
ਗੁਰਪ੍ਰੀਤ ਗੋਰਾ ਵਾਸੀ ਮੋਗਾ ਅਤੇ ਰੋਹਿਤ ਸਿੰਘ ਵਾਸੀ ਗੰਗਾਨਗਰ ਵਜੋਂ ਹੋਈ ਪਛਾਣ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਦੋ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨੌਜੁਆਨਾਂ ਦੇ ਸਬੰਧ ਪਾਕਿਸਤਾਨ ਦੇ ਆਈ.ਐਸ.ਆਈ. ਏਜੰਟ ਨਾਲ ਦੱਸੇ ਜਾ ਰਹੇ ਹਨ। ਦੋਵੇਂ ਨੌਜੁਆਨ ਦੋ ਸਾਲਾਂ ਤੋਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ।
ਇਹ ਵੀ ਪੜ੍ਹੋ: ਪਤੀ-ਪਤਨੀ ਵੱਲੋਂ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਬੇਰਹਿਮੀ ਹੈ, ਅਪਰਾਧ ਨਹੀਂ - ਕਰਨਾਟਕ HC
ਐਸ.ਐਸ.ਓ.ਸੀ. ਦੇ ਸੂਤਰਾਂ ਅਨੁਸਾਰ ਦੋਵਾਂ ਨੂੰ ਲਾਂਡਰਾਂ ਕਾਲਜ ਨੇੜਿਉਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਗੋਰਾ ਵਾਸੀ ਮੋਗਾ ਅਤੇ ਰੋਹਿਤ ਸਿੰਘ ਵਾਸੀ ਗੰਗਾਨਗਰ ਵਜੋਂ ਹੋਈ ਹੈ। ਦੋਹਾਂ ਵਿਰੁਧ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਗਰੋਂ ਦੋਹਾਂ ਨੂੰ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿਤਾ। ਹੁਣ ਇਨ੍ਹਾਂ ਨੂੰ 23 ਜੂਨ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਫਰੀਦਕੋਟ 'ਚ ਗੁਰੂਘਰ 'ਚ ਲੱਗੀ ਅੱਗ, ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ
ਐਸ.ਐਸ.ਓ.ਸੀ. ਸੂਤਰਾਂ ਅਨੁਸਾਰ ਗੁਰਪ੍ਰੀਤ ਗੋਰਾ ਪੰਜਾਬੀ ਗਾਇਕ ਵੀ ਹੈ। ਉਸ ਨੇ ਕੁਝ ਗੀਤ ਗਾਏ ਹਨ ਅਤੇ ਪੰਜਾਬੀ ਇੰਡਸਟਰੀ ਵਿਚ ਅਰਮਾਨ ਵਜੋਂ ਜਾਣੇ ਜਾਂਦੇ ਹਨ। ਗੁਰਪ੍ਰੀਤ ਗੋਰਾ ਵਿਰੁਧ ਪਹਿਲਾਂ ਵੀ ਐਨ.ਡੀ.ਪੀ.ਐਸ. ਤਹਿਤ ਕੇਸ ਦਰਜ ਹੈ। ਦੋਵੇਂ ਮੁਲਜ਼ਮ ਮੋਹਾਲੀ ਅਤੇ ਆਸ-ਪਾਸ ਨਸ਼ੇ ਦੀ ਤਸਕਰੀ ਕਰਦੇ ਸਨ। ਉਹ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਸੂਤਰਾਂ ਅਨੁਸਾਰ ਉਹ ਪਾਕਿਸਤਾਨ ਦੇ ਇਕ ਆਈ.ਐਸ.ਆਈ. ਏਜੰਟ ਦੇ ਸੰਪਰਕ ਵਿਚ ਸਨ ਅਤੇ ਮੰਗ ਅਨੁਸਾਰ ਸਰਹੱਦ ਪਾਰੋਂ ਨਸ਼ਾ ਮੰਗਵਾਉਂਦੇ ਸੀ। ਐਸ.ਐਸ.ਓ.ਸੀ. ਨੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਵਿਚ ਲਾਂਚ ਹੋਈ ਦੁਨੀਆਂ ਦੀ ਪਹਿਲੀ Saliva Pregnancy Test Kit
ਬਿਲਡਲ ’ਤੇ ਚਲਾਈਆਂ ਸੀ ਗੋਲੀਆਂ
ਐਸ.ਐਸ.ਓ.ਸੀ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 7 ਮਈ ਨੂੰ ਸੋਹਾਣਾ ਥਾਣੇ ਅਧੀਨ ਪੈਂਦੇ ਸੈਕਟਰ-79 ਵਿਚ ਇਕ ਬਿਲਡਰ ਉਤੇ ਗੋਲੀਬਾਰੀ ਹੋਈ ਸੀ। ਬਿਲਡਰ ਦੀ ਲੱਤ ਵਿਚ ਗੋਲੀ ਲੱਗੀ। ਜਾਂਚ 'ਚ ਸਾਹਮਣੇ ਆਇਆ ਕਿ ਹਮਲੇ 'ਚ ਪੰਜ ਲੋਕ ਸ਼ਾਮਲ ਸਨ, ਜਿਨ੍ਹਾਂ 'ਚੋਂ ਤਿੰਨ ਦੀ ਪਛਾਣ ਪੁਲਿਸ ਨੇ ਕਰ ਲਈ ਹੈ ਜਦਕਿ ਦੋ ਅਣਪਛਾਤੇ ਹਨ। ਗੋਰਾ ਅਤੇ ਰੋਹਿਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਹ ਦੋਵੇਂ ਉਸ ਵਾਰਦਾਤ ਵਿਚ ਵੀ ਸ਼ਾਮਲ ਸਨ। ਇਹ ਮਾਮਲਾ ਥਾਣਾ ਸੋਹਾਣਾ ਵਿਖੇ ਦਰਜ ਕੀਤਾ ਗਿਆ ਸੀ। ਸੋਹਾਣਾ ਪੁਲਿਸ ਵੀ ਉਨ੍ਹਾਂ ਦੀ ਭਾਲ ਕਰ ਰਹੀ ਸੀ।