
Ludhiana News :ਜੈਮੇਟਰੀ ਬਾਕਸ ’ਚ ਸੀ ਪਰਚੀ, ਨਕਲ ਕਰਦਾ ਸੀ ਗਿਆ ਫੜਿਆ
Ludhiana News : ਲੁਧਿਆਣਾ ’ਚ ਪੀ.ਸੀ.ਟੀ.ਈ. ਕਾਲਜ ’ਚ ਬੀਕਾਮ ਦੇ ਵਿਦਿਆਰਥੀ ਨੇ 7ਵੀਂ ਮੰਜਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮਰਨ ਵਾਲੇ ਵਿਦਿਆਰਥੀ ਦਾ ਨਾਮ ਸ਼ਮਸ਼ੇਰ ਹੈ। ਡੀਐਮਸੀ ਹਸਪਤਾਲ ਵਿੱਚਇਲਾਜ ਦੌਰਾਨ ਮੌਤ ਹੋਈ ਗਈ ਹੈ। ਵਿਦਿਆਰਥੀ ਦਾ ਅੱਜ ਐਨਵਾਇਰਮੈਂਟ ਸਾਇੰਸ ਕਾ ਪੇਪਰ ਸੀ। ਪ੍ਰੀਖਿਆ ਦੇ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ 'ਤੇ ਨਕਲ ਮਾਰਨ ਦਾ ਸ਼ੱਕ ਸੀ। ਜਦੋਂ ਅਧਿਆਪਕ ਨੇ ਚੈਕਿੰਗ ਕੀਤੀ ਤਾਂ ਸ਼ਮਸ਼ੇਰ ਦੇ ਕੋਲੋਂ ਜੈਮੇਟਰੀ ਬਾਕਸ ’ਚ ਪਰਚੀ ਮਿਲੀ।
ਇਹ ਵੀ ਪੜੋ:Actor Arjun Bijlani : ਅਦਾਕਾਰ ਅਰਜੁਨ ਬਿਜਲਾਨੀ ਸਾਈਬਰ ਧੋਖਾਧੜੀ ਦਾ ਹੋਏ ਸ਼ਿਕਾਰ
ਅਧਿਆਪਕ ਨੇ ਤੁਰੰਤ ਐਗਜਾਮੀਨਰ ਸੁਪਰੀਡੈਂਟ ਦੇ ਕੋਲ ਭੇਜ ਦਿੱਤਾ। ਉਥੇ ਸ਼ਮਸ਼ੇਰ ਨੇ ਆਪਣੀ ਗ਼ਲਤੀ ਕਬੂਲ ਕਰ ਲਈ। ਇਸ ਦੌਰਾਨ ਉਹ ਐਗਜਾਮੀਨੇਸ਼ਨ ਸੈਂਟਰ ਤੋਂ ਨਿਕਲ ਕੇ ਕਾਲਜ ਦੀ ਹੋਰ ਬਿਲਡਿੰਗ ’ਚ ਚਲਾ ਗਿਆ। ਸ਼ਮਸ਼ੇਰ ਨੇ ਉਸ ਬਿਲਡਿੰਗ ਦੀ 7ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ। ਖੂਨ ਲੱਥ ਪੱਥ ਹਾਲਤ ਵਿੱਚ ਸ਼ਮਸ਼ੇਰ ਨੂੰ ਅਧਿਆਪਕ ਡੀਐਮਸੀ ਹਸਪਤਾਲ ਗਏ, ਪਰ ਇਲਾਜ ਲਈ ਉਨ੍ਹਾਂ ਦੀ ਮੌਤ ਹੋ ਗਈ।
(For more news apart from student committed suicide by jumping from 7th floor in Ludhiana News in Punjabi, stay tuned to Rozana Spokesman)