ਇੰਸਪੈਕਟਰ ਨੇ ਰਿਸ਼ਵਤ ਲੈ ਕੇ ਨਾਜਾਇਜ਼ ਇਮਾਰਤ ਨੂੰ ਬਣਾ ਦਿਤਾ ਜਾਇਜ਼
Published : Jun 21, 2018, 1:21 pm IST
Updated : Jun 21, 2018, 1:21 pm IST
SHARE ARTICLE
Inspector took bribe to build illegal building
Inspector took bribe to build illegal building

ਨੌਕਰਸ਼ਾਹੀ ਵੀ ਕਦੇ ਕਦੇ ਕਮਾਲ ਕਰ ਦਿੰਦੀ ਹੈ। ਉਸ ਕੋਲ ਕਈ ਵਾਰ ਇੰਨੀਆਂ ਕੁ ਚੋਰ ਮੋਰੀਆਂ ਹੁੰਦੀਆਂ ਹਨ

ਲੁਧਿਆਣਾ, (ਕ੍ਰਾਈਮ ਰਿਪੋਰਟਰ): ਨੌਕਰਸ਼ਾਹੀ ਵੀ ਕਦੇ ਕਦੇ ਕਮਾਲ ਕਰ ਦਿੰਦੀ ਹੈ। ਉਸ ਕੋਲ ਕਈ ਵਾਰ ਇੰਨੀਆਂ ਕੁ ਚੋਰ ਮੋਰੀਆਂ ਹੁੰਦੀਆਂ ਹਨ ਕਿ ਉਹ ਚੰਗੇ ਭਲੇ ਵਿਅਕਤੀ ਨੂੰ ਮੂਰਖ ਬਣਾ ਦਿੰਦੇ ਹਨ। ਅਜਿਹੀ ਹੀ ਘਟਨਾ ਲੁਧਿਆਣਾ ਵਿਚ ਵਾਪਰੀ ਜਿਥੇ ਇਕ ਅਫ਼ਸਰ ਨੇ ਨਾਜ਼ਾਇਜ ਨੂੰ ਜਾਇਜ਼ ਬਣਾ ਦਿਤਾ।  ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਅਧਿਕਾਰੀਆਂ 'ਤੇ ਲਾਏ ਜਾ ਰਹੇ ਨਾਜਾਇਜ਼ ਨਿਰਮਾਣ ਕਰਵਾਉਣ ਦੀ ਇਵਜ਼ 'ਚ ਰਿਸ਼ਵਤ ਲੈਣ ਦੇ ਦੋਸ਼ ਸੱਚ ਸਾਬਤ ਹੋ ਗਏ ਹਨ।

Navjot Singh SidhuNavjot Singh Sidhuਜ਼ੋਨ ਡੀ ਦੀ ਬਿਲਡਿੰਗ ਬਰਾਂਚ ਦੇ ਇਕ ਇੰਸਪੈਕਟਰ ਨੇ ਪਹਿਲਾਂ ਤਾਂ ਇਕ ਲੱਖ ਰੁਪਏ ਲੈ ਕੇ ਨਾਨ-ਕੰਪਾਊਂਡੇਬਲ ਨਿਰਮਾਣ ਕਰਵਾ ਦਿਤਾ ਅਤੇ ਹੁਣ ਸਿੱਧੂ ਦੀ ਸਖ਼ਤੀ ਦੇ ਡਰੋਂ ਇਮਾਰਤ ਨੂੰ ਸੀਲ ਕਰ ਦਿਤਾ ਤਾਂ ਮੇਅਰ ਦੇ ਕੋਲ ਖ਼ਬਰ ਪਹੁੰਚਣ 'ਤੇ ਇੰਸਪੈਕਟਰ ਵਲੋਂ ਪੈਸੇ ਵਾਪਸ ਕਰਨ ਲਈ ਮਿੰਨਤਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ 'ਚ ਕਿਚਲੂ ਨਗਰ ਮੇਨ ਰੋਡ ਦੇ ਰਿਹਾਇਸ਼ੀ ਇਲਾਕੇ ਵਿਚ ਇਕ ਕਮਰਸ਼ੀਅਲ ਇਮਾਰਤ ਬਣੀ ਹੈ, ਜੋ ਨਾਨ-ਕੰਪਾਊਂਡੇਬਲ ਹੋਣ ਕਾਰਨ ਮੁੱਢਲੇ ਪੱਧਰ 'ਤੇ ਹੀ ਤੋੜਣ ਦੀ ਕਾਰਵਾਈ ਬਣਦੀ ਸੀ

BribeBribeਪਰ ਇੰਸਪੈਕਟਰ ਨੇ ਪਹਿਲਾਂ ਤਾਂ ਇਮਾਰਤ ਬਣਨ ਦਿਤੀ ਅਤੇ ਫਿਰ ਸਿੱਧੂ ਦੀ ਚੈਕਿੰਗ ਦੇ ਡਰੋਂ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਹ ਮਾਮਲਾ ਮੇਅਰ ਕੋਲ ਪਹੁੰਚਿਆ ਤਾਂ ਬਿੱਲੀ ਥੈਲਿਉਂ ਬਾਹਰ ਆ ਗਈ ਤੇ ਪਤਾ ਲੱਗ ਗਿਆ ਕਿ ਇੰਸਪੈਕਟਰ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਲੈ ਕੇ ਇਮਾਰਤ ਬਣਵਾਈ ਸੀ, ਜਿਸ 'ਤੇ ਮੇਅਰ ਨੇ ਕਮਿਸ਼ਨਰ ਤੋਂ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ, ਜਿਸ ਦੇ ਬਾਅਦ ਇੰਸਪੈਕਟਰ ਨੇ ਸੀਲ ਖੋਲ੍ਹ ਦਿਤੀ ਹੈ ਅਤੇ ਰਿਸ਼ਵਤ ਦੇ ਪੈਸੇ ਵਾਪਸ ਕਰਨ ਲਈ ਮਿੰਨਤਾਂ ਕਰ ਰਿਹਾ ਹੈ।

BribeBribeਇੰਸਪੈਕਟਰ ਵਲੋਂ 1 ਲੱਖ ਦੀ ਰਿਸ਼ਵਤ ਲੈ ਕੇ ਨਾਜਾਇਜ਼ ਬਿਲਡਿੰਗ ਦਾ ਨਿਰਮਾਣ ਕਰਵਾਉਣ ਦੇ ਬਾਅਦ ਉਸ ਨੂੰ ਸੀਲ ਕਰਨ ਦਾ ਵਿਵਾਦ ਵਿਜੀਲੈਂਸ ਕੋਲ ਪਹੁੰਚ ਗਿਆ ਹੈ, ਜਿਸ ਬਾਰੇ 'ਚ ਖ਼ੁਫ਼ੀਆ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ। ਉਸ  ਵਿਰੁਧ ਹੈੱਡ ਆਫ਼ਿਸ ਤੋਂ ਮਨਜ਼ੂਰੀ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement