
2 ਦੀ ਮੌਤ, 4 ਜਖ਼ਮੀ
ਸਰਹਿੰਦ: ਤੇਜ਼ ਰਫਤਾਰ ਕਾਰਨ ਦੇਸ਼ ‘ਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਫਲੋਟਿੰਗ ਰੈਸਤਰਾਂ ਸਰਹਿੰਦ ਨਜ਼ਦੀਕ ਵਾਪਰਿਆ ਹੈ। ਜਿਥੇ 2 ਦੀ ਮੌਤ ਹੋ ਗਈ ਜਦੋਕਿ 4 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕਾਂ ‘ਚ ਇਕ ਔਰਤ ਅਤੇ ਇਕ ਨੌਜਵਾਨ ਸਾਮਲ ਹੈ।
Accident Near Sirhind
ਜਖ਼ਮੀਆਂ ਨੂੰ ਆਸਪਾਸ ਦੇ ਲੋਕਾਂ ਨੇ ਅਤੇ ਪੁਲਿਸ ਨੇ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਕਾਰ ਸਵਾਰ ਜਸਪ੍ਰੀਤ ਸਿੰਘ ਹਰਿਆਣਾ ਦੇ ਜ਼ਿਲ੍ਹੇ ਕੈਥਲ ਅਧੀਨ ਆਉਂਦੇ ਥਾਣਾ ਗੁਹਲਾਂ ਦੇ ਪਿੰਡ ਚੱਕੂ ਲਦਾਣਾਂ ਦੇ ਵਸਨੀਕ ਸਨ। ਉਹ ਆਪਣੇ ਰਿਸਤੇਦਾਰਾਂ ਨਾਲ ਜਗਰਾਓ ਨਜ਼ਦੀਕ ਨਾਨਕਸਰ ਕਲੇਰਾਂ ਵਿਖੇ ਪੂਰਨਮਾਸੀ ਮੌਕੇ ਆਪਣੀ ਬਰੀਜਾਂ ਕਾਰ ਵਿੱਚ ਮੱਥਾ ਟੇਕਣ ਗਏ ਸਨ ਅਤੇ ਵਾਪਸੀ ਮੌਕੇ ਮੰਡੀ ਗੋਬਿੰਦਗੜ੍ਹ ਲੰਘਣ ਤੋਂ ਬਾਅਦ ਜਦੋ ਉਹ ਫਲੌਟਿੰਗ ਰੈਸਤਰਾਂ ਸਰਹਿੰਦ ਨਜਦੀਕ ਪਹੁੰਚੇ ਤਾਂ ਕਾਰ ਦਾ ਸੱਜੇ ਹੱਥ ਦਾ ਟਾਇਰ ਫਟ ਗਿਆ।
Accident Near Sirhind
ਕਾਰ ਬੇਕਾਬੂ ਹੋ ਕੇ ਰੈਲਿੰਗ ਨਾਲ ਟਕਰਾਉਂਦੀ ਹੋਈ ਅੱਗੇ ਪਏ ਪੱਥਰਾ ਨਾਲ ਟਕਰਾ ਗਈ ਜਿਸ ਨਾਲ ਕਾਰ ਬੂਰੀ ਤਰ੍ਹਾਂ ਚਕਨਾਚੂਰ ਹੋ ਗਈ। ਸਥਾਨਕ ਪੁਲਿਸ ਮੁਤਾਬਕ ਜਖ਼ਮੀਆਂ ਵਿਚ ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਮਨਜਸ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਸ਼ਾਮਲ ਸਨ ਅਤੇ ਜਸਪ੍ਰੀਤ ਸਿੰਘ ਦੀ ਮਾਤਾ, ਭੈਣ ਅਤੇ ਭਰਜਾਈ ਮਰ ਚੁੱਕੇ ਹਨ।
ਜਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਮੋਰਚਰੀ ਵਿਖੇ ਭੇਜ ਦਿੱਤੀਆਂ ਗਈਆਂ।