Jallianwala Bagh ‘ਚ ਲੱਗੀਆਂ ਤਸਵੀਰਾਂ ਦੇਖ ਗਰਮ ਹੋਏ ਮੰਨਾ ਨੇ ਲਿਆਂਦੀ ਨ੍ਹੇਰੀ!
Published : Jul 21, 2020, 3:54 pm IST
Updated : Jul 21, 2020, 3:54 pm IST
SHARE ARTICLE
Jallianwala Bagh Pictures Controversy Mandeep Singh Manna Navjot Singh Sidhu
Jallianwala Bagh Pictures Controversy Mandeep Singh Manna Navjot Singh Sidhu

ਉਸ ਸਮੇਂ ਜਿਹੜੇ ਲੋਕ ਬਚੇ ਸਨ ਉਹਨਾਂ ਵਿਚ ਸ਼ਹੀਦ ਊਧਮ ਸਿੰਘ...

ਅੰਮ੍ਰਿਤਸਰ: ਸਮਾਜ ਸੇਵੀ ਮਨਦੀਪ ਸਿੰਘ ਮੰਨਾ ਜਲ੍ਹਿਆਂਵਾਲੇ ਬਾਗ਼ ਦੇ ਬਾਹਰ ਖੜ੍ਹ ਕੇ ਸਰਕਾਰ ਤੇ ਸਵਾਲ ਚੁੱਕੇ ਹਨ। ਗੁੱਸੇ ਵਿਚ ਆਏ ਮਨਦੀਪ ਮੰਨਾ ਨੇ ਨਵੀਂ ਉਸਾਰੀ ਨੂੰ ਲੈ ਕੇ ਸਰਕਾਰ ਤੇ ਖੂਬ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਇਤਿਹਾਸਕ ਸਥਾਨ ਤੇ ਅਜਿਹੀਆਂ ਤਸਵੀਰਾਂ ਲਗਾਈਆਂ ਹਨ ਜਿਸ ਨੂੰ ਦੇਖ ਕੇ ਸ਼ਰਮ ਨਾਲ ਸਭ ਦਾ ਸਿਰ ਝੁੱਕ ਜਾਂਦਾ ਹੈ।

Jallianwala BaghJallianwala Bagh

ਜਲ੍ਹਿਆਂਵਾਲੇ ਬਾਗ਼ ਬਾਰੇ ਗੱਲ ਕਰਦਿਆਂ ਉਹਨਾਂ ਦਸਿਆ ਕਿ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਦੇਸ਼ ਦੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਮਿਊਜ਼ੀਅਮ ਬਣਿਆ ਹੋਇਆ ਹੈ। 1995 ਵਿਚ ਉਹਨਾਂ ਦੀ ਕੁਰਬਾਨੀ ਤੇ ਉਤਰਾਖੰਡ ਵਿਚ ਮਾਇਆਵਤੀ ਨੇ ਇਕ ਜ਼ਿਲ੍ਹਾ ਬਣਵਾਇਆ ਹੋਇਆ ਹੈ ਜਿਸ ਦਾ ਨਾਮ ਹੈ ਸ਼ਹੀਦ ਊਧਮ ਸਿੰਘ ਨਗਰ। ਇਹਨਾਂ ਮਹਾਨ ਸ਼ਖ਼ਸ਼ੀਅਤਾਂ ਦੇ ਬੁੱਤ ਤਾਂ ਹੀ ਲਗਦੇ ਹਨ ਕਿਉਂ ਕਿ ਇਹਨਾਂ ਵੱਲੋਂ ਦੇਸ਼ ਲਈ ਕੁਰਬਾਨੀ ਕੀਤੀ ਗਈ ਸੀ।

Jallianwala BaghJallianwala Bagh

13 ਅਪ੍ਰੈਲ 1919 ਨੂੰ ਹੋਏ ਇਸ ਕਾਂਡ ਵਿੱਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਹੋ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਬਰਤਾਨਵੀ ਫੌਜੀ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ। ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।

Jallianwala BaghJallianwala Bagh

ਇਤਿਹਾਸਕਾਰ ਵੀਐੱਨ ਦੱਤਾ ਤੇ ਸਤਿਆ ਐੱਮ ਰਾਏ ਮੁਤਾਬਕ 13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀਂ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ। ਇਹ ਦੋਵੇਂ ਆਗੂ ਰੌਲਟ ਐਕਟ ਵਰਗੇ ਬਰਤਾਨਵੀਂ ਕਾਨੂੰਨਾਂ ਦੇ ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ। ਇਹ ਦੋ ਆਗੂ ਸਨ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ।

