
ਸਰਬਸੰਮਤੀ ਨਾਲ ਜਿੱਤੇ ਚੋਣ
ਮੋਗਾ: ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਅਪਣਾ ਪਹਿਲਾ ਮੇਅਰ ਬਣਾਇਆ ਹੈ। ਆਮ ਆਦਮੀ ਪਾਰਟੀ ਵਲੋਂ ਮੋਗਾ ਦੇ ਵਾਰਡ ਨੰਬਰ 8 ਤੋਂ ਜਿੱਤੇ ਕੌਂਸਲਰ ਬਲਜੀਤ ਸਿੰਘ ਚਾਨੀ ਨੂੰ ਮੋਗਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਮੋਗਾ ਪੰਜਾਬ ਦਾ ਪਹਿਲਾ ਨਗਰ ਨਿਗਮ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਹੈ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਹੋਵੇਗੀ ਕਟੌਤੀ, 1 ਹਜ਼ਾਰ ਦੇ ਕਰੀਬ ਬੱਸਾਂ ਨੂੰ ਜਾਵੇਗਾ ਹਟਾਇਆ!
ਬਲਜੀਤ ਸਿੰਘ ਚਾਨੀ ਸਰਬਸੰਮਤੀ ਨਾਲ ਮੋਗਾ ਨਗਰ ਨਿਗਮ ਦੇ ਮੇਅਰ ਚੁਣੇ ਗਏ। ਕੁੱਲ 50 ਨਗਰ ਕੌਂਸਲਰਾਂ ਵਿਚੋਂ 42 ਕੌਂਸਲਰ ਬਲਜੀਤ ਸਿੰਘ ਚੰਨੀ ਦੇ ਹੱਕ ਵਿਚ ਖੜ੍ਹੇ ਸਨ ਜਦਕਿ 8 ਕੌਂਸਲਰ ਗੈਰ ਹਾਜ਼ਰ ਰਹੇ। ਇਹ ਚੋਣ ਸਵੇਰੇ 10 ਵਜੇ ਜ਼ਿਲ੍ਹਾ ਡੀ.ਸੀ. ਕੰਪਲੈਕਸ ਵਿਚ ਹੋਈ। ਇਸ ਮੌਕੇ 50 ਵਾਰਡ ਦੇ ਕੌਂਸਲਰ ਤੋਂ ਇਲਾਵਾ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।