
ਕਰਨਾਲ ਤੋਂ ਹੋ ਕੇ ਲੰਘਣ ਵਾਲੀਆਂ 16 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹਨਾਂ ਵਿਚੋਂ ਕਈ ਪੰਜ ਦਿਨ ਅਤੇ ਕਈ ਤਿੰਨ ਦਿਨਾਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਅੱਜ ਤੋਂ 25 ਮਈ ਤੱਕ ਵੱਖ-ਵੱਖ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਜਿਹੇ 'ਚ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਟ੍ਰੇਨ ਬਾਰੇ ਜਾਣਕਾਰੀ ਲੈ ਕੇ ਹੀ ਨਿਕਲੋ। ਕਰਨਾਲ ਤੋਂ ਹੋ ਕੇ ਲੰਘਣ ਵਾਲੀਆਂ 16 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹਨਾਂ ਵਿਚੋਂ ਕਈ ਪੰਜ ਦਿਨ ਅਤੇ ਕਈ ਤਿੰਨ ਦਿਨਾਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਗਿਆ ਕਿ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਵਿਚ ਅੰਬਾਲਾ-ਲੁਧਿਆਣਾ ਮਾਰਗ ਦੇ ਗੋਵਿੰਦਗੜ੍ਹ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾਵੇਗਾ। ਅਜਿਹੇ 'ਚ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ 25 ਮਈ ਤੱਕ ਕੁਝ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੁਝ ਟਰੇਨਾਂ ਦੇ ਰੂਟ ਬਦਲ ਕੇ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਟਰੇਨਾਂ ਨੂੰ ਕੁਝ ਸਟੇਸ਼ਨਾਂ ਤੱਕ ਰੋਕ ਕੇ ਚਲਾਇਆ ਜਾਵੇਗਾ। ਅਜਿਹੇ 'ਚ ਜਿਨ੍ਹਾਂ ਯਾਤਰੀਆਂ ਨੇ ਟਰੇਨਾਂ ਦੀਆਂ ਸੀਟਾਂ ਰਿਜ਼ਰਵ ਕੀਤੀਆਂ ਹਨ, ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਦਿੱਲੀ ਅੰਮ੍ਰਿਤਸਰ ਦਿੱਲੀ ਇੰਟਰਸਿਟੀ ਐਕਸਪ੍ਰੈਸ 12459/12460 ਟਰੇਨ 21 ਤੋਂ 24 ਮਈ ਤੱਕ ਰੱਦ ਹੈ।
ਜਲੰਧਰ ਸਿਟੀ ਨਵੀਂ ਦਿੱਲੀ ਜਲੰਧਰ ਸਿਟੀ 14682/14681 ਇੰਟਰਸਿਟੀ ਐਕਸਪ੍ਰੈਸ 21 ਤੋਂ 24 ਮਈ ਤੱਕ ਰੱਦ ਹੈ। ਦਿੱਲੀ ਜੰਕਸ਼ਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ 14033 ਟਰੇਨ 21 ਤੋਂ 23 ਮਈ ਤੱਕ ਰੱਦ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਦਿੱਲੀ ਜੰਕਸ਼ਨ ਐਕਸਪ੍ਰੈਸ 14034 ਟਰੇਨ 22 ਤੋਂ 24 ਮਈ ਤੱਕ ਰੱਦ ਹੈ। 22551 ਦਰਭੰਗਾ ਜਲੰਧਰ ਸਿਟੀ ਐਕਸਪ੍ਰੈਸ 21 ਮਈ ਨੂੰ ਰੱਦ ਹੈ। 22552 ਜਲੰਧਰ ਸਿਟੀ ਦਰਭੰਗਾ ਐਕਸਪ੍ਰੈਸ 22 ਮਈ ਨੂੰ ਰੱਦ ਹੈ।
22429 ਦਿੱਲੀ-ਪਠਾਨਕੋਟ ਐਕਸਪ੍ਰੈਸ 22 ਤੋਂ 24 ਮਈ ਤੱਕ ਰੱਦ ਹੈ। 22430 ਪਠਾਨਕੋਟ ਦਿੱਲੀ ਐਕਸਪ੍ਰੈਸ 23 ਤੋਂ 25 ਮਈ ਤੱਕ ਰੱਦ ਹੈ। 15211 ਦਰਭੰਗਾ ਅੰਮ੍ਰਿਤਸਰ ਐਕਸਪ੍ਰੈਸ 21 ਮਈ ਨੂੰ ਰੱਦ ਕਰ ਦਿੱਤੀ ਗਈ ਹੈ। 15212 ਅੰਮ੍ਰਿਤਸਰ ਦਰਭੰਗਾ ਐਕਸਪ੍ਰੈਸ 23 ਮਈ ਨੂੰ ਰੱਦ ਹੈ। 09097 ਬਾਂਦਰਾ ਜੰਮੂ ਤਵੀ ਸਪੈਸ਼ਲ ਐਕਸਪ੍ਰੈਸ 22 ਮਈ ਨੂੰ ਰੱਦ ਕਰ ਦਿੱਤੀ ਗਈ ਹੈ। 9098 ਜੰਮੂ ਤਵੀ ਬਾਂਦਰਾ ਸਪੈਸ਼ਲ ਐਕਸਪ੍ਰੈਸ 24 ਮਈ ਨੂੰ ਰੱਦ ਕਰ ਦਿੱਤੀ ਗਈ ਹੈ। 23 ਤੋਂ 24 ਮਈ 12497/12498 ਨਵੀਂ ਦਿੱਲੀ ਅੰਮ੍ਰਿਤਸਰ ਨਵੀਂ ਦਿੱਲੀ ਸ਼ਾਨ-ਏ-ਪੰਜਾਬ ਨੂੰ ਰੱਦ ਕਰ ਦਿੱਤਾ ਗਿਆ ਹੈ।