
ਭਾਰੀ ਮੀਂਹ ਕਾਰਨ ਟੁੱਟ ਗਿਆ ਸੀ ਰੇਲਵੇ ਪੁਲ਼
ਪ੍ਰਸ਼ਾਸਨ ਵਲੋਂ ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਅਪੀਲ
ਪਠਾਨਕੋਟ : ਭਾਰੀ ਬਾਰਿਸ਼ ਦੇ ਚਲਦੇ ਹੁਣ ਪੰਜਾਬ ਅਤੇ ਹਿਮਾਚਲ ਦਾ ਆਪਸੀ ਸੰਪਰਕ ਟੁੱਟ ਗਿਆ ਹੈ ਕਿਉਂਕਿ ਪ੍ਰਸ਼ਾਸਨ ਨੇ ਸੜਕੀ ਪੁਲ਼ ਵੀ ਬੰਦ ਕਰ ਦਿਤਾ ਹੈ।
photo
ਜਾਣਕਾਰੀ ਅਨੁਸਾਰ ਚੱਕੀ ਦਰਿਆ 'ਤੇ ਬਣੇ ਰੇਲਵੇ ਪੁਲ਼ ਦੇ ਰੁੜ੍ਹਨ ਤੋਂ ਬਾਅਦ ਪ੍ਰਸ਼ਾਸਨ ਨੇ ਚੱਕੀ ਦਰਿਆ 'ਤੇ ਬਣੇ ਸੜਕੀ ਮਾਰਗ ਦੇ ਪੁਲ਼ ਨੂੰ ਵੀ ਬੰਦ ਕਰ ਦਿਤਾ ਹੈ। ਪ੍ਰਸ਼ਾਸਨ ਨੇ ਇਹ ਫ਼ੈਸਲਾ ਪਾਣੀ ਦੇ ਤੇਜ਼ ਵਹਾਅ ਨੂੰ ਦੇਖਦੇ ਹੋਏ ਲਿਆ ਹੈ।
PHOTO
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਰਿਆ ਦੇ ਕੰਢੇ 'ਤੇ ਨਾ ਜਾਣ। ਦੱਸ ਦੇਈਏ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਵਲੋਂ ਨਾਕੇ ਲਗਾਏ ਗਏ ਹਨ ਜੋ ਆਵਾਜਾਈ ਨੂੰ ਰੋਕ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।