Jallianwala BaghJallianwala Bagh

ਅੰਮ੍ਰਿਤਸਰ ਉਨ੍ਹਾਂ ਦੀ ਕਰਮਭੂਮੀ ਸੀ ਅਤੇ ਇਹ ਦੋਵੇਂ ਕਾਂਗਰਸ ਦੇ ਅਹਿੰਸਕ ਅੰਦੋਲਨਾਂ ਦੇ ਅੰਮ੍ਰਿਤਸਰ ਵਿੱਚ ਚਿਹਰਾ-ਮੁਹਰਾ ਸਨ। ਸੈਫ਼-ਉਦ-ਦੀਨ-ਕਿਚਲੂ ਤੇ ਡਾਕਟਰ ਸਤਿਆਪਾਲ ਦੀ ਜੋੜੀ ਦੇ ਜ਼ੋਰਦਾਰ ਭਾਸ਼ਣਾਂ ਕਾਰਨ ਉਨ੍ਹਾਂ ਦੋਵਾਂ ਉੱਤੇ ਜਲਸਿਆਂ ਵਿੱਚ ਤਕਰੀਰਾਂ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਲੋਕਾਂ ਨੇ ਅਪਣੀਆਂ ਜਾਨਾਂ ਬਚਾਉਣ ਲਈ ਇੱਥੇ ਦੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ।

Mandeep Manna Mandeep Manna

ਉਸ ਸਮੇਂ ਜਿਹੜੇ ਲੋਕ ਬਚੇ ਸਨ ਉਹਨਾਂ ਵਿਚ ਸ਼ਹੀਦ ਊਧਮ ਸਿੰਘ ਵੀ ਸ਼ਾਮਲ ਸੀ ਉਸ ਤੋਂ ਬਾਅਦ ਉਹਨਾਂ ਨੇ ਸਹੁੰ ਖਾਧੀ ਸੀ ਕਿ ਉਹ ਇਸ ਕਤਲੇਆਮ ਦਾ ਬਦਲਾ ਲੈਣਗੇ। ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਗੋਲੀ ਮਾਰ ਕੇ ਦੇਸ਼ ਦਾ ਬਦਲਾ ਲਿਆ ਸੀ। 13 ਮਾਰਚ 2018 ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਸੁੰਦਰੀ ਕਰਨ ਦਾ ਉਦਘਾਟਨ ਕੀਤਾ ਸੀ।

ਇਸ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਹੈ ਤੇ ਤਸਵੀਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਵੀ ਲਗਾਈ ਗਈ ਹੈ। ਪਰ ਇਹਨਾਂ ਤਸਵੀਰਾਂ ਦੇ ਨਾਲ ਔਰਤਾਂ ਦੀਆਂ ਨਗਨ ਫੋਟੋਆਂ ਲਗਾਈਆਂ ਗਈਆਂ ਹਨ, ਇਸ ਦੇ ਉਪਰ ਲਿਖਿਆ ਗਿਆ ਹੈ ਕਿ ਇਹ ਸਾਡੀ ਸੱਭਿਆਤਾ ਹੈ। ਜਿਹਨਾਂ ਨੇ ਇਹ ਤਸਵੀਰਾਂ ਲਗਾਈਆਂ ਹਨ ਕੀ ਇਹਨਾਂ ਖਿਲਾਫ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।

Mandeep Manna Mandeep Manna

ਜਲ੍ਹਿਆਂਵਾਲਾਂ ਬਾਗ਼ ਦੀ ਜਿਹੜੀ ਕਮੇਟੀ ਬਣੀ ਹੈ ਇਹ ਕੰਮ ਉਹਨਾਂ ਦੀ ਦੇਖ-ਰੇਖ ਵਿਚ ਹੋਣਾ ਸੀ ਪਰ ਕੀ ਉਹਨਾਂ ਨੇ ਸੁੰਦਰੀਕਰਨ ਦੇ ਨਾਂ ਤੇ ਕਮਿਸ਼ਨ ਖਾਣ ਲਈ ਕਮੇਟੀ ਬਣਾਈ ਸੀ? ਇਸ ਕਮੇਟੀ ਅਤੇ ਇਸ ਨਾਲ ਸਬੰਧੀ ਇਕ ਵਿਭਾਗ ਤੇ ਇਤਿਹਾਸ ਨਾਲ ਛੇੜ-ਛਾੜ ਕਰਨ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ। ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟ ਇਹਨਾਂ ਵੱਲ ਲੱਗੇ। ਇਸ ਤੋਂ ਪਹਿਲਾਂ ਲੋਕ ਸੜਕਾਂ ਤੇ ਉਤਰਨ ਇਹਨਾਂ ਤਸਵੀਰਾਂ ਨੂੰ ਹਟਾਇਆ ਜਾਵੇ ਤੇ ਸਰਕਾਰ ਵੀ ਇਸ ਤੇ ਅਪਣਾ ਸਪੱਸ਼ਟੀਕਰਨ ਦੇਵੇ।

  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement