ਐਸ.ਆਈ.ਟੀ. ਨੇ ਗਿਆਨੀ ਕੇਵਲ ਸਿੰਘ ਤੇ ਪ੍ਰੋ. ਧੁੰਦਾ ਨੂੰ ਬਤੌਰ ਗਵਾਹ ਕੀਤਾ ਸ਼ਾਮਲ
Published : Jul 21, 2021, 12:14 am IST
Updated : Jul 21, 2021, 12:14 am IST
SHARE ARTICLE
image
image

ਐਸ.ਆਈ.ਟੀ. ਨੇ ਗਿਆਨੀ ਕੇਵਲ ਸਿੰਘ ਤੇ ਪ੍ਰੋ. ਧੁੰਦਾ ਨੂੰ ਬਤੌਰ ਗਵਾਹ ਕੀਤਾ ਸ਼ਾਮਲ

ਗਿਆਨੀ ਕੇਵਲ ਸਿੰਘ 26 ਜੁਲਾਈ ਨੂੰ ਦੁਬਾਰਾ ਫਿਰ ਐਸਆਈਟੀ ਮੂਹਰੇ ਹੋਣਗੇ ਪੇਸ਼

ਕੋਟਕਪੂਰਾ, 20 ਜੁਲਾਈ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਸਰਬਜੀਤ ਸਿੰਘ ਧੁੰਦਾ ਨੂੰ ਬਤੌਰ ਗਵਾਹ ਦੇ ਤੌਰ ’ਤੇ ਮਾਮਲੇ ਵਿਚ ਸ਼ਾਮਲ ਕਰਦਿਆਂ ਪੁੱਛਗਿੱਛ ਕੀਤੀ। 
ਏਡੀਜੀਪੀ ਐਲ ਕੇ ਯਾਦਵ ਵਾਲੀ ਟੀਮ ਨੂੰ ਦਿਤੇ ਬਿਆਨਾਂ ਵਿਚ ਗਿਆਨੀ ਕੇਵਲ ਸਿੰਘ ਨੇ ਸਪੱਸ਼ਟ ਕੀਤਾ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੇ ਮਾਮਲੇ ਵਿਚ ਉਸ ਸਮੇਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੁੱਖ ਸਕੱਤਰ, ਡੀਜੀਪੀ ਸਮੇਤ ਹੋਰ ਉੱਚ ਅਧਿਕਾਰੀ ਬਕਾਇਦਾ ਕਸੂਰਵਾਰ ਹਨ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁਛਗਿਛ ਕਰਨ ਦੀ ਐਸਆਈਟੀ ਦੀ ਜ਼ਿੰਮੇਵਾਰੀ ਬਣਦੀ ਹੈ। ਗਿਆਨੀ ਕੇਵਲ ਸਿੰਘ ਮੁਤਾਬਿਕ ਐਨੇ ਸੰਵੇਦਨਸ਼ੀਲ ਅਤੇ ਭਾਵਨਾਤਮਕ ਮਾਮਲੇ ਦੀ ਐਸਆਈਟੀ ਵਲੋਂ ਕੀਤੀ ਜਾ ਰਹੀ ਠੰਢੀ ਜਾਂਚ ਤੋਂ ਸੰਗਤਾਂ ਨਿਰਾਸ਼ ਹਨ ਕਿਉਂਕਿ ਇਹ ਦੁਨੀਆਂ ਭਰ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਭਾਵਨਾ ਅਤੇ ਸ਼ਰਧਾ ਨਾਲ ਜੁੜਿਆ ਮੁੱਦਾ ਹੈ, ਇਸ ਦੀ ਜਾਂਚ ਕਰ ਕੇ ਰਿਪੋਰਟ ਜਲਦ ਸਾਹਮਣੇ ਆਉਣੀ ਚਾਹੀਦੀ ਹੈ। ਗਿਆਨੀ ਕੇਵਲ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਸ ਦੇ ਅਜੇ ਅੱਧੇ ਬਿਆਨ ਦਰਜ ਹੋਏ ਹਨ ਅਤੇ ਬਾਕੀ ਦੇ ਬਿਆਨ ਦਰਜ ਕਰਵਾਉਣ ਲਈ ਉਹ ਦੁਬਾਰਾ ਫਿਰ 26 ਜੁਲਾਈ ਨੂੰ ਐਸਆਈਟੀ ਦੇ ਕੈਂਪਸ ਵਿਚ ਜਾਣਗੇ।
ਪ੍ਰੋ. ਸਰਬਜੀਤ ਸਿੰਘ ਧੁੰਦਾ ਮੁਤਾਬਕ ਉਸ ਸਮੇਂ ਸੌਦਾ ਸਾਧ ਦੇ ਪੋਸਟਰਾਂ ਦੀ ਤਾਂ ਪੁਲਿਸ ਰਾਖੀ ਕਰਦੀ ਰਹੀ, ਵਿਦੇਸ਼ ਵਿਚ ਇਕ ਫ਼ਿਰਕੇ ਨਾਲ ਸਬੰਧਤ ਕਤਲ ਹੋਏ ਸੰਤ ਦੇ ਜਲੰਧਰ ਵਿਚਲੇ ਪੈਰੋਕਾਰਾਂ ਨੇ ਖੂਬ ਸਾੜ ਫੂਕ ਅਤੇ ਭੰਨ ਤੋੜ ਕੀਤੀ ਪਰ ਕਿਤੇ ਵੀ ਲਾਠੀਚਾਰਜ ਕਰਨ ਦੀ ਜ਼ਰੂਰਤ ਨਾ ਸਮਝੀ ਗਈ, ਫਿਰ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣ ਵਾਲੀ ਘਟਨਾ ਦੇ ਪਿੱਛੇ ਕਿਹੜੀ ਸਾਜ਼ਸ਼ ਕੰਮ ਕਰ ਰਹੀ ਸੀ, ਉਸ ਦਾ ਪ੍ਰਗਟਾਵਾ ਜ਼ਰੂਰ ਹੋਣਾ ਚਾਹੀਦਾ ਹੈ?

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement