ਫ਼ੀਸ ਭਰਨ ਦੇ ਬਾਵਜੂਦ ਰੋਲ ਨੰਬਰ ਨਾ ਦੇਣ ਦਾ ਦੋਸ਼
Published : Jul 21, 2018, 11:57 am IST
Updated : Jul 21, 2018, 11:57 am IST
SHARE ARTICLE
Gursewak Singh Son of Darshan Singh
Gursewak Singh Son of Darshan Singh

ਪਿੰਡ ਦੁੱਲੇਵਾਲਾ ਦੇ ਵਸਨੀਕ ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ 'ਤੇ ਫੀਸ ਭਰਨ ਦੇ ਬਾਵਜੂਦ ਬੱਚੇ ਨੂੰ ਰੋਲ ਨੰਬਰ ਨਾ ...

ਭਾਈ ਰੂਪਾ, ਪਿੰਡ ਦੁੱਲੇਵਾਲਾ ਦੇ ਵਸਨੀਕ ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ 'ਤੇ ਫੀਸ ਭਰਨ ਦੇ ਬਾਵਜੂਦ ਬੱਚੇ ਨੂੰ ਰੋਲ ਨੰਬਰ ਨਾ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਡੀ.ਸੀ ਬਠਿੰਡਾ ਨੂੰ ਦਿੱਤੇ ਮੰਗ ਪੱਤਰ ਰਾਹੀਂ ਦੱਸਿਆ ਕਿ ਉਸ ਦਾ ਸਪੁੱਤਰ ਰਵਿੰਦਰ ਸਿੰਘ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ (ਬਠਿੰਡਾ) ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।

ਜਿਸ ਦੀ ਫੀਸ ਉਨ੍ਹਾਂ ਨੇ ਮਾਰਚ 2018 ਵਿਚ ਭਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਫੀਸ ਦੇ ਸਬੰਧ ਵਿੱਚ ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਬੈਂਕ ਦਾ ਇੱਕ ਚੈੱਕ ਵੀ ਦਿੱਤਾ ਸੀ ਅਤੇ ਫੀਸ ਭਰਨ ਉਪਰੰਤ ਮੇਰੇ ਮੰਗਣ ਦੇ ਬਾਵਜੂਦ ਉਨ੍ਹਾਂ ਮੇਰਾ ਇਹ ਚੈੱਕ ਵਾਪਿਸ ਨਹੀਂ ਕੀਤਾ ਅਤੇ 3250 ਰੁਪਏ ਹੋਰ ਫੀਸ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਧਮਕੀ ਦਿੱਤੀ ਕਿ ਫੀਸ ਨਾ ਭਰਨ ਦੀ ਸੂਰਤ ਵਿਚ ਤੁਹਾਡੇ ਬੱਚੇ ਨੂੰ ਪੇਪਰ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ ਜਦਕਿ 19 ਜੁਲਾਈ ਨੂੰ ਮੇਰੇ ਪੁੱਤਰ ਰਵਿੰਦਰ ਸਿੰਘ ਦਾ ਰੀਪੀਅਰ ਦਾ ਪੇਪਰ ਸੀ

ਪਰ ਸਕੂਲ ਵੱਲੋਂ ਰੋਲ ਨੰਬਰ ਨਾ ਦੇਣ ਕਾਰਨ ਉਸ ਦਾ ਪੇਪਰ ਨਹੀਂ ਹੋ ਸਕਿਆ। ਗੁਰਸੇਵਕ ਸਿੰਘ ਨੇ ਡੀ.ਸੀ ਬਠਿੰਡਾ ਤੋ ਮੰਗ ਕੀਤੀ ਕਿ ਇਸ ਸਬੰਧ ਵਿਚ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਪ੍ਰਬੰਧਕਾਂ ਨੇ ਉਨ੍ਹਾਂ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਅਦ ਕਰਾਰ ਦਿੰਦਿਆਂ ਕਿਹਾ ਕਿ ਸਕੂਲ ਨੇ ਰੋਲ ਨੰਬਰ ਦੇਣ ਤੋਂ ਕੋਈ ਨਾਂਹ ਨਹੀਂ ਕੀਤੀ ਅਤੇ ਰੋਲ ਨੰਬਰ ਲੈ ਕੇ ਜਾਣ ਸਬੰਧੀ ਮਾਪਿਆਂ ਨੂੰ ਕਈ ਵਾਰ ਫੋਨ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement