ਪੰਜਾਬ ਸਰਕਾਰ ਵਲੋਂ ਅਧਿਆਪਕ ਤਬਾਦਲਾ ਪ੍ਰੀਕ੍ਰਿਆ ਸ਼ੁਰੂ
Published : May 21, 2020, 8:32 am IST
Updated : May 21, 2020, 8:32 am IST
SHARE ARTICLE
File Photo
File Photo

ਸੂਬੇ ਦੇ ਸੱਭ ਤੋਂ ਵੱਧ ਮੁਲਾਜ਼ਮਾਂ ਵਾਲੇ ਸਿਖਿਆ ਵਿਭਾਗ ਵਲੋਂ ਅਧਿਆਪਕ ਤਬਾਦਲਾ ਪ੍ਰੀਕ੍ਰਿਆ ਸ਼ੁਰੂ ਕਰ ਦਿਤੀ ਹੈ।

ਬਠਿੰਡਾ, 20 ਮਈ (ਸੁਖਜਿੰਦਰ ਮਾਨ) : ਸੂਬੇ ਦੇ ਸੱਭ ਤੋਂ ਵੱਧ ਮੁਲਾਜ਼ਮਾਂ ਵਾਲੇ ਸਿਖਿਆ ਵਿਭਾਗ ਵਲੋਂ ਅਧਿਆਪਕ ਤਬਾਦਲਾ ਪ੍ਰੀਕ੍ਰਿਆ ਸ਼ੁਰੂ ਕਰ ਦਿਤੀ ਹੈ। ਪ੍ਰੰਤੂ ਇਸ ਵਾਰ ਦੀ ਤਬਾਦਲਾ ਨੀਤੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਅਧਿਆਪਕ ਪਹਿਲਾਂ ਸਟੇਸ਼ਨ ਦੀ ਚੋਣ ਨਹੀਂ ਕਰ ਸਕਣਗੇ, ਬਲਕਿ ਪਹਿਲਾਂ ਉਨ੍ਹਾਂ ਨੂੰ 20 ਤੋਂ 27 ਮਈ ਤਕ ਆਨਲਾਈਨ ਅਪਲਾਈ ਕਰਨਾ ਹੋਵੇਗਾ।

ਸਿਖਿਆ ਵਿਭਾਗ ਵਲੋਂ 18 ਮਈ ਨੂੰ ਜਾਰੀ ਤਬਾਦਲਾ ਪੱਤਰ ਨੰਬਰ 115482 ਤਹਿਤ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕ ਨੂੰ ਹੁਣ ਸਿਰਫ਼ ਇਕੋ-ਵਾਰ ਉਕਤ ਮਿਤੀ ਤੱਕ ਅਰਜੀ ਦੇਣ ਦਾ ਮੌਕਾ ਦਿਤਾ ਜਾਵੇਗਾ, ਜਿਸਤੋਂ ਬਾਅਦ ਤਬਾਦਲੇ ਲਈ ਯੋਗ ਅਧਿਆਪਕਾਂ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਹੀ ਖਾਲੀ ਸਟੇਸ਼ਨਾਂ ਦੀ ਸੂਚੀ ਸਾਹਮਣੇ ਲਿਆਂਦੀ ਜਾਵੇਗੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅਜਿਹਾ ਲੰਮੀ ਤਬਾਦਲਾ ਪ੍ਰੀਕ੍ਰਿਆ ਤੋਂ ਬਚਣ ਅਤੇ ਬਦਲੀ ਲਈ ਅਯੋਗ ਮੰਨੇ ਜਾਣ ਵਾਲੇ ਅਧਿਆਪਕਾਂ ਦੁਆਰਾ ਪਹਿਲਾਂ ਹੀ ਅਪਣੀ ਪਸੰਦ ਦੇ ਸਟੇਸ਼ਨਾਂ ਨੂੰ ਰਾਖਵੇਂ ਕਰਨ ਤੋਂ ਬਚਣ ਲਈ ਕੀਤਾ ਗਿਆ ਹੈ।

ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਾਲਾਂ ਦੀਆਂ ਬਦਲੀਆਂ ਲਈ ਆਈਆਂ ਅਰਜੀਆਂ ਤਹਿਤ ਹਰ ਸਾਲ 15 ਹਜ਼ਾਰ ਦੇ ਕਰੀਬ ਅਧਿਆਪਕਾਂ ਵਲੋਂ ਬਦਲੀ ਲਈ ਭੱਜ-ਦੌੜ ਕੀਤੀ ਜਾਂਦੀ ਹੈ। ਪ੍ਰੰਤੂ ਪਹਿਲਾਂ ਸਿਫ਼ਾਰਿਸ਼ੀ ਸਿਸਟਮ ਹੋਣ ਕਾਰਨ ਯੋਗ ਤੇ ਬਿਨਾਂ ਸਿਫ਼ਾਰਸ਼ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਨਾ ਹੋ ਸਕਣ ਦੇ ਚਲਦੇ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਕੀਤੀ ਮੁਸ਼ੱਕਤ ਤੋਂ ਬਾਅਦ ਪਿਛਲੇ ਸਾਲ 25 ਜੂਨ ਨੂੰ ਨੰਬਰਾਂ ਦੇ ਆਧਾਰ ਵਾਲੀ ਨਵੀਂ ਤਬਾਦਲਾ ਨੀਤੀ ਜਾਰੀ ਕੀਤੀ ਗਈ ਸੀ, ਹਾਲਾਂਕਿ ਬਾਅਦ ਵਿਚ ਇਸ ਨੀਤੀ 'ਚ ਕੁੱਝ ਸੋਧਾਂ ਵੀ ਕੀਤੀਆਂ ਗਈਆਂ ਪ੍ਰੰਤੂ ਇਸ ਤਬਾਦਲਾ ਨੀਤੀ ਤਹਿਤ ਸ਼ਰਤਾਂ ਪੂਰੀਆਂ ਕਰਨ 'ਤੇ ਰੱਖੇ ਗਏ ਨੰਬਰਾਂ ਦੇ ਆਧਾਰ 'ਤੇ ਅਪਣੀਆਂ ਬਦਲੀਆਂ ਕਰਵਾ ਸਕਦੇ ਹਨ।

ਸੂਚਨਾ ਮੁਤਾਬਕ 20 ਤੋਂ 27 ਮਈ ਤੱਕ ਪ੍ਰਾਇਮਰੀ ਅਧਿਆਪਕਾਂ, ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ, ਮਾਸਟਰ/ਮਿਸਟ੍ਰੈਸ ਕਾਡਰ ਅਤੇ ਲੈਕਚਰਾਰਾਂ ਦੇ ਨਾਲ-ਨਾਲ ਕੰਪਿਊਟਰ ਫੈਕਲਟੀ ਨੂੰ ਵੀ ਆਨ-ਲਾਈਨ ਬਦਲੀ ਦਾ ਮੌਕਾ ਦਿੱਤਾ ਗਿਆ ਹੈ। ਇਸਦੇ ਤਹਿਤ ਸਾਲ 2020-21 ਵਿੱਚ ਆਨ ਲਾਈਨ ਤਬਾਦਲਿਆਂ ਲਈ ਚਾਹਵਾਨ ਅਧਿਆਪਕਾਂ ਅਤੇ ਕੰਪਿਊਟਰ ਫੈਕਲਟੀ ਨੂੰ ਅਰਜ਼ੀ ਦੇਣ ਲਈ ਮਿਲੇ ਸਮੇਂ ਦੌਰਾਨ ਆਪਣੇ ਜਨਰਲ ਰਿਕਾਰਡ, ਨਤੀਜਿਆਂ ਅਤੇ ਸੇਵਾ ਸਬੰਧੀ ਰਿਕਾਰਡ ਨੂੰ ਅਪਡੇਟ ਕਰਕੇ ਅਪਰੂਵ ਕਰਨਾ ਪੈਣਾ ਹੈ, ਜਿਸਤੋਂ ਬਾਅਦ ਸਕੂਲ ਮੁਖੀ ਸਬੰਧਤ ਕਰਮਚਾਰੀ ਦੇ ਡਾਟੇ ਨੂੰ 30 ਮਈ ਤਕ ਵੈਰੀਫਾਈ ਕਰਨਗੇ ਅਤੇ ਲੋੜ ਹੋਣ ਤੇ ਲੋੜੀਂਦੀ ਸੋਧ ਵੀ ਕਰਨਗੇ।

ਇਸ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਤਬਾਦਲਿਆਂ ਲਈ ਯੋਗ ਪਾਏ ਜਾਣ ਵਾਲੇ ਅਧਿਆਪਕਾਂ ਦੀ ਲਿਸਟ ਤਿਆਰ ਕੀਤੀ ਜਾਵੇਗੀ ਤੇ ਉਸਤੋਂ ਬਾਅਦ ਅਧਿਆਪਕਾਂ ਨੂੰ ਅਪਣੀ ਪਸੰਦ ਦੇ ਖਾਲੀ ਪਏ ਸਟੇਸ਼ਨਾਂ ਨੂੰ ਲੈਣ ਦੀ ਇਜ਼ਾਜਤ ਦਿੱਤੀ ਜਾਵੇਗੀ। ਉਂਝ ਬਦਲੀ ਲਈ ਗਲਤ ਜਾਣਕਾਰੀ ਦੇਣ ਵਾਲੇ ਅਧਿਆਪਕਾਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਸ਼ੇਸ਼ ਕੈਟਾਗਰੀ ਵਿਚ ਪ੍ਰਤੀਬੇਨਤੀ ਵਾਲੇ ਅਧਿਆਪਕਾਂ ਨੂੰ ਸਬੰਧਤ ਦਸਤਾਵੇਜ ਨਾਲ ਅਪਲੋਡ ਕਰਨੇ ਹੋਣਗੇ ਅਤੇ ਦਸਤਾਵੇਜ ਨਾਲ ਨਾ ਨੱਥੀ ਹੋਣ ਦੀ ਸੂਰਤ ਵਿੱਚ ਬੇਨਤੀ ਕਰਤਾ ਦਾ ਨਾਮ ਵਿਸ਼ੇਸ਼ ਕੈਟਾਗਰੀ ਵਿੱਚ ਵਿਚਾਰਿਆ ਨਹੀਂ ਜਾਵੇਗਾ।
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement