
ਅਦਾਕਾਰੀ ਤੋਂ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਮਸ਼ਹੂਰ ਅਭਿਨੇਤਾ ਕਮਲ ਹਸਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ .....
ਨਵੀਂ ਦਿੱਲੀ : ਅਦਾਕਾਰੀ ਤੋਂ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਮਸ਼ਹੂਰ ਅਭਿਨੇਤਾ ਕਮਲ ਹਸਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਤਾਮਿਲਨਾਡੂ ਦੀ ਰਾਜਨੀਤਕ ਹਾਲਤ ਸਮੇਤ ਕਈ ਮੁੱਦਿਆਂ ਬਾਰੇ ਚਰਚਾ ਕੀਤੀ। ਮੁਲਾਕਾਤ ਮਗਰੋਂ ਗਾਂਧੀ ਨੇ ਟਵਿਟਰ 'ਤੇ ਕਿਹਾ, 'ਕਮਲ ਹਸਨ ਨੂੰ ਮਿਲ ਕੇ ਚੰਗਾ ਲੱਗਾ। ਅਸੀਂ ਤਾਮਿਲਨਾਡੂ ਵਿਚ ਸਿਆਸੀ ਹਾਲਾਤ ਸਮੇਤ ਦੋਹਾਂ ਪਾਰਟੀਆਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ।
' ਹਸਨ ਨੇ ਕਿਹਾ, 'ਰਾਹੁਲ ਜੀ, ਸਮਾਂ ਅਤੇ ਜਾਣਕਾਰੀ ਦੇਣ ਲਈ ਧਨਵਾਦ। ਉਮੀਦ ਕਰਦਾ ਹਾਂ ਕਿ ਸਾਡੀ ਗੱਲਬਾਤ ਤੁਹਾਡੇ ਲਈ ਵੀ ਫ਼ਾਇਦੇਮੰਦ ਰਹੀ ਹੋਵੇਗੀ।' ਹਸਨ ਨੇ ਹਾਲ ਹੀ ਵਿਚ ਤਾਮਿਲਨਾਡੂ ਵਿਚ ਅਪਣੀ ਰਾਜਨੀਤਕ ਪਾਰਟੀ 'ਮੱਕਲ ਨਿਧੀ ਮੱਯਮ' ਕਾਇਮ ਕੀਤੀ ਹੈ। ਰਾਜ ਵਿਚ ਦੋ ਖੇਤਰੀ ਦਲ ਅੰਨਾਡੀਐਮਕੇ ਅਤੇ ਡੀਐਮਕੇ ਪ੍ਰਮੁੱਖ ਹਨ। ਰਾਜ ਵਿਚ 2021 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। (ਏਜੰਸੀ)