
ਸੋਸ਼ਲ ਮੀਡੀਆ 'ਤੇ ਪੋਸਟ ਪਾ ਅਨਮੋਲ ਨੂੰ ਕੀਤੀ ਸਪੋਰਟ
ਲੁਧਿਆਣਾ- 19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਿਚ ਸਮਾਜ ਸੇਵੀ ਨੌਜਵਾਨ ਅਨਮੋਲ ਕਵਾਤਰਾ 'ਤੇ ਹੋਏ ਹਮਲੇ ਨੇ ਪੰਜਾਬ ਦਾ ਮਹੌਲ ਸਰਗਰਮ ਕੀਤਾ ਹੋਇਆ ਹੈ, ਜਿਥੇ ਦੇਸ਼ ਵਿਦੇਸ਼ ਤੋਂ ਲੋਕ ਅਨਮੋਲ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ ਉਥੇ ਹੀ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਵੀ ਅਨਮੋਲ ਨੂੰ ਸਮਰਥਨ ਦੇ ਰਹੇ ਹਨ।
Anmol Quattra
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਨਿੰਜਾ ਨੇ ਸੋਸ਼ਲ ਮੀਡਿਆ 'ਤੇ ਅਨਮੋਲ ਕਵਾਤਰਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਨਮੋਲ ਬਾਰੇ ਲਿਖਿਆ ਹੈ ਕਿ “ਇਹ ਦੁਨੀਆਂ ਬੇਈਮਾਨ ਲੋਕਾਂ ਨਾਲ ਭਰੀ ਹੋਈ ਹੈ, ਅਨਮੋਲ ਇੱਕ ਬਹੁਤ ਹੀ ਦਲੇਰ ਰੱਖਿਅਕ ਹੈ ਜਿਹੜਾ ਆਪਣੇ ਦਿਲ ਤੋਂ ਇਨਸਾਨੀਅਤ ਦੀ ਸੇਵਾ ਕਰਦਾ ਹੈ।
Ninja
ਅਸੀਂ ਤੇਰੇ ਨਾਲ ਹਾਂ ਜਿੰਨ੍ਹਾਂ ਚਿਰ ਇਨਸਾਫ ਨਹੀਂ ਮਿਲਦਾ।” ਇਸਦੇ ਨਾਲ ਹੀ ਐਮੀ ਵਿਰਕ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪਾਉਂਦੇ ਹੋਏ ਅਨਮੋਲ ਨੂੰ ਸਪੋਟ ਕੀਤੀ ਹੈ।
Ammy Virk Support Anmol Quattra
ਐਮੀ ਨੇ ਲਿਖਿਆ ਹੈ “ਫੁੱਲ ਸਪੋਰਟ ਆ ਅਨਮੋਲ ਕਵੱਤਰਾ ਬਰੋ, ਨਾਲ ਆਂ ਵੀਰੇ ਸਾਰੇ ਤੇਰੇ ਵਾਹਿਗੁਰੂ ਮਿਹਰ ਕਰਨ” । ਦੱਸ ਦੇਈਏ ਕਿ ਅਨਮੋਲ 'ਤੇ ਹੋਏ ਹਮਲੇ ਤੋਂ ਬਾਅਦ ਭਾਰੀ ਗਿਣਤੀ ਵਿਚ ਨੌਜਵਾਨ ਇਕੱਠੇ ਹੋ ਗਏ ਸਨ ਜਿਸ ਪਿੱਛੋਂ ਪੁਲਿਸ ਨੇ ਹਮਲਾ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।