
ਕਿਹਾ, ਜੇ ਕਮੇਟੀ ਨੇ ਸਮੇਂ ਸਿਰ ਕੰਮ ਕੀਤਾ ਹੁੰਦਾ ਤਾਂ ਦੋ ਮਹੀਨੇ ਪਹਿਲਾਂ ਹੀ ਚੈਨਲ ਤਿਆਰ ਹੋ ਸਕਦਾ ਸੀ
ਚੰਡੀਗੜ੍ਹ: ਗੁਰਬਾਣੀ ਪ੍ਰਸਾਰਣ ਪੀ.ਟੀ.ਸੀ. ਚੈਨਲ 'ਤੇ ਜਾਰੀ ਰੱਖਣ ਦੇ ਫ਼ੈਸਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਦੋਂ ਕਮੇਟੀ ਨੂੰ ਪਹਿਲਾਂ ਹੀ ਪਤਾ ਸੀ ਕਿ ਪੀ.ਟੀ.ਸੀ ਨਾਲ ਸਮਝੌਤਾ 23 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ ਤਾਂ ਇਨ੍ਹਾਂ ਨੂੰ ਉਦੋਂ ਤੋਂ ਹੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਸੀ। ਜੇ ਕਮੇਟੀ ਨੇ ਸਮੇਂ ਸਿਰ ਕੰਮ ਕੀਤਾ ਹੁੰਦਾ ਤਾਂ ਦੋ ਮਹੀਨੇ ਪਹਿਲਾਂ ਹੀ ਚੈਨਲ ਤਿਆਰ ਹੋ ਸਕਦਾ ਸੀ।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਕਬਾਇਲੀ ਪਿੰਡ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋਈ
ਐਸ.ਜੀ.ਪੀ.ਸੀ. ਪ੍ਰਧਾਨ ਨੂੰ ਸਵਾਲ ਕਰਦਿਆਂ ਉਨ੍ਹਾਂ ਪੁਛਿਆ ਕਿ ਉਨ੍ਹਾਂ ਨੇ ਸੰਗਤ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਿਉਂ ਕੀਤਾ? ਪ੍ਰਧਾਨ ਜੀ ਅਪਣੇ ਵਚਨ ਤੋਂ ਖਿਸਕਦੇ ਕਿਉਂ ਹਨ? ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਜ਼ਰੂਰੀ ਹੈ ਤਾਂ ਸਾਬਕਾ ਜਥੇਦਾਰ ਦੇ ਹੁਕਮਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ?
ਇਹ ਵੀ ਪੜ੍ਹੋ: ਮਣੀਪੁਰ ਘਟਨਾ 'ਤੇ ਭੜਕੇ ਹਰਭਜਨ ਸਿੰਘ: ਕਿਹਾ- ਗੁੱਸੇ ਨਾਲ ਸੁੰਨ ਹਾਂ, ਦੋਸ਼ੀਆਂ ਨੂੰ ਦਿੱਤੀ ਜਾਵੇ ਮੌਤ ਦੀ ਸਜ਼ਾ
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਨ੍ਹਾਂ ਚਾਲਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਿਆਸੀ ਦਬਾਅ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ। ਸਾਬਕਾ ਪ੍ਰਧਾਨ ਨੇ ਦਸਿਆ ਕਿ ਉਨ੍ਹਾਂ ਨੇ ਇਜਲਾਸ ਦੌਰਾਨ ਵੀ ਇਹ ਮਸਲਾ ਉਠਾਇਆ ਸੀ ਕਿ ਯੂ-ਟਿਊਬ ਚੈਨਲ ਦੀ ਬਜਾਏ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਪਰ 15-20 ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਯੂ-ਟਿਊਬ ਚੈਨਲ ਦੇ ਅਧਿਕਾਰ ਕਿਸੇ ਕੰਪਨੀ ਨੂੰ ਦੇਣ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਨ੍ਹਾਂ ਨੇ ਅਪਣੀ ਹੀ ਕੰਪਨੀ ਨੂੰ ਅਧਿਕਾਰ ਦੇ ਦਿਤੇ।