
ਪਿਛਲੇ 10 ਸਾਲ ਤੋਂ ਬੇਜ਼ੁਬਾਨ ਪਸ਼ੂਆਂ ਦਾ ਢਿੱਡ ਭਰ ਰਿਹਾ
ਪਠਾਨਕੋਟ (ਗੁਰਪ੍ਰੀਤ ਸਿੰਘ) ਸੇਵਾ ਲਈ ਉੱਠੇ ਹੱਥ ਓਨੇ ਹੀ ਮਹਾਨ ਹੁੰਦੇ ਹਨ, ਜਿੰਨੇ ਪਰਮਾਤਮਾ ਅੱਗੇ ਅਰਦਾਸ 'ਚ ਉੱਠਣ ਵਾਲੇ ਹੱਥ। ਦੂਜਿਆਂ ਦੀ ਸੇਵਾ ਕਰਨ ਵਾਲੇ ਇਨਸਾਨ ਉੱਤੇ ਪਰਮਾਤਮਾ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ।
Take care of Animals
ਸੇਵਾ ਭਾਵਨਾ ਦੀ ਜਿਉਂਦੀ ਜਾਗਦੀ ਮਿਸਾਲ ਪੇਸ਼ ਕਰ ਰਿਹਾ ਹੈ, ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਅਧੀਨ ਪੈਂਦੇ ਜੁਗਿਆਲ ਦਾ ਇਹ ਗੁਰਸਿੱਖ ਪਰਿਵਾਰ। ਇਸ ਪਰਿਵਾਰ 'ਚ ਭਾਵੇਂ ਤਿੰਨ ਜੀਅ ਹਨ ਪਰ ਇਨ੍ਹਾਂ ਦੇ ਘਰ ਦੀ ਰਸੋਈ 'ਚ ਰੋਜ਼ਾਨਾ ਇਕ ਟਾਈਮ 'ਚ 100 ਤੋਂ ਵੱਧ ਰੋਟੀਆਂ ਬਣਦੀਆਂ ਹਨ। ਕਾਲੋਨੀ 'ਚ ਆਵਾਰਾ ਘੁੰਮਣ ਵਾਲੇ ਆਵਾਰਾ ਪਸ਼ੂਆਂ ਜਿਵੇਂ ਕੁੱਤੇ, ( Take care of Animals) ਬਿੱਲੀਆਂ, ਗਾਵਾਂ ਆਦਿ ਨੂੰ ਇਹ ਖਾਣਾ ਖੁਆਇਆ ਜਾਂਦਾ ਹੈ।
Take care of Animals
ਇਸ ਗੁਰਸਿੱਖ ਪਰਿਵਾਰ ਨੇ ਇਸ ਨੇਕ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਾਇਆ ਹੋਇਆ ਹੈ। ਇਹ ਪਰਿਵਾਰ ਪਿਛਲੇ 10 ਸਾਲ ਤੋਂ ਲਗਾਤਾਰ ਬੇਜੁਬਾਨ ਪਸ਼ੂਆਂ ਦੀ ਸੇਵਾ ਕਰ ਰਿਹਾ ਹੈ। ਜਦੋਂ ਵੀ ਮਾਂ-ਪਿਓ ਤੇ ਧੀ ਬਾਜ਼ਾਰ ਕਿਸੇ ਕੰਮ ਲਈ ਜਾਂਦੇ ਹਨ ਤਾਂ ਉਹ ਆਪਣੇ ਨਾਲ ਬਰੈੱਡ, ਬਿਸਕੁਟ ਜਾਂ ਹੋਰ ਕੋਈ ਚੀਜ਼ ਲੈ ਜਾਂਦੇ ਹਨ।
Take care of Animals
ਇਹ ਵੀ ਪੜ੍ਹੋ: ਦਿੱਲੀ 'ਚ ਉਦਯੋਗ ਨਗਰ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ
ਉਨ੍ਹਾਂ ਨੂੰ ਜਿੱਥੇ ਵੀ ਕੋਈ ਆਵਾਰਾ ਪਸ਼ੂ ਨਜ਼ਰ ਆਉਂਦਾ ਹੈ, ਉਸ ਦੀ ਸੇਵਾ( Take care of Animals) ਕੀਤੀ ਜਾਂਦੀ ਹੈ। ਇਸ ਪਰਿਵਾਰ ਨੇ ਆਪਣੇ ਘਰ 'ਚ ਇਕ ਕਮਰਾ ਵਿਸ਼ੇਸ਼ ਤੌਰ 'ਤੇ ਇਨ੍ਹਾਂ ਆਵਾਰਾ ਪਸ਼ੂ ਲਈ ਰੱਖਿਆ ਹੋਇਆ ਹੈ, ਜਿੱਥੇ ਇਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਪੱਟੀ ਵੀ ਕੀਤੀ ਜਾਂਦੀ ਹੈ।
Take care of Animals
ਇਹ ਵੀ ਪੜ੍ਹੋ: ਪਿੰਡ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਪਤੀ-ਪਤਨੀ ਨੇ ਕੀਤੀ ਮਿਹਨਤ, ਪੁੱਟਿਆ 20 ਫੁੱਟ ਡੂੰਘਾ ਖੂਹ
ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕਰਨ ਵਾਲੇ ਪਿਓ ਤੇ ਧੀ ਦੋਵੇਂ ਵਕੀਲ ਹਨ( Gursikh family relies on speechless) ਅਤੇ ਮਾਂ ਰਣਜੀਤ ਸਾਗਰ ਡੈਮ ਵਿਭਾਗ 'ਚ ਸੁਪਰਡੈਂਟ ਵਜੋਂ ਤੈਨਾਤ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਗੁਰੂਆਂ ਵੱਲੋਂ ਵਿਖਾਏ ਰਸਤੇ 'ਤੇ ਚੱਲਦਿਆਂ ਇਹ ਸੇਵਾ (Take care of Animals) ਕਰ ਰਹੇ ਹਨ।
Take care of Animals
ਕੁਦਰਤ ਨੇ ਸਾਰਿਆਂ ਨੂੰ ਬਰਾਬਰ ਜਿਉਣ ਦਾ ਹੱਕ ਦਿੱਤਾ ਹੈ। ਬੇਜੁਬਾਨ ਪਸ਼ੂਆਂ ਦੀ ਮੌਤ 'ਤੇ ਭਾਵੇਂ ਕਿਸੇ ਨੂੰ ਕੋਈ ਫ਼ਰਕ ਨਾ ਪੈਂਦਾ ਹੋਵੇ, ਪਰ ਇਹ ਗੁਰਸਿੱਖ ( Gursikh family relies on speechless) ਪਰਿਵਾਰ ( Take care of Animals) ਜਿਸ ਸ਼ਿੱਦਤ ਨਾਲ ਸੇਵਾ ਸੰਭਾਲ ਕਰ ਰਿਹਾ ਹੈ। ਉਸ ਦੀ ਜਿੰਨੀ ਸਿਫ਼ਤ ਕੀਤੀ ਜਾਵੇ, ਘੱਟ ਹੈ।
Gursikh family relies on speechless