
ਧਰਮਪਾਲ ਜਲਦ ਹੀ ਆਪਣਾ ਅਹੁਦਾ ਸੰਭਾਲ ਸਕਦੇ ਹਨ
ਚੰਡੀਗੜ੍ਹ-1988 ਬੈਚ ਦੇ ਆਈ.ਏ.ਐੱਸ. ਅਫਸਰ ਧਰਮਪਾਲ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਅੱਜ ਇਹ ਹੁਕਮ ਜਾਰੀ ਕੀਤੇ ਗਏ ਹਨ। ਧਰਮਪਾਲ ਜਲਦ ਹੀ ਆਪਣਾ ਅਹੁਦਾ ਸੰਭਾਲ ਸਕਦੇ ਹਨ। ਦੱਸ ਦਈਏ ਕਿ ਚੰਡੀਗੜ੍ਹ 'ਚ ਪ੍ਰਸ਼ਾਸਕ ਦਾ ਦੇ ਸਲਾਹਕਾਰ ਦਾ ਕਾਰਜਕਾਲ ਤਿੰਨ ਸਾਲਾ ਦਾ ਹੁੰਦਾ ਹੈ।
ਇਹ ਵੀ ਪੜ੍ਹੋ-ਜੁਲਾਈ-ਅਗਸਤ 'ਚ ਕੋਵਿਡ-19 ਟੀਕਾਕਰਨ ਦੀ ਗਤੀ ਵਧਾਏਗੀ ਸਰਕਾਰ : ਅਮਿਤ ਸ਼ਾਹ
ਮੌਜੂਦਾ ਸਮੇਂ 'ਚ ਆਈ.ਏ.ਐੱਸ. ਧਰਮਪਾਲ ਭਾਰਤ ਸਰਕਾਰ ਦੇ ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰਾਲਾ 'ਚ ਵਧੀਕ ਸਕੱਤਰ ਦੇ ਅਹੁਦੇ 'ਤੇ ਤਾਇਤਾਨ ਹਨ।
ਦੱਸ ਦਈਏ ਕਿ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਮਨੋਜ ਪਰਿਦਾ ਦਾ ਕਾਰਜਕਾਲ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ ਹੈ। ਪਰਿਦਾ ਨੂੰ ਭਾਰਤ ਸਰਕਾਰ 'ਚ ਸਕੱਤਰ ਦਾ ਰੈਂਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-SC 'ਚ ਕੇਂਦਰ ਨੇ ਦੱਸਿਆ, ਕੋਰੋਨਾ ਨਾਲ ਹੋਈਆਂ ਮੌਤਾਂ ਨੂੰ ਮੰਨਿਆ ਜਾਵੇਗਾ 'Covid Death'
ਮਨੋਜ ਪਰਿਦਾ 26 ਦਸੰਬਰ 2018 ਨੂੰ ਚੰਡੀਗੜ੍ਹ ਆਏ ਸਨ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਨਿਯੁਕਤ ਹੋਏ ਸਨ। ਉਨ੍ਹਾਂ ਨੇ ਚੰਡੀਗੜ੍ਹ 'ਚ ਕਰੀਬ ਢਾਈ ਸਾਲ ਤੱਕ ਪ੍ਰਸ਼ਾਸਕ ਦੇ ਸਲਾਹਕਾਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਬੀਤੇ ਵੀਰਵਾਰ ਨੂੰ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਹੋਏ ਸਨ। ਉਨ੍ਹਾਂ ਦਾ ਕਾਰਜਕਾਲ 26 ਦਸੰਬਰ 2021 ਨੂੰ ਖਤਮ ਹੋਣਾ ਸੀ ਅਤੇ ਉਹ ਫਰਵਰੀ 2022 'ਚ ਸੇਵਾ ਮੁਕਤ ਹੋ ਜਾਣਗੇ।
ਇਹ ਵੀ ਪੜ੍ਹੋ-WHO ਦਾ ਦਾਅਵਾ : ਕੋਰੋਨਾ ਦੇ ਇਕ ਹੋਰ ਰੂਪ ਨੇ 29 ਦੇਸ਼ਾਂ 'ਚ ਦਿੱਤੀ ਦਸਤਕ
ਦੱਸ ਦਈਏ ਕਿ ਚੰਡੀਗੜ੍ਹ 'ਚ ਪ੍ਰਸ਼ਾਸਕ ਦਾ ਦੇ ਸਲਾਹਕਾਰ ਦਾ ਕਾਰਜਕਾਲ ਤਿੰਨ ਸਾਲਾ ਦਾ ਹੁੰਦਾ ਹੈ ਪਰ ਪਰਿਦਾ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੀ ਕੈਬਨਿਟ ਅਪਵਾਇੰਟਮੈਂਟ ਕਮੇਟੀ ਨੇ ਸਾਲ 1986 ਬੈਚ ਦੇ ਆਈ.ਏ.ਐੱਸ. ਮਨੋਜ ਕੁਮਾਰ ਪਰਿਦਾ ਨੂੰ ਰਾਸ਼ਟਰੀ ਅਥਾਰਿਟੀ ਰਸਾਇਣਿਕ ਹਥਿਆਰ ਸਮਝੌਤਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ।