
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸਤ ਦੀ ਸ਼ੁਰੂਆਤ...............
ਪੰਜਾਬ:ਪਿਤਾ ਦੇ ਸਨਮਾਨ ਵਿਚ ਦੁਨੀਆ ਭਰ ਵਿਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।ਪਿਤਾ ਦਿਵਸ ਦੇ ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਪੰਜਾਬ ਵਿਚ ਮਸ਼ਹੂਰ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਪਿਤਾ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਸਿਆਸਤ ਦੀ ਦੁਨੀਆ ਵਿਚ ਕਾਮਯਾਬ ਹੋਏ ਬਲਕਿ ਉਹਨਾਂ ਨੇ ਇਕ ਚੰਗੇ ਪਿਤਾ ਹੋਣ ਦਾ ਫਰਜ਼ ਵੀ ਨਿਭਾਇਆ ਹੈ।
Parkash singh Badal
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨਾਲ ਜਾਣੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸਤ ਦੀ ਸ਼ੁਰੂਆਤ 1947 ਵਿੱਚ ਸ਼ੁਰੂ ਕੀਤੀ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਨੂੰ ਬਲਾਕ ਸੰਮਤੀ ਦੇ ਲੰਬੀ ਦਾ ਚੇਅਰਮੈਨ ਰਹੇ।
Parkash Singh Badal
ਪ੍ਰਕਾਸ਼ ਸਿੰਘ ਬਾਦਲ ਨੇ 1957 ਵਿੱਚ ਪਹਿਲੀ ਵਾਰ ਚੋਣ ਜਿੱਤੀ। ਉਹਨਾਂ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ।
Parkash Singh Badal
ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਲੀਡਰਾਂ ਵਿਚੋਂ ਸਭ ਤੋਂ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦਾ ਨਾਮ ਸੁਖਬੀਰ ਸਿੰਘ ਬਾਦਲ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ।
Sukhbir Singh Badal
ਆਪਣੇ ਪਿਤਾ ਦੀਆਂ ਉਮੀਦਾਂ ਤੇ ਖਰਾਂ ਉਤਰਿਆ ਹੈ
11 ਵੀਂ ਅਤੇ 12 ਵੀਂ ਲੋਕ ਸਭਾ ਵਿੱਚ ਫਰੀਦਕੋਟ ਤੋਂ ਸੁਖਬੀਰ ਸਿੰਘ ਜੇਤੂ ਰਹੇ ਸਨ। ਉਹ 1998 ਤੋਂ 1999 ਦੇ ਵਿਚਕਾਰ ਕੇਂਦਰੀ ਰਾਜ ਮੰਤਰੀ ਰਹੇ, ਇਸ ਤੋਂ ਇਲਾਵਾ 2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ।
Sukhbir Badal With Parkash Badal
ਉਹ 2004 ਵਿੱਚ 14 ਵੀਂ ਲੋਕ ਸਭਾ ਵਿੱਚ ਵੀ ਜੇਤੂ ਰਹੇ ਸਨ। ਉਸ ਨੂੰ ਜਨਵਰੀ 2008 ਵਿਚ ਅਕਾਲੀ ਦਲ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ ਸੀ। ਉਸ ਨੇ 2012 ਦੀ ਅਸੈਂਬਲੀ ਵੀ ਜਿੱਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