
ਅਨਮੋਲ ਕਵਾਤਰਾ ਅਜਿਹਾ ਨਾਮ ਜੋ ਕਿ ਬੇਸਹਾਰਾ ਲੋਕਾਂ ਲਈ ਇੱਕ ਆਸ ਦੀ ਕਿਰਨ ਹੈ । ਅਨਮੋਲ ਕਵਾਤਰਾ ਦੁਨੀਆਂ ਦੀ ਪਹਿਲੀ ਕੈਸ਼ ਲੈੱਸ NGO ਦੇ ਕਰਤਾ ਧਰਤਾ ਹਨ। ਇਸ NGO ....
ਚੰਡੀਗੜ੍ਹ : ਅਨਮੋਲ ਕਵਾਤਰਾ ਅਜਿਹਾ ਨਾਮ ਜੋ ਕਿ ਬੇਸਹਾਰਾ ਲੋਕਾਂ ਲਈ ਇੱਕ ਆਸ ਦੀ ਕਿਰਨ ਹੈ । ਅਨਮੋਲ ਕਵਾਤਰਾ ਦੁਨੀਆਂ ਦੀ ਪਹਿਲੀ ਕੈਸ਼ ਲੈੱਸ NGO ਦੇ ਕਰਤਾ ਧਰਤਾ ਹਨ।
ਇਸ NGO ਦੁਬਾਰਾ ਲੱਖਾਂ ਹੀ ਜ਼ਰੂਰਤ ਮੰਦ ਲੋਕਾਂ ਦੀ ਮੱਦਦ ਬਿਨਾਂ ਕਿਸੇ ਭੇਦਭਾਵ ਤੋਂ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ। ਅਨਮੋਲ ਕਵਾਤਰਾ ਪੰਜਾਬ ਦੇ ਬਹੁਤ ਹੀ ਵੱਡੇ ਸੋਸ਼ਲ ਵਰਕਰ ਹਨ। ਉਹਨਾਂ ਨੇ ਹੁਣ ਤੱਕ ਬਹੁਤ ਹੀ ਭਲਾਈ ਦੇ ਕੰਮ ਕੀਤੇ ਹਨ।
Anmol kwatra
ਹਮੇਸ਼ਾ ਅਨਮੋਲ ਜਰੂਰਤਮੰਦਾਂ ਦੀ ਮਦਦ ਕਰਦੇ ਹਨ। ਉਹਨਾਂ ਦਾ ਇਕ ਐੱਨਜੀਓ ਵੀ ਹੈ ਜਿਸ ਦਾ ਨਾਂਅ ਹੈ ‘we do not accept money or things’. ਦਸ ਦੇਈਏ ਕਿ ਪੰਜਾਬ ਦੇ ਨੌਜਵਾਨਾਂ ਦਾ ਰੋਲ ਮਾਡਲ ਬਣ ਚੁੱਕੇ ਹਨ ਅਨਮੋਲ ਕਵਾਤਰਾ। ਅਨਮੋਲ ਬਹੁਤ ਹੀ ਵੱਖਰੀ ਸੋਚ ਸਦਕਾ ਸਮਾਜ ਲਈ ਮਿਸਾਲ ਬਣ ਚੁੱਕੇ ਹਨ। ਇਹ ਦੁਨੀਆ ਦੀ ਪਹਿਲੀ ਐੱਨ.ਜੀ.ਓ. ਹੈ ਜਿਹੜੀ ਬਿਨਾਂ ਪੈਸੇ ਲਏ ਸਾਰੇ ਲੋਕਾਂ ਦੇ ਇਲਾਜ ਲਈ ਮਦਦ ਕਰ ਰਹੀ ਹੈ। ਹੁਣ ਤੱਕ ਇਹ ਸੰਸਥਾ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕਰ ਚੁੱਕੀ ਹੈ।
ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸੱਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਨਮੋਲ ਕਵਾਤਰਾ ਦੇ ਨਾਲ ਜੁੜੇ ਹੋਏ ਹਨ ਤੇ ਸਮੇਂ – ਸਮੇਂ 'ਤੇ ਮਰੀਜ਼ਾਂ ਦੀ ਮਦਦ ਲਈ ਅਪਣੀ ਸੇਵਾ ਦਾ ਯੋਗਦਾਨ ਕਰਦੇ ਰਹਿੰਦੇ ਹਨ। ਇਸ ਵਾਰ ਦੇਸੀ ਕਰਿਊ ਵਾਲਿਆਂ ਨੇ ਅਨਮੋਲ ਕਵਾਤਰਾ ਦੀ ਵੱਖਰੀ ਤਰ੍ਹਾਂ ਦੀ ਮਦਦ ਕੀਤੀ ਹੈ।
Anmol kwatra
ਇਹ ਮਦਦ ਹੈ ਮਿਊਜ਼ਿਕ ਦੀ, ਦੇਸੀ ਕਰਿਊ ਵਾਲੇ ਨੇ ਅਨਮੋਲ ਕਵਾਤਰਾ ਦਾ ਗੀਤ ‘ਦਲੇਰੀਆਂ’ ਲਈ ਮਿਊਜ਼ਿਕ ਤਿਆਰ ਕੀਤਾ ਹੈ। ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਆਉਣ ਵਾਲੇ ਗੀਤ 'ਦਲੇਰੀਆਂ' ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਹੀ ਦੇਸੀ ਕਰਿਊ ਵਾਲਿਆਂ ਨੂੰ ਟੈਗ ਕੀਤਾ ਹੈ। ਇਸ ਗੀਤ ਦੇ ਬੋਲ ਵਿੱਕੀ ਗਿੱਲ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਦੇ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।