
Faridkot News : ਪੀਸੀਆਰ ਮੁਲਾਜ਼ਮਾਂ ਨੇ ਬਚਾਈ ਕਾਰ ਚਾਲਕ ਦੀ ਜਾਨ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖ਼ਲ
Faridkot News in Punjabi : ਕੋਟਕਪੂਰਾ ਰੋਡ ’ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲਾਂ ਦੇ ਨਿਰਮਾਣ ਤਹਿਤ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਬੇਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੱਟੇ ਗਏ ਟੋਏ ਵਿੱਚ ਜਾ ਡਿੱਗੀ।
ਜਾਣਕਾਰੀ ਦਿੰਦੇ ਹੋਏ PCR ਮੁਲਾਜ਼ਮ ਬਲਕਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਜਦ ਉਹ ਡੀਸੀ ਸਾਹਿਬ ਦੀ ਕੋਠੀ ਨਜ਼ਦੀਕ ਡਿਊਟੀ ’ਤੇ ਸਨ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਜਦ ਅਸੀਂ ਭੱਜ ਕੇ ਮੌਕੇ ’ਤੇ ਆਏ ਤਾਂ ਦੇਖਿਆ ਕਿ ਇੱਕ ਕਾਰ ਪੁਲ ਬਣਨ ਲਈ ਪੁਟੇ ਟੋਏ ’ਚ ਡਿੱਗ ਗਈ।
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੀ ਗਾਰਡ ਨੂੰ ਵੀ ਸੱਦਿਆ ਅਤੇ ਮੌਕੇ ਤੋਂ ਕਾਰ ’ਚ ਸਵਾਰ ਨੌਂਜਵਾਨ ਨੂੰ ਬਾਹਰ ਕੱਢਿਆ। ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਹੁਤ ਵੱਡਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਾਰਕ ਐਵਨਿਓ ਦਾ ਰਹਿਣ ਵਾਲਾ ਹੈ ਜਿਸਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
(For more news apart from Car falls into a pit dug for a bridge under construction in Faridkot News in Punjabi, stay tuned to Rozana Spokesman)