੀ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement