
New Traffic Rules : ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ, 3 ਸਾਲ ਦੀ ਕੈਦ ਤੇ 25,000 ਰੁਪਏ ਦਾ ਹੋ ਸਕਦਾ ਹੈ ਜੁਰਮਾਨਾ
New Traffic Rules : ਪੁਲਿਸ ਸਕੂਲਾਂ ’ਚ ਜਾ ਕੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੇ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਣ 'ਤੇ ਰੋਕ ਲਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ। ਪੰਜਾਬ ਪੁਲਿਸ ਦੇ ਟ੍ਰੈਫਿਕ ’ਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਪੁਲਿਸ ਕਮਿਸ਼ਨਰ, ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕੀਤਾ ਗਿਆ।
ਪੱਤਰ 'ਚ ਕਿਹਾ ਗਿਆ ਹੈ ਕਿ ਟ੍ਰੈਫਿਕ ਐਜੂਕੇਸ਼ਨ ਸੈੱਲ/ਟ੍ਰੈਫਿਕ ਸਟਾਫ਼ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ’ਤੇ ਪਬਲਿਕ ਰਿਲੇਸ਼ਨ ਅਫ਼ਸਰ ਰਾਹੀਂ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਇਕ ਮਹੀਨੇ ਤੱਕ ਮੈਂਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199–ਏ ਤੇ 199-ਬੀ ਬਾਰੇ ਜਾਗਰੂਕ ਕੀਤਾ ਜਾਵੇ । ਕੋਈ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ 2 ਪਹੀਆ ਤੇ 4 ਪਹੀਆ ਵਹੀਕਲ ਚਲਾਉਂਦਾ, ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਦੇ ਮਾਤਾ ਪਿਤਾ ਖਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜੋ: Moga News : ਮੋਗਾ ’ਚ 220 KV ਬਿਜਲੀ ਗਰਿੱਡ 'ਚ ਲੱਗੀ ਭਿਆਨਕ ਅੱਗ
ਜਿਸ ’ਚ ਉਨ੍ਹਾਂ ਨੂੰ 3 ਸਾਲ ਦੀ ਕੈਦ ਤੇ 25,000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਜੇ ਕੋਈ ਨਾਬਾਲਗ ਬੱਚਾ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਤੇ ਕਾਰਵਾਈ ਹੋਵੇਗੀ । ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਾਏ ਜਾਣ। ਇਸ ਸਬੰਧੀ ਕੀਤੀ ਗਈ ਕਾਰਵਾਈ 'ਤੇ 1 ਅਗਸਤ ਨੂੰ ਦਿਨ ਪ੍ਰਤੀ ਦਿਨ ਲਾਏ ਗਏ ਕੈਂਪਾਂ ਦੀਆਂ ਤਸਵੀਰਾਂ, ਲੋਕੇਸ਼ਨਾਂ, ਅਖ਼ਬਾਰਾਂ ਦੀਆਂ ਕਟਿੰਗਾਂ ਇਸ ਦਫ਼ਤਰ ਨੂੰ ਭੇਜੀਆਂ ਜਾਣ।
(For more news apart from New traffic rules released, strict action will be taken against parents of minors driving vehicles News in Punjabi, stay tuned to Rozana Spokesman)