ਭਗਵੰਤ ਮਾਨ 28 ਜੁਲਾਈ ਨੂੰ ਵੰਡਣਗੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਦਾ ਪੱਤਰ: ਹਰਜੋਤ ਸਿੰਘ ਬੈਂਸ
Published : Jul 21, 2023, 9:13 pm IST
Updated : Jul 21, 2023, 9:13 pm IST
SHARE ARTICLE
Harjot Singh Bains
Harjot Singh Bains

ਸਿੱਖਿਆ ਪ੍ਰੋਵਾਈਡਰ, ਸਪੈਸ਼ਲ ਇੰਕਲੂਸਿਵ ਟੀਚਰ ਅਤੇ ਆਈ.ਈ. ਵਲੰਟੀਅਰਜ਼ ਨੂੰ ਮਿਲਣਗੇ ਸੇਵਾਵਾਂ ਪੱਕੀਆਂ ਕਰਨ ਦੇ ਪੱਤਰ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ 28 ਜੁਲਾਈ 2023 ਦਿਨ ਸ਼ੁਕਰਵਾਰ ਨੂੰ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਪੱਤਰ ਸੌਂਪਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿਤੀ ਗਈ।

ਇਹ ਵੀ ਪੜ੍ਹੋ: ਪੀ.ਟੀ.ਸੀ. ਨੂੰ ਫੜ ਕੇ ਰੱਖਣ ਦੀ ਐਸ.ਜੀ.ਪੀ.ਸੀ ਨੂੰ ਕੀ ਲੋੜ ਪੈ ਗਈ? : ਹਰਜੀਤ ਸਿੰਘ ਗਰੇਵਾਲ

ਉਹਨਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਅਪਣੀ ਦੇਖ-ਰੇਖ ਵਿਚ ਮੁਕੰਮਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਪ੍ਰਧਾਨ ਸੰਗਤ ਨੂੰ ਗੁੰਮਰਾਹ ਕਿਉਂ ਕਰ ਰਹੇ?: ਬੀਬੀ ਜਗੀਰ ਕੌਰ  

ਉਹਨਾਂ ਦਸਿਆ ਕਿ 28 ਜੁਲਾਈ 2023 ਨੂੰ ਸਿੱਖਿਆ ਪ੍ਰੋਵਾਈਡਰ, ਸਪੈਸ਼ਲ ਇੰਕਲੂਸਿਵ ਟੀਚਰ(ਈਟੀਟੀ,ਐਨਟੀਟੀ ਅਤੇ ਬੀਐੱਡ) ਅਤੇ ਆਈ.ਈ. ਵਲੰਟੀਅਰਜ਼ ਨੂੰ ਸੇਵਾਵਾਂ ਪੱਕੀਆ ਕਰਨ ਸਬੰਧੀ ਆਰਡਰਾਂ ਦੀ ਕਾਪੀ ਆਪਣੇ ਕਰ ਕਮਲਾਂ ਨਾਲ ਸੌਂਪਣਗੇ। ਬੈਂਸ ਨੇ ਕਿਹਾ ਕਿ ਇਹ ਅਧਿਆਪਕ ਬਹੁਤ ਲੰਬੇ ਸਮੇਂ ਤੋਂ ਬਹੁਤ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਸਨ। ਉਹਨਾਂ ਦੀਆਂ ਸੇਵਾਵਾਂ ਹੁਣ ਰੈਗੂਲਰ ਹੋ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kaithal 100 year's Oldest Haveli - "ਆਹ ਬਜ਼ੁਰਗ ਬੀਬੀਆਂ ਇਸ ਖੂਹ ਤੋਂ ਭਰਦੀਆਂ ਸੀ ਪਾਣੀ"

31 May 2024 4:04 PM

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM
Advertisement