
ਪੰਜਾਬ ਪੁਲਿਸ ਨੇ ਬੀਐਸਐਫ਼ ਦੇ ਇਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ
ਚੰਡੀਗੜ੍ਹ, 20 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪੁਲਿਸ ਨੇ ਬੀਐਸਐਫ਼ ਦੇ ਇਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗ਼ੈਰਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ ਇਸੇ ਸਬੰਧ ਵਿਚ ਪਿਛਲੇ ਹਫ਼ਤੇ ਇਕ ਫ਼ੌਜੀ ਜਵਾਨ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦਸਿਆ ਕਿ ਇਸ ਕੇਸ ਵਿਚ ਹੁਣ ਤਕ 8 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਪੁਲਿਸ ਇਸ ਲਈ ਪੈਸੇ ਦੀ ਵੱਡੀ ਲੈਣ ਦੇਣ ਕਰਨ ਦੀ ਜਾਂਚ ਦੀ ਪੈਰਵੀ ਦੀ ਪਾਲਣਾ ਕਰਨ ਵਿਚ ਸਰਗਰਮ ਹੈ।
ਬੀਐਸਐਫ਼ ਦੇ ਸਿਪਾਹੀ ਸੁਮਿਤ ਕੁਮਾਰ ਦੁਆਰਾ ਕੀਤੇ ਖੁਲਾਸਿਆਂ ਦੇ ਅਧਾਰ ਉਤੇ ਭਾਰਤੀ ਸੈਨਾ ਦੇ ਇਕ ਸਿਪਾਹੀ ਰਮਨਦੀਪ ਸਿੰਘ ਨੂੰ ਬਰੇਲੀ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਥੇ ਉਹ ਇਸ ਵੇਲੇ ਤਾਇਨਾਤ ਸੀ। ਇਸ ਨੂੰ ਇਕ ਹਫ਼ਤਾ ਪਹਿਲਾਂ ਜਲੰਧਰ (ਦਿਹਾਤੀ) ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਉਸ ਦੇ ਸਾਥੀ ਬੀਐਸਐਫ਼ ਦੇ ਸਿਪਾਹੀ ਸੁਮਿਤ ਕੁਮਾਰ ਦੀ ਸੂਚਨਾ ਉਪਰ ਕਾਬੂ ਕੀਤਾ ਹੈ। ਪੁਲਿਸ ਨੇ ਰਮਨਦੀਪ ਦੇ ਤਿੰਨ ਸਾਥੀ ਤਰਨਜੋਤ ਸਿੰਘ ਉਰਫ ਤੰਨਾ, ਜਗਜੀਤ ਸਿੰਘ ਉਰਫ ਲਾਡੀ ਅਤੇ ਸਤਿੰਦਰ ਸਿੰਘ ਉਰਫ ਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਲਾ ਕੋਲੋਂ ਨਸ਼ੇ ਦੀ ਰਕਮ ਵਜੋਂ 10 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ।
ਇਹ ਫ਼ੌਜੀ ਜਵਾਨ ਸਰਹੱਦ ਪਾਰੋਂ ਨਸ਼ੀਲੀਆਂ ਵਸਤਾਂ ਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਵਿਚ ਸ਼ਾਮਲ ਹਨ। ਇਹ ਦੋਵੇਂ ਅਪਣੇ ਪਿੰਡ ਵਿਚ ਕਤਲ ਕਰਨ ਤੋਂ ਬਾਅਦ ਗੁਰਦਾਸਪੁਰ ਜੇਲ ਵਿਚ ਇਕੱਠੇ ਬੰਦ ਸਨ ਅਤੇ ਹੁਣ ਜਮਾਨਤ 'ਤੇ ਬਾਹਰ ਸਨ। ਪੁਲਿਸ ਦੇ ਡਾਇਰੈਕਟਰ ਜਨਰਲ ਨੇ ਦਸਿਆ ਕਿ, ਹੁਣ ਤਕ ਕੀਤੀ ਗਈ ਜਾਂਚ ਦੇ ਅਧਾਰ ਤੇ, ਇਨ੍ਹਾਂ ਮੁਲਜ਼ਮਾਂ ਵਲੋਂ ਹੁਣ ਤਕ 42 ਪੈਕੇਟ ਹੈਰੋਇਨ, 9 ਮਿਲੀਮੀਟਰ ਦੀ ਵਿਦੇਸ਼ੀ ਬਣੀ ਪਿਸਤੌਲ (80 ਜ਼ਿੰਦਾ ਕਾਰਤੂਸਾਂ ਅਤੇ 12 ਬੋਰ ਬੰਦੂਕ ਦੇ 2 ਜ਼ਿੰਦਾ ਕਾਰਤੂਸਾਂ) ਤਸਕਰੀ ਕੀਤੇ ਜਾਣ ਦਾ ਸ਼ੱਕ