ਪਿਤਾ ਦਿਵਸ ‘ਤੇ ਵਿਸ਼ੇਸ਼: ਜਾਣੋ ਕਿਉਂ ਮਨਾਇਆ ਜਾਂਦਾ ਹੈ ਪਿਤਾ ਦਿਵਸ
Published : Jun 15, 2019, 5:23 pm IST
Updated : Jun 20, 2021, 9:10 am IST
SHARE ARTICLE
Father's day
Father's day

ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ 1909 ਵਿਚ ਹੋਈ ਸੀ।

ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ 1909 ਵਿਚ ਹੋਈ ਸੀ। ਵਾਸ਼ਿੰਗਟਨ ਸੋਨੋਰਾ ਲੁਈਸ ਸਮਾਰਟ ਡਾਡ ਨਾਂਅ ਦੀ 16 ਸਾਲਾਂ ਦੀ ਲੜਕੀ ਨੇ ਫਾਦਰਸ ਡੇਅ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਜਦੋਂ ਉਹ 16 ਸਾਲ ਦੀ ਸੀ ਤਾਂ ਉਸ ਸਮੇਂ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ ਪੰਜ ਛੋਟੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ।

Sonora Smart Dodd and His fatherSonora Smart Dodd and His father

ਇਸ ਤੋਂ ਬਾਅਦ ਸੋਨੋਰਾ ਅਤੇ ਉਸ ਦੇ ਭਰਾਵਾਂ ਦੀ ਜ਼ਿੰਮੇਵਾਰੀ ਉਸ ਦੇ ਪਿਤਾ ‘ਤੇ ਆ ਗਈ। 1909 ਵਿਚ ਜਦੋਂ ਉਹ ਮਦਰਸ ਡੇਅ ਬਾਰੇ ਸੁਣ ਰਹੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਕ ਦਿਨ ਪਿਤਾ ਦੇ ਨਾਂਅ ਵੀ ਹੋਣਾ ਚਾਹੀਦਾ ਹੈ। ਸੋਨੋਰਾ ਨੇ ਫਾਦਰਸ ਡੇਅ ਮਨਾਉਣ ਲਈ ਇਕ ਪਟੀਸ਼ਨ ਦਰਜ ਕੀਤੀ। ਇਸ ਪਟੀਸ਼ਨ ਵਿਚ ਸੋਨੋਰਾ ਨੇ ਕਿਹਾ ਸੀ ਕਿ ਉਸ ਦੇ ਪਿਤਾ ਦਾ ਜਨਮਦਿਨ ਜੂਨ ਵਿਚ ਆਉਂਦਾ ਹੈ, ਇਸ ਲਈ ਉਹ ਜੂਨ ਵਿਚ ਫਾਦਰਸ ਡੇਅ ਮਨਾਉਣਾ ਚਾਹੁੰਦੀ ਹੈ।

Father's DayFather's Day

ਇਸ ਪਟੀਸ਼ਨ ਲਈ ਦੋ ਦਸਤਖ਼ਤਾਂ ਦੀ ਜ਼ਰੂਰਤ ਸੀ। ਇਸੇ ਕਾਰਨ ਉਸ ਨੇ ਅਪਣੇ ਆਸ-ਪਾਸ ਮੌਜੂਦ ਚਰਚ ਦੇ ਮੈਂਬਰਾਂ ਨੂੰ ਵੀ ਮਨਾਇਆ। ਪਰ ਫਾਦਰਸ ਡੇਅ ਮਨਾਉਣ ਦੀ ਮਨਜ਼ੂਰੀ ਨਹੀਂ ਮਿਲੀ। ਪਰ ਸੋਨੋਰਾ ਨੇ ਫਾਦਰਸ ਡੇਅ ਮਨਾਉਣ ਬਾਰੇ ਤੈਅ ਕਰ ਲਿਆ। ਇਸ ਲਈ ਉਸ ਨੇ ਦੇਸ਼ ਭਰ ਵਿਚ ਮੁਹਿੰਮ ਚਲਾਈ। ਇਸੇ ਤਰ੍ਹਾਂ 19 ਜੂਨ ਨੂੰ ਫਾਦਰਸ ਡੇਅ ਮਨਾਉਣਾ ਤੈਅ ਹੋਇਆ। ਇਸ ਤੋਂ ਬਾਅਦ 1914 ਵਿਚ ਮਦਰਸ ਡੇਅ ਰਾਸ਼ਟਰੀ ਛੁੱਟੀ ਦੇ ਤੌਰ ‘ਤੇ ਮਨਾਇਆ ਜਾਣ ਲੱਗਿਆ।

Father's DayFather's Day

ਪਰ ਫਾਦਰਸ ਡੇਅ ਨੂੰ ਰਾਸ਼ਟਰੀ ਛੁੱਟੀ ਨਹੀਂ ਐਲਾਨਿਆ ਗਿਆ। ਇਸ ਤੋਂ ਬਾਅਦ ਕਈ ਲੋਕਾਂ ਨੇ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਐਲਾਨਣ ਲਈ ਕਈ ਵਾਰ ਲਿਖਿਆ, ਆਖਿਰਕਾਰ 1970 ਵਿਚ ਰਾਸ਼ਟਰਪਤੀ ਰਿਚਰਡ ਨੇ ਦਸਤਖ਼ਤ ਕਰ ਕੇ ਅਪਣੀ ਮਨਜ਼ੂਰੀ ਦਿੱਤੀ। ਹੌਲੀ-ਹੌਲੀ ਫਾਦਰਸ ਡੇਅ ਮਨਾਉਣ ਦਾ ਰੁਝਾਨ ਪੂਰੀ ਦੁਨੀਆ ਵਿਚ ਫੈਲ ਗਿਆ। ਹੁਣ ਹਰ ਘਰ ਵਿਚ ਫਾਦਰਸ ਡੇਅ ਬਹੁਤ ਪਿਆਰ ਨਾਲ ਮਨਾਇਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement