ਰੂਸੀ ਪੱਤਰਕਾਰ ਨੇ ਯੂਕਰੇਨੀ ਬੱਚਿਆਂ ਲਈ ਅਪਣਾ ਨੋਬਲ ਪੁਰਸਕਾਰ ਵੇਚਿਆ
Published : Jun 21, 2022, 12:07 am IST
Updated : Jun 21, 2022, 12:07 am IST
SHARE ARTICLE
image
image

ਰੂਸੀ ਪੱਤਰਕਾਰ ਨੇ ਯੂਕਰੇਨੀ ਬੱਚਿਆਂ ਲਈ ਅਪਣਾ ਨੋਬਲ ਪੁਰਸਕਾਰ ਵੇਚਿਆ

ਨਿਊਯਾਰਕ, 20 ਜੂਨ : ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲੇ ਆਪਣੇ ਨੋਬਲ ਪੁਰਸਕਾਰ ਦੀ ਸੋਮਵਾਰ ਰਾਤ ਨੂੰ ਨਿਲਾਮੀ ਕੀਤੀ। ਮੁਰਾਤੋਵ ਨਿਲਾਮੀ ਤੋਂ ਹੋਣ ਵਾਲੀ ਕਮਾਈ ਸਿੱਧਾ ਯੂਨੀਸੇਫ ਨੂੰ ਦੇਣਗੇ ਤਾਂ ਜੋ ਯੂਕ੍ਰੇਨ ਵਿਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਅਕਤੂਬਰ 2021 ਵਿਚ ਸੋਨ ਤਮਗ਼ੇ ਨਾਲ ਸਨਮਾਨਿਤ ਮੁਰਾਤੋਵ ਨੇ ਸੁਤੰਤਰ ਰੂਸੀ ਅਖ਼ਬਾਰ ਨੋਵਾਯਾ ਗਜ਼ਟ ਦੀ ਸਥਾਪਨਾ ਕੀਤੀ ਅਤੇ ਉਹ ਮਾਰਚ ਵਿਚ ਅਖ਼ਬਾਰ ਬੰਦ ਹੋਣ ਦੇ ਸਮੇਂ ਇਸ ਦੇ ਮੁੱਖ ਸੰਪਾਦਕ ਸਨ। ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਜਨਤਕ ਅਸੰਤੋਸ਼ ਨੂੰ ਦਬਾਉਣ ਅਤੇ ਪੱਤਰਕਾਰਾਂ ’ਤੇ ਰੂਸੀ ਕਾਰਵਾਈਆਂ ਕਾਰਨ ਇਸ ਅਖ਼ਬਾਰ ਨੂੰ ਬੰਦ ਕਰ ਦਿਤਾ ਗਿਆ ਸੀ। ਮੁਰਾਤੋਵ ਨੇ ਪੁਰਸਕਾਰ ਦੀ ਨਿਲਾਮੀ ਤੋਂ ਮਿਲੀ 5,00,000 ਡਾਲਰ ਦੀ ਨਕਦ ਰਾਸ਼ੀ ਇਕ ਚੈਰਿਟੀ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾਨ ਦਾ ਉਦੇਸ਼ ‘‘ਸ਼ਰਨਾਰਥੀ ਬੱਚਿਆਂ ਨੂੰ ਭਵਿੱਖ ਲਈ ਇਕ ਮੌਕਾ ਦੇਣਾ” ਹੈ। ਮੁਰਾਤੋਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਖ਼ਾਸ ਤੌਰ ’ਤੇ ਉਨ੍ਹਾਂ ਬੱਚਿਆਂ ਲਈ ਚਿੰਤਤ ਹਨ, ਜੋ ਯੂਕ੍ਰੇਨ ਵਿਚ ਸੰਘਰਸ਼ ਕਾਰਨ ਅਨਾਥ ਹੋ ਗਏ ਹਨ।
ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦਾ ਭਵਿੱਖ ਵਾਪਸ ਦੇਣਾ ਚਾਹੁੰਦੇ ਹਾਂ।” ਹੈਰੀਟੇਜ ਆਕਸ਼ਨ ਦੁਆਰਾ ਜਾਰੀ ਕੀਤੀ ਗਈ ਇਕ ਵੀਡੀਉ ਵਿਚ ਮੁਰਾਤੋਵ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਰੂਸ ਵਿਰੁਧ ਲਾਈਆਂ ਗਈਆਂ ਅੰਤਰਰਾਸ਼ਟਰੀ ਪਾਬੰਦੀਆਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਵਰਗੀਆਂ ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤਕ ਪਹੁੰਚਣ ਤੋਂ ਰੋਕ ਨਹੀਂ ਸਕਦੀਆਂ। ਨਿਲਾਮੀ ਪ੍ਰਕਿਰਿਆ ਦਾ ਸੰਚਾਲਨ ਕਰਨ ਵਾਲੀ ਹੈਰੀਟੇਜ ਆਕਸ਼ਨ ਇਸ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ ਕੋਈ ਹਿੱਸਾ ਨਹੀਂ ਲੈ ਰਹੀ ਹੈ। ਮੁਰਾਤੋਵ ਨੂੰ ਪਿਛਲੇ ਸਾਲ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਨਾਲ ਸਾਂਝੇ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ। ਉਨ੍ਹਾਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਗਏ ਸੰਘਰਸ਼ਾਂ ਲਈ ਸਨਮਾਨਿਤ ਕੀਤਾ ਗਿਆ। ਮੁਰਾਤੋਵ 2014 ਵਿਚ ਰੂਸ ਦੁਆਰਾ ਕ੍ਰੀਮੀਆ ’ਤੇ ਕਬਜ਼ਾ ਕਰਨ ਅਤੇ ਯੂਕ੍ਰੇਨ ਵਿਰੁਧ ਜੰਗ ਛੇੜਨ ਦੇ ਸਖ਼ਤ ਆਲੋਚਕ ਰਹੇ ਹਨ।     (ਏਜੰਸੀ)
 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement