
Fatehabad Murder : ਦੋਵਾਂ ਦੀਆਂ ਲਾਸ਼ਾਂ ਘਰ ਤੋਂ ਥੋੜ੍ਹੀ ਦੂਰੀ 'ਤੇ ਖੇਤ ’ਚੋਂ ਮਿਲੀਆਂ
Fatehabad Murder : ਫਤਿਹਾਬਾਦ- ਪਿੰਡ ਚਾਂਦਪੁਰਾ ਵਿਚ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੀ ਪਤਨੀ ਅਤੇ ਜੀਜਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਲੰਬੇ ਸਮੇਂ ਤੋਂ ਨਾਜਾਇਜ਼ ਸਬੰਧ ਸਨ ਅਤੇ ਦੋਵੇਂ ਹਾਲ ਹੀ 'ਚ ਘਰੋਂ ਭੱਜ ਗਏ ਸਨ। ਦੋਵਾਂ ਦੀਆਂ ਲਾਸ਼ਾਂ ਘਰ ਤੋਂ ਥੋੜ੍ਹੀ ਦੂਰੀ 'ਤੇ ਖੇਤ ’ਚ ਖੂਨ ਨਾਲ ਲੱਥਪੱਥ ਹਾਲਤ 'ਚ ਪਈਆਂ ਮਿਲੀਆਂ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਤੜਕੇ ਐਸਪੀ ਆਸਥਾ ਮੋਦੀ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਪੁਲਿਸ ਨੇ ਜਸਵਿੰਦਰ ਸਿੰਘ ਬਿੱਕਰ ਸਿੰਘ ਅਤੇ ਪਰਵਿੰਦਰ ਸਿੰਘ ਤਿੰਨੋਂ ਨਿਵਾਸੀ ਪਿੰਡ ਚਾਂਦਪੁਰਾ ’ਤੇ ਹੱਤਿਆਂ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਟੋਹਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਇਹ ਵੀ ਪੜੋ:Bangladesh PM Sheikh Hasina : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋ ਦਿਨਾਂ ਦੇ ਦੌਰੇ 'ਤੇ ਆਉਣਗੇ ਭਾਰਤ
ਪਿੰਡ ਬਬਨਪੁਰ ਨਿਵਾਸੀ ਮਿੱਠੂ ਸਿੰਘ ਨੇ ਦੱਸਿਆ ਕਿ ਪੁੱਤਰ 36 ਸਾਲਾ ਜਗਸੀਰ ਸਿੰਘ ਦਾ ਵਿਆਹ ਪਿੰਡ ਚਾਂਦੁਪਰਾ ਨਿਵਾਸੀ ਹਰਪ੍ਰੀਤ ਕੌਰ ਉਰਫ਼ ਕਿਰਨ ਨਾਲ ਹੋਇਆ ਸੀ। ਵਿਆਹ ਦੇ ਬਾਅਦ ਜਗਸੀਰ ਸਿੰਘ ਨੇ ਆਪਣੇ ਸਾਲੇ ਜਸਵਿੰਦਰ ਸਿੰਘ ਦੀ ਪਤਨੀ ਮੂਰਤੀ ਕੌਰ (32) ਨਾਲ ਨਾਜਾਇਜ਼ ਸਬੰਧ ਸਨ।
ਮਿੱਠੂ ਸਿੰਘ ਨੇ ਦੱਸਿਆ ਕਿ ਉਸ ਨੇ ਦੋਵਾਂ ਪਰਿਵਾਰਾਂ ਨੂੰ ਕਈ ਵਾਰ ਸਮਝਾਇਆ ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ। ਜਾਂਚ ’ਚ ਸਾਹਮਣੇ ਆਇਆ ਕਿ ਮੂਰਤੀ ਕੌਰ ਅਤੇ ਜਗਸੀਰ ਸਿੰਘ 12 ਦਿਨ ਪਹਿਲਾਂ ਤੋਂ ਘਰੋਂ ਲਾਪਤਾ ਸਨ। ਦੋਵੇਂ ਆਪਣੇ ਬੈਗ 'ਚ ਨਾਂਦੇੜ ਸਾਹਿਬ ਤੋਂ ਦਿੱਲੀ ਦੀ ਰੇਲ ਟਿਕਟ ਮਿਲੇ ਹਨ । ਜਸਵਿੰਦਰ ਸਿੰਘ ਗੱਡੀ ਤੋਂ ਮੂਰਤੀ ਅਤੇ ਜਗਸੀਰ ਨੂੰ ਜਾਖ਼ਲ ਤੋਂ ਚਾਂਦਪੁਰਾ ਲਿਆਂਦਾ ਗਿਆ। ਬਾਅਦ 'ਚ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਨਾਲ ਦੋਨਾਂ ਦਾ ਕਤਲ ਕਰ ਦਿੱਤਾ । ਵੀਰਵਾਰ ਸਵੇਰੇ ਦੋਨਾਂ ਦੀਆਂ ਲਾਸ਼ਾਂ ਖੇਤ ਵਿਚ ਖੂਨ ਨਾਲ ਲੱਥਪੱਥ ਮਿਲੀਆਂ।
(For more news apart from Murder of wife and brother-in-law due to Illicit relationship in Fatehabad News in Punjabi, stay tuned to Rozana Spokesman)