ਅਮਰੀਕਾ ’ਚ ‘ਮਿੱਟੀ ਬਚਾਉ ਵਾਕੇਥਾਨ’ ’ਚ ਸ਼ਾਮਲ ਹੋਏ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ
Published : Jun 21, 2022, 12:04 am IST
Updated : Jun 21, 2022, 12:04 am IST
SHARE ARTICLE
image
image

ਅਮਰੀਕਾ ’ਚ ‘ਮਿੱਟੀ ਬਚਾਉ ਵਾਕੇਥਾਨ’ ’ਚ ਸ਼ਾਮਲ ਹੋਏ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ

ਹਿਊਸਟਨ, 20 ਜੂਨ :ਅਮਰੀਕਾ ’ਚ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਮਿੱਟੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ‘ਵਾਕੇਥਾਨ’ ਵਿਚ ਹਿੱਸਾ ਲਿਆ। ਉਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਿੱਟੀ ਦੇ ਜੈਵਿਕ ਤੱਤਾਂ ਨੂੰ 3-6 ਪ੍ਰਤੀਸ਼ਤ ਤਕ ਵਧਾਉਣ ਦੀ ਦਿਸ਼ਾ ’ਚ ਯਤਨ ਤੇਜ਼ ਕਰਨ ਦੀ ਵੀ ਅਪੀਲ ਕੀਤੀ। ‘ਕਾਨਿਸ਼ਿਅਸ ਪਲੈਨੇਟ’ ਦੇ ਸਹਿਯੋਗ ਨਾਲ ਈਸ਼ਾ ਫਾਊਂਡੇਸ਼ਨ ਦੁਆਰਾ ਆਯੋਜਿਤ 5 ਕਿਲੋਮੀਟਰ ਲੰਬੀ ਵਾਕੇਥਾਨ ਮਨੁੱਖੀ ਗਤੀਵਿਧੀਆਂ ਨੂੰ ਕੁਦਰਤ ਅਤੇ ਸਾਡੀ ਗ੍ਰਹਿ ’ਤੇ ਮੌਜੂਦ ਸਾਰੇ ਜੀਵਾਂ ਦੀ ਮਦਦ ਕਰਨ ਲਈ ਇਕਸਾਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸੀ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀ ਤਾ ਜਾ ਸਕੇ। ਅਧਿਕਾਰੀਆਂ ਮੁਤਾਬਕ, ਭਿਆਨਕ ਗਰਮੀ ਦੇ ਬਾਵਜੂਦ ਉੱਤਰੀ ਅਤੇ ਦਖਣੀ ਅਮਰੀਕਾ ਦੇ 60 ਤੋਂ ਵੱਧ ਸ਼ਹਿਰਾਂ ’ਚ ਸੈਂਕੜੇ ਲੋਕ ਮਿੱਟੀ ਬਚਾਓ ਅੰਦੋਲਨ ’ਚ ਸ਼ਾਮਲ ਹੋਏ। ਹਿਊਸਟਨ ’ਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਮੀਡੀਆ ਕਰਮਚਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਵਾਕੇਥਾਨ ’ਚ ਹਿੱਸਾ ਲਿਆ।     (ਏਜੰਸੀ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement